ਦਿੱਲੀ : ਆਪ ਵਿਧਾਇਕ ਰਾਘਵ ਚੱਢਾ ਦੀ ਕਾਰ ਦਾ ਸ਼ੀਸ਼ਾ ਤੋੜ ਲੈਪਟਾਪ ਚੋਰੀ

09/30/2020 1:36:18 AM

ਨਵੀਂ ਦਿੱਲੀ - ਦਿੱਲੀ ਦੇ ਰਾਜਿੰਦਰ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਬਾਇਕ ਸਵਾਰ ਬਦਮਾਸ਼ ਉਨ੍ਹਾਂ ਦਾ ਲੈਪਟਾਪ ਅਤੇ ਕੁੱਝ ਦਸਤਾਵੇਜ਼ ਚੋਰੀ ਕਰ ਲੈ ਗਏ। ਵਿਧਾਇਕ ਦੇ ਨਾਰਾਇਣਾ ਵਿਹਾਰ ਸਥਿਤ ਘਰ ਦੇ ਸਾਹਮਣੇ ਇਹ ਘਟਨਾ ਹੋਈ ਹੈ। ਕਾਰ ਉਨ੍ਹਾਂ ਦੇ ਘਰ ਦੇ ਸਾਹਮਣੇ ਖੜੀ ਸੀ, ਸੋਮਵਾਰ ਰਾਤ ਨੂੰ ਬਾਇਕ ਸਵਾਰ ਲੋਕਾਂ ਨੇ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ। ਸੋਮਵਾਰ ਰਾਤ ਕਰੀਬ 10 ਵਜੇ ਚੋਰੀ ਹੋਈ ਹੈ। ਦਿੱਲੀ ਪੁਲਸ ਨੇ ਰਾਘਵ ਚੱਢਾ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕਰ ਲਿਆ ਹੈ।

ਪੁਲਸ ਘਟਨਾ ਸਥਾਨ ਅਤੇ ਨੇੜਲੇ ਖੇਤਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੇ ਫੁਟੇਜ ਦੀ ਜਾਂਚ ਕਰ ਦੋਸ਼ੀਆਂ ਦੀ ਪਛਾਣ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਰਾਘਵ ਚੱਢਾ ਦਿੱਲੀ ਪਾਣੀ ਬੋਰਡ ਦੇ ਉਪ-ਪ੍ਰਧਾਨ ਵੀ ਹਨ। ਰਾਘਵ ਚੱਢਾ ਨੇ ਇਸ ਘਟਨਾ 'ਤੇ ਪੁਲਸ ਕਮਿਸ਼ਨਰ ਨੂੰ ਵੀ ਪੱਤਰ ਲਿਖਿਆ ਹੈ। ਪੱਤਰ 'ਚ ਉਨ੍ਹਾਂ ਨੇ ਦਿੱਲੀ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਕੀਤਾ ਹੈ।


Inder Prajapati

Content Editor

Related News