ਦਿੱਲੀ: ਮਕਾਨ ''ਚ ਅੱਗ ਲੱਗਣ ''ਤੇ 12 ਸਾਲਾ ਬੱਚੇ ਦੀ ਮੌਤ

Saturday, Nov 06, 2021 - 01:37 AM (IST)

ਦਿੱਲੀ: ਮਕਾਨ ''ਚ ਅੱਗ ਲੱਗਣ ''ਤੇ 12 ਸਾਲਾ ਬੱਚੇ ਦੀ ਮੌਤ

ਨਵੀਂ ਦਿੱਲੀ - ਦਿੱਲੀ ਦੇ ਬੁਰਾੜੀ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਇੱਕ ਮਕਾਨ ਵਿੱਚ ਅੱਗ ਲੱਗ ਜਾਣ ਕਾਰਨ ਉਸ ਵਿੱਚ ਝੁਲਸ ਕੇ 12 ਸਾਲਾ ਇੱਕ ਬੱਚੇ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤੋਮਰ ਕਲੋਨੀ ਵਿੱਚ ਸਥਿਤ ਮਕਾਨ ਦੀ ਪਹਿਲੀ ਮੰਜਿਲ 'ਤੇ ਘਰੇਲੂ ਵਰਤੋਂ ਦੀਆਂ ਵਸਤਾਂ ਵਿੱਚ ਅੱਗ ਲੱਗ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 9 ਵਜੇ ਘਟਨਾ ਬਾਰੇ ਸੂਚਨਾ ਮਿਲੀ ਜਿਸ ਤੋਂ ਬਾਅਦ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਣ ਲਈ ਮੌਕੇ 'ਤੇ ਪਹੁੰਚੀਆਂ। ਉਨ੍ਹਾਂ ਦੱਸਿਆ ਕਿ ਪਵਿੱਤਰ ਨਾਮ ਦੇ 12 ਸਾਲਾ ਬੱਚੇ ਦੀ ਅੱਗ ਵਿੱਚ ਝੁਲਸਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ - ਆਰੀਅਨ ਖਾਨ ਮਾਮਲੇ 'ਚ ਵੱਡੀ ਖ਼ਬਰ, ਕੇਸ ਤੋਂ ਹਟਾਏ ਗਏ ਸਮੀਰ ਵਾਨਖੇੜੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News