ਦਿੱਲੀ ’ਚ ਹੁਣ ਤੜਕੇ 3 ਵਜੇ ਤੱਕ ਛਲਕਣਗੇ ਜਾਮ, ਖੁੱਲ੍ਹੇ ਰਹਿਣਗੇ ਬਾਰ ਅਤੇ ਰੈਸਟੋਰੈਂਟ

Saturday, May 07, 2022 - 01:20 PM (IST)

ਦਿੱਲੀ ’ਚ ਹੁਣ ਤੜਕੇ 3 ਵਜੇ ਤੱਕ ਛਲਕਣਗੇ ਜਾਮ, ਖੁੱਲ੍ਹੇ ਰਹਿਣਗੇ ਬਾਰ ਅਤੇ ਰੈਸਟੋਰੈਂਟ

ਨਵੀਂ ਦਿੱਲੀ– ਦਿੱਲੀ ’ਚ ਹੁਣ ਤੜਕੇ 3 ਵਜੇ ਤੱਕ ਰੈਸਟੋਰੈਂਟ ਅਤੇ ਬਾਰ ਖੁੱਲ੍ਹੇ ਰਹਿਣਗੇ। ਦਿੱਲੀ ਸਰਕਾਰ ਨੇ ਨੀਤੀਗਤ ਫ਼ੈਸਲਾ ਲਿਆ ਗਿਆ ਹੈ, ਜਿਸ ’ਚ ਬਾਰ ਅਤੇ ਰੈਸਟੋਰੈਂਟ ਸੰਚਾਲਕਾਂ ਨੂੰ ਤੜਕੇ 3 ਵਜੇ ਤਕ ਸ਼ਰਾਬ ਪਰੋਸਣ ਦੀ ਆਗਿਆ ਦਿੱਤੀ ਜਾਵੇਗੀ। ਦਰਅਸਲ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ਼ ਇੰਡੀਆ ਦੇ ਨੁਮਾਇੰਦਿਆਂ ਨੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰ ਕੇ ਨਵੀਂ ਆਬਕਾਰੀ ਨੀਤੀ ਤਹਿਤ ਸਵੇਰੇ 3 ਵਜੇ ਤੱਕ ਰੈਸਟੋਰੈਂਟ ਚਲਾਉਣ ਦੀ ਵਿਵਸਥਾ ਲਾਗੂ ਕਰਨ ਦੀ ਮੰਗ ਕੀਤੀ ਸੀ। 

ਦੱਸਿਆ ਜਾ ਰਿਹਾ ਹੈ ਕਿ ਆਬਕਾਰੀ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਰੈਸਟੋਰੈਂਟ ਸੰਚਾਲਨ ਦਾ ਸਮਾਂ ਸਵੇਰੇ 3 ਵਜੇ ਤੱਕ ਮੰਨਿਆ ਜਾਵੇ ਅਤੇ ਇਸ ਦਰਮਿਆਨ ਆਬਕਾਰੀ ਵਿਭਾਗ ਨੂੰ ਦਿੱਲੀ ਪੁਲਸ ਸਮੇਤ ਸਬੰਧਤ ਏਜੰਸੀਆਂ ਨਾਲ ਤਾਲਮੇਲ ਕਰ ਕੇ ਇਸ ਯੋਜਨਾ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨਾ ਹੋਵੇਗਾ। ਸਰਕਾਰ ਨੇ ਵਿਭਾਗ ਨੂੰ ਸਪੱਸ਼ਟ ਕੀਤਾ ਕਿ ਰੈਸਟੋਰੈਂਟ ਦੀ ਨਵੀਂ ਟਾਈਮਿੰਗ ਨੂੰ ਲੈ ਕੇ ਰੈਸਟੋਰੈਂਟ ਸੰਚਾਲਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਨਵੀਂ ਆਬਕਾਰੀ ਨੀਤੀ ਦੀਆਂ ਵਿਵਸਥਾਵਾਂ ਦਾ ਪਾਲਣ ਕੀਤਾ ਜਾਵੇ।

ਨਵੀਂ ਨੀਤੀ ਤਹਿਤ ਹੋਟਲ, ਰੈਸਟੋਰੈਂਟ ਅਤੇ ਕਲੱਬ ’ਚ ਬਾਰ ਨੂੰ ਦੇਰ ਰਾਤ 3 ਵਜੇ ਤੱਕ ਸੰਚਾਲਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਰੈਸਟੋਰੈਂਟ ਨੂੰ ਤੜਕੇ 3 ਵਜੇ ਤੱਕ ਸੰਚਾਲਿਤ ਕਰਨ ਨੂੰ ਲੈ ਕੇ ਆਬਕਾਰੀ ਵਿਭਾਗ ਹੁਣ ਛੇਤੀ ਹੀ ਡਿਟੇਲ ’ਚ ਦਿਸ਼ਾ-ਨਿਰਦੇਸ਼ ਵੀ ਜਾਰੀ ਕਰੇਗੀ। ਵਿਭਾਗ ਇਸ ਬਾਰੇ ’ਚ ਲਿਖਤੀ ਆਦੇਸ਼ ਜਾਰੀ ਕਰੇਗਾ। ਅਜੇ ਰੈਸਟੋਰੈਂਟ ਚਲਾਉਣ ਦਾ ਸਮਾਂ ਅੱਧੀ ਰਾਤ 1 ਵਜੇ ਤੱਕ ਦਾ ਹੈ।  ਦੱਸ ਦੇਈਏ ਕਿ ਰਾਜਧਾਨੀ ਦਿੱਲੀ ’ਚ ਕਰੀਬ 550 ਸੁਤੰਤਰ ਰੈਸਟੋਰੈਂਟ ਹਨ, ਜੋ ਕਿ ਆਬਕਾਰੀ ਵਿਭਾਗ ਤੋਂ ਐੱਲ-17 ਲਾਇਸੈਂਸ ’ਤੇ ਭਾਰਤੀ ਅਤੇ ਵਿਦੇਸ਼ੀ ਬਰਾਂਡ ਦੀ ਸ਼ਰਾਬ ਪਰੋਸ ਦੇ ਹਨ। ਲੱਗਭਗ 150 ਦੀ ਗਿਣਤੀ ਵਾਲੇ ਹੋਟਲਾਂ ਅਤੇ ਰੈਸਟੋਰੈਂਟਾਂ ’ਚ ਪਹਿਲਾਂ ਤੋਂ ਹੀ 24 ਘੰਟੇ ਸ਼ਰਾਬ ਪਰੋਸਣ ਦੀ ਆਗਿਆ ਹੈ। ਅਜਿਹੇ ’ਚ ਰੈਸਟੋਰੈਂਟਾਂ ਨੂੰ ਆਬਕਾਰੀ ਵਿਭਾਗ ਵਲੋਂ ਐੱਲ-16 ਲਾਇਸੈਂਸ ਦਿੱਤਾ ਜਾਂਦਾ ਹੈ।


author

Tanu

Content Editor

Related News