ਦਿੱਲੀ ਦੀ ਤਿਹਾੜ ਜੇਲ੍ਹ ''ਚ ਝੜਪ, ਜੇਲ੍ਹ ਨੰਬਰ-9 ''ਚ ਦੋ ਕੈਦੀਆਂ ''ਤੇ ਜਾਨਲੇਵਾ ਹਮਲਾ

Saturday, Jul 27, 2024 - 12:53 PM (IST)

ਨਵੀਂ ਦਿੱਲੀ- ਏਸ਼ੀਆ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਤਿਹਾੜ ਜੇਲ੍ਹ ਚਰਚਾ ਵਿਚ ਆ ਗਈ ਹੈ। ਦਰਅਸਲ ਇੱਥੇ ਵਿਚਾਰ ਅਧੀਨ ਕੈਦੀਆਂ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਤਿਹਾੜ ਜੇਲ੍ਹ ਨੰਬਰ 8 ਅਤੇ 9 ਵਿਚ ਕੈਦੀਆਂ ਵਿਚਾਲੇ ਝੜਪ ਹੋ ਗਈ। ਇਸ ਝੜਪ ਵਿਚ ਦੋ ਕੈਦੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। 

ਇਹ ਵੀ ਪੜ੍ਹੋ- ਭਾਰਤੀ ਫ਼ੌਜ ਵਲੋਂ ਮੂੰਹ-ਤੋੜ ਜਵਾਬ, LoC ਨੇੜੇ ਮਾਰਿਆ ਗਿਆ ਪਾਕਿਸਤਾਨੀ ਘੁਸਪੈਠੀਆ

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲਵਲੀ ਅਤੇ ਲਵੀਸ਼ ਨਾਂ ਦੇ ਦੋ ਕੈਦੀ ਲੋਕੇਸ਼ ਨਾਂ ਦੇ ਵਿਅਕਤੀ ਦੇ ਕਤਲ ਦੇ ਦੋਸ਼ 'ਚ ਤਿਹਾੜ ਜੇਲ੍ਹ ਵਿਚ ਬੰਦ ਹਨ। ਸ਼ੁੱਕਰਵਾਰ ਨੂੰ ਲਵਲੀ ਅਤੇ ਲਵੀਸ਼ ਫੋਨ 'ਤੇ ਗੱਲ ਕਰ ਰਹੇ ਸਨ ਤਾਂ ਜੇਲ੍ਹ ਅੰਦਰ ਲੋਕੇਸ਼ ਦੇ ਭਰਾ ਨੇ ਆਪਣੇ ਸਾਥੀਆਂ ਹਿਮਾਂਸ਼ੂ ਅਤੇ ਅਭਿਸ਼ੇਕ ਨਾਲ ਮਿਲ ਕੇ ਦੋਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਵਿਚ ਲਵਲੀ ਅਤੇ ਲਵੀਸ਼ ਜ਼ਖ਼ਮੀ ਹੋ ਗਏ। ਦੋਹਾਂ ਨੂੰ ਦੇਰ ਸ਼ਾਮ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੇ ਇਲਾਜ ਮਗਰੋਂ ਇਕ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਤਾਂ ਦੂਜੇ ਨੂੰ ਹਸਪਤਾਲ 'ਚ ਭਰਤੀ ਕਰ ਲਿਆ ਹੈ।

ਇਹ ਵੀ ਪੜ੍ਹੋ- JJP ਆਗੂ ਅਜੇ ਚੌਟਾਲਾ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਟੁੱਟਿਆ ਗੱਡੀ ਦਾ ਸ਼ੀਸ਼ਾ

ਮਾਮਲੇ ਦੀ ਪੁਸ਼ਟੀ ਕਰਦੇ ਹੋਏ DCP ਵੈਸਟ ਵਿਚਿਤਰ ਵੀਰ ਨੇ ਦੱਸਿਆ ਕਿ 22 ਸਾਲਾ ਲਵਲੀ ਅਤੇ ਲਵੀਸ਼ ਅੰਡਰ ਟਰਾਇਲ ਕੈਦੀ ਹਨ। ਇਨ੍ਹਾਂ ਦੋਵਾਂ ਨੂੰ ਅੰਬੇਡਕਰ ਨਗਰ ਇਲਾਕੇ 'ਚ 4 ਸਾਲ ਪਹਿਲਾਂ ਹੋਏ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਦੋਵੇਂ ਤਿਹਾੜ ਜੇਲ੍ਹ ਵਿਚ ਬੰਦ ਹਨ। ਜੇਲ੍ਹ ਨੰਬਰ 9 ਤੋਂ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਦੀਨਦਿਆਲ ਉਪਾਧਿਆਏ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉਨ੍ਹਾਂ 'ਤੇ ਕੇਂਦਰੀ ਜੇਲ੍ਹ ਨੰਬਰ 9 ਦੇ ਵਾਰਡ ਨੰਬਰ 11 'ਚ ਹਮਲਾ ਕੀਤਾ ਗਿਆ ਸੀ। ਲੋਕੇਸ਼, ਨਿਤਿਨ, ਹਿਮਾਂਸ਼ੂ ਅਤੇ ਅਭਿਸ਼ੇਕ 'ਤੇ ਹਮਲੇ ਦਾ ਦੋਸ਼ ਹੈ। ਇਸ ਮਾਮਲੇ ਦੀ 109/118(1)/3(5) BNS ਐਕਟ ਤਹਿਤ FIR ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜੇਲ੍ਹ ਪ੍ਰਸ਼ਾਸਨ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। 

ਇਹ ਵੀ ਪੜ੍ਹੋ- ਕਾਰਗਿਲ ਤੋਂ ਪਾਕਿਸਤਾਨ ਨੂੰ PM ਮੋਦੀ ਦੀ ਦੋ-ਟੁੱਕ, ਕਿਹਾ- ਇਤਿਹਾਸ ਤੋਂ ਸਿੱਖ ਲਓ ਸਬਕ


Tanu

Content Editor

Related News