81 ਸਾਲ ਦੇ ਸੇਵਾ ਮੁਕਤ IFS ਅਫ਼ਸਰ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

Wednesday, Feb 24, 2021 - 04:20 PM (IST)

ਨਵੀਂ ਦਿੱਲੀ— ਭਾਰਤੀ ਵਿਦੇਸ਼ ਸੇਵਾ (ਆਈ. ਐੱਫ. ਐੱਸ.) ਦੇ ਸੇਵਾ ਮੁਕਤ 81 ਸਾਲਾ ਅਫ਼ਸਰ ਦੱਖਣੀ ਦਿੱਲੀ ਦੇ ਡਿਫੈਂਸ ਕਾਲੋਨੀ ਸਥਿਤ ਆਪਣੇ ਘਰ ’ਚ ਬੁੱਧਵਾਰ ਸਵੇਰੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਿ੍ਰਤਕ ਦਾ ਨਾਂ ਰਣਜੀਤ ਸੇਠੀ ਹੈ। ਪੁਲਸ ਨੇ ਦੱਸਿਆ ਕਿ ਸਾਬਕਾ ਅਧਿਕਾਰੀ ਰਣਜੀਤ ਸੇਠੀ ਨੇ ਆਪਣੇ ਸੁਸਾਈਡ ਨੋਟ ’ਚ ਲਿਖਿਆ ਹੈ ਕਿ ਉਹ ਹੁਣ ਹੋਰ ਜਿਊਣਾ ਨਹੀਂ ਚਾਹੁੰਦੇ ਹਨ। ਦਰਅਸਲ ਪੁਲਸ ਨੂੰ ਸਵੇਰੇ ਕਰੀਬ ਸਾਢੇ 7 ਵਜੇ ਸੂਚਨਾ ਮਿਲੀ ਕਿ ਡਿਫੈਂਸ ਕਾਲੋਨੀ ’ਚ ਇਕ ਵਿਅਕਤੀ ਨੇ ਖ਼ੁਦ ਨੂੰ ਗੋਲੀ ਮਾਰ ਲਈ ਹੈ। ਸੇਠੀ ਦੇ ਘਰੇਲੂ ਨੌਕਰ ਨੇ ਪੀ. ਸੀ. ਆਰ. ਨੂੰ ਕਾਲ ਕਰ ਕੇ ਦੱਸਿਆ ਕਿ ਸੇਠੀ ਜਿਊਂਦੇ ਹਨ ਅਤੇ ਉਨ੍ਹਾਂ ਨੂੰ ਇਕ ਐਂਬੂਲੈਂਸ ਦੀ ਲੋੜ ਹੈ। 

ਪੁਲਸ ਡਿਪਟੀ ਕਮਿਸ਼ਨਰ, ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਪੁਲਸ ਨੇ ਦੇਖਿਆ ਕਿ ਸੇਠੀ ਨੇ ਆਪਣੇ ਕਮਰੇ ਵਿਚ ਖ਼ੁਦ ਨੂੰ ਗੋਲੀ ਮਾਰ ਲਈ ਹੈ। ਸੇਠੀ ਨੂੰ ਤੁਰੰਤ ਮੂਲਚੰਦ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਬੀਮਾਰੀ ਕਾਰਨ ਬੀ. ਐੱਲ. ਕਪੂਰ ਹਸਪਤਾਲ ’ਚ ਦਾਖ਼ਲ ਸੇਠੀ ਮੰਗਲਵਾਰ ਨੂੰ ਹੀ ਘਰ ਪਰਤੇ ਸਨ। ਪੁਲਸ ਨੇ ਦੱਸਿਆ ਕਿ ਸੁਸਾਈਡ ਨੋਟ ਮਿਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਸੇਠੀ ਦੇ ਪਰਿਵਾਰ ਵਿਚ ਪਤਨੀ, ਦੋ ਬੱਚੇ ਹਨ। ਪੁਲਸ ਖ਼ੁਦਕੁਸ਼ੀ ’ਚ ਇਸਤੇਮਾਲ ਕੀਤੀ ਗਈ ਪਿਸਤੌਲ ਦੀ ਜਾਂਚ ਕਰ ਰਹੀ ਹੈ ਕਿ ਉਸ ਦਾ ਲਾਇਸੈਂਸ ਹੈ ਜਾਂ ਨਹੀਂ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Tanu

Content Editor

Related News