ਇਕ ਰਾਤ ਹੋਟਲ ਦੇ ਕਮਰੇ ਦਾ ਕਿਰਾਇਆ 2 ਲੱਖ ਤੋਂ ਪਾਰ ! BRICS ਕਾਰਨ ਅਸਮਾਨੀਂ ਚੜ੍ਹੀਆਂ ਕੀਮਤਾਂ

Thursday, Sep 10, 2026 - 10:46 AM (IST)

ਇਕ ਰਾਤ ਹੋਟਲ ਦੇ ਕਮਰੇ ਦਾ ਕਿਰਾਇਆ 2 ਲੱਖ ਤੋਂ ਪਾਰ ! BRICS ਕਾਰਨ ਅਸਮਾਨੀਂ ਚੜ੍ਹੀਆਂ ਕੀਮਤਾਂ

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ 2 ਦਿਨ ਬਾਅਦ ਹੋਣ ਵਾਲੇ 18ਵੇਂ ਬ੍ਰਿਕਸ ਸੰਮੇਲਨ (BRICS Summit) ਕਾਰਨ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਮੇਲਨ ਕਾਰਨ ਨਵੀਂ ਦਿੱਲੀ ਦੇ ਲਗਜ਼ਰੀ ਹੋਟਲਾਂ ਨੇ ਕਿਰਾਏ ਵਿਚ ਵਾਧਾ ਕਰ ਦਿੱਤਾ ਹੈ, ਜਿਸ ਨਾਲ ਹੋਲਟ ਦੇ ਕਮਰਿਆਂ ਦੇ ਰੇਟ 2 ਲੱਖ ਰੁਪਏ ਤੋਂ 2.5 ਲੱਖ ਰੁਪਏ ਪ੍ਰਤੀ ਰਾਤ ਹੋ ਗਏ ਹਨ। ਹਦੋਂ ਵੱਧ ਬੁਕਿੰਗ ਹੋਣ ਕਾਰਨ ਸ਼ਹਿਰ ਦੇ ਬਹੁਤ ਸਾਰੇ ਲਗਜ਼ਰੀ ਹੋਟਲਾਂ ਵਿੱਚ ਹੁਣ ਕਮਰੇ ਖਾਲੀ ਨਹੀਂ ਹਨ, ਜਿਸ ਕਾਰਨ ਬੁਕਿੰਗਾਂ ਨੂੰ ਲੈ ਕੇ ਹਫ਼ੜਾ-ਦਫ਼ੜੀ ਮੱਚੀ ਹੋਈ ਹੈ।

ਇਹ ਵੀ ਪੜ੍ਹੋ : ਅੱਜ ਪੂਰਨ ਤੌਰ 'ਤੇ ਬੰਦ ਰਹੇਗਾ ਜਲੰਧਰ, ਘਰੋਂ ਨਿਕਲਣ ਤੋਂ ਪਹਿਲਾਂ ਲੋਕ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...

ਦੱਸ ਦੇਈਏ ਕਿ 12-13 ਸਤੰਬਰ, 2026 ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ 18ਵੇਂ ਬ੍ਰਿਕਸ ਲੀਡਰਸ ਸੰਮੇਲਨ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। ਦੋ ਦਹਾਕੇ ਪੂਰੇ ਹੋਣ ਦਾ ਜਸ਼ਨ ਮਨਾਉਣ ਅਤੇ 18ਵੇਂ ਸੰਮੇਲਨ ਦਾ ਹਿੱਸਾ ਬਣਨ ਲਈ ਦੇਸ਼-ਵਿਦੇਸ਼ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਦਿੱਲੀ ਪਹੁੰਚ ਰਹੀਆਂ ਹਨ, ਜੋ ਮਹਿੰਗੇ ਲਗਜ਼ਰੀ ਹੋਟਲਾਂ 'ਚ ਰਹਿਣ ਲਈ ਆਪਣੀ ਬੁਕਿੰਗ ਕਰਵਾ ਰਹੇ ਹਨ। ਨਤੀਜੇ ਵਜੋਂ, ਕੁਝ ਵੱਡੇ ਹੋਟਲਾਂ ਵਿੱਚ ਪ੍ਰਤੀ ਰਾਤ ਦਾ ਕਿਰਾਇਆ 2 ਲੱਖ ਰੁਪਏ ਤੋਂ ਵੱਧ ਹੋ ਗਿਆ ਹੈ। ਸੂਤਰਾਂ ਮੁਤਾਬਕ ਭਾਰਤ ਵਿੱਚ ਇਸ ਸਮੇਂ ਲਗਜ਼ਰੀ ਹੋਟਲਾਂ ਵਿਚ ਕਰੀਬ 2 ਤੋਂ 2.25 ਲੱਖ ਕਮਰੇ ਹਨ, ਜੋ ਇਸ ਸਮੇਂ ਘੱਟ ਪੈ ਰਹੇ ਹਨ। ਇਸ ਸੰਮੇਲਨ ਵਿੱਚ ਬ੍ਰਾਜ਼ੀਲ, ਚੀਨ, ਰੂਸ, ਮਿਸਰ, ਇਥੋਪੀਆ, ਇੰਡੋਨੇਸ਼ੀਆ ਅਤੇ ਈਰਾਨ ਸਮੇਤ 20 ਤੋਂ ਵੱਧ ਦੇਸ਼ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਐਮੀ ਵਿਰਕ 'ਤੇ ਫਾਇਰਿੰਗ ਦੀ ਘਟਨਾ ਦਾ ਸੱਚ ਆਇਆ ਸਾਹਮਣੇ, ਪਰਿਵਾਰ ਨੇ ਦੱਸੀ ਪੂਰੀ ਗੱਲ

ਇਸ ਦੌਰਾਨ ਬਹੁਤ ਸਾਰੇ ਡੈਲੀਗੇਟ ਅਤੇ ਹੋਰ ਸੈਲਾਨੀ ਸੰਮੇਲਨ ਤੋਂ ਕਾਫ਼ੀ ਪਹਿਲਾਂ ਦਿੱਲੀ ਪਹੁੰਚ ਰਹੇ ਹਨ, ਜਿਸ ਕਾਰਨ ਮੱਧ ਦਿੱਲੀ ਵਿੱਚ ਕਮਰਿਆਂ ਦੀ ਉਪਲਬਧਤਾ 'ਤੇ ਬਹੁਤ ਦਬਾਅ ਹੈ। ਬੁਕਿੰਗ ਜਾਂਚ ਤੋਂ ਪਤਾ ਲੱਗਾ ਕਿ ਨਵੀਂ ਦਿੱਲੀ ਦੇ ਤਾਜ ਮਹਿਲ ਅਤੇ ਦ ਓਬਰਾਏ ਹੋਟਲ ਦੇ ਸਾਰੇ ਕਮਰੇ 11-12 ਸਤੰਬਰ ਲਈ ਬੁੱਕ ਹੋ ਚੁੱਕੇ ਹਨ, ਜਦੋਂ ਕਿ ਤਾਜ ਪੈਲੇਸ ਦੇ ਸਾਰੇ ਕਮਰੇ 10-12 ਸਤੰਬਰ ਲਈ ਬੁੱਕ ਕੀਤੇ ਗਏ ਹਨ। ਇਸ ਦੌਰਾਨ ਲੀਲਾ ਪੈਲੇਸ ਵੀ 10 ਤੋਂ 12 ਸਤੰਬਰ ਲਈ ਹੁਣ ਕੋਈ ਬੁਕਿੰਗ ਨਹੀਂ ਕਰ ਰਿਹਾ। ਆਈਟੀਸੀ ਮੌਰੀਆ ਕੋਲ 10-13 ਸਤੰਬਰ ਲਈ ਕਮਰੇ ਖਾਲੀ ਹਨ ਪਰ ਉਸ ਵਿਚ ਇਕ ਰਾਤ ਦਾ ਕਿਰਾਇਆ ₹2.3 ਲੱਖ ਤੋਂ ਸ਼ੁਰੂ ਹੋ ਰਿਹਾ ਹੈ। 

ਇਹ ਵੀ ਪੜ੍ਹੋ : ਫਿਲੀਪੀਨਜ਼ : ਸਮੁੰਦਰ 'ਚ ਯਾਤਰੀਆਂ ਨਾਲ ਭਰੀ ਕਿਸ਼ਤੀ ਨੂੰ ਲੱਗੀ ਅੱਗ, 5 ਦੀ ਮੌਤ, 87 ਲਾਪਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News