ਦਿੱਲੀ: ਘਰਾਂ ’ਚ ‘ਏਕਾਂਤਵਾਸ’ ਰਹਿਣ ਵਾਲੇ ਕੋਵਿਡ-19 ਮਰੀਜ਼ਾਂ ’ਚ 37 ਫ਼ੀਸਦੀ ਦਾ ਵਾਧਾ

Saturday, Mar 06, 2021 - 05:15 PM (IST)

ਦਿੱਲੀ: ਘਰਾਂ ’ਚ ‘ਏਕਾਂਤਵਾਸ’ ਰਹਿਣ ਵਾਲੇ ਕੋਵਿਡ-19 ਮਰੀਜ਼ਾਂ ’ਚ 37 ਫ਼ੀਸਦੀ ਦਾ ਵਾਧਾ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਵਿਡ-19 ਦੇ ਕੇਸਾਂ ਵਿਚ ਵਾਧਾ ਹੋਣ ਨਾਲ ਪਿਛਲੇ ਇਕ ਹਫ਼ਤੇ ਤੋਂ ਘਰਾਂ ’ਚ ਏਕਾਂਤਵਾਸ ਹੋਣ ਵਾਲਿਆਂ ਦੀ ਗਿਣਤੀ ’ਚ 37 ਫ਼ੀਸਦੀ ਦਾ ਵਾਧਾ ਹੋਇਆ ਹਨ ਅਤੇ ਕੰਟੇਨਮੈਂਟ ਜ਼ੋਨ ਵੀ ਲਗਾਤਾਰ ਵਧ ਰਹੇ ਹਨ। ਅਧਿਕਾਰਤ ਅੰਕੜਿਆਂ ਮੁਤਾਬਕ ਵਾਇਰਸ ਦਰ 27 ਫਰਵਰੀ ਨੂੰ 3.36 ਫ਼ੀਸਦੀ ਤੋਂ ਵਧ ਕੇ 5 ਮਾਰਚ ਨੂੰ 0.53 ਫ਼ੀਸਦੀ ਹੋ ਗਈ। ਕੰਟੇਨਮੈਂਟ ਖੇਤਰ ਵੀ 27 ਫਰਵਰੀ ਦੇ 545 ਤੋਂ ਵਧ ਕੇ 5 ਮਾਰਚ ਨੂੰ 591 ਹੋ ਗਏ। ਦਿੱਲੀ ’ਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 312 ਨਵੇਂ ਕੇਲ ਸਾਹਮਣੇ ਆਏ ਸਨ, ਜੋ ਪਿਛਲੇ ਡੇਢ ਮਹੀਨੇ ਤੋਂ ਸਭ ਤੋਂ ਵੱਧ ਕੇਸ ਹਨ। 

ਸ਼ੁੱਕਰਵਾਰ ਨੂੰ ਤਿੰਨ ਮਰੀਜ਼ਾਂ ਦੀ ਮੌਤ ਹੋਣ ਜਾਣ ਨਾਲ ਹੁਣ ਤੱਕ ਇੱਥੇ 10,918 ਲੋਕ ਕੋਰੋਨਾ ਵਾਇਰਸ ਤੋਂ ਆਪਣੀ ਜਾਨ ਗੁਆ ਚੁੱਕੇ ਹਨ। ਵੀਰਵਾਰ ਨੂੰ ਇੱਥੇ ਕੋਰੋਨਾ ਵਾਇਰਸ ਦੇ 261 ਨਵੇਂ ਮਰੀਜ਼ਾਂ ਦਾ ਪਤਾ ਲੱਗਿਆ ਸੀ। ਦਿੱਲੀ ਦੇ ਸਿਹਤ ਮਹਿਕਮੇ ਦੇ ਅੰਕੜਿਆਂ ਦੇ ਹਿਸਾਬ ਨਾਲ 1 ਜਨਵਰੀ ਨੂੰ ਇਸ ਮਹਾਮਾਰੀ ਦੇ 585 ਅਤੇ 4 ਜਨਵਰੀ ਨੂੰ 384 ਨਵੇਂ ਕੇਸ ਸਾਹਮਣੇ ਆਏ। ਇਹ ਅੰਕੜਾ 11 ਜਨਵਰੀ ਨੂੰ 306 ਤਕ ਘਟਿਆ ਅਤੇ ਫਿਰ 12 ਜਨਵਰੀ ਨੂੰ 386 ਹੋ ਗਿਆ। 27 ਫਰਵਰੀ ਨੂੰ 243 ਨਵੇਂ ਕੇਸ ਸਾਹਮਣੇ ਆਏ ਸਨ ਅਤੇ ਕੰਟੇਨਮੈਂਟ ਖੇਤਰ 545 ਸਨ। ਉਸ ਦਿਨ 627 ਲੋਕ ਘਰਾਂ ਵਿਚ ਏਕਾਂਤਵਾਸ ਸਨ। 28 ਫਰਵਰੀ ਨੂੰ ਮਾਮਲੇ ਘਟ ਕੇ 197 ਰਹਿ ਗਏ ਅਤੇ ਵਾਇਰਸ ਦੀ ਦਰ 0.34 ਫ਼ੀਸਦੀ ਹੋ ਗਈ ਪਰ ਕੰਟੇਨਮੈਂਟ ਜ਼ੋਨ 556 ਹੋ ਗਏ ਅਤੇ ਘਰਾਂ ਵਿਚ ਏਕਾਂਤਵਾਸ ਰਹਿਣ ਵਾਲੇ ਮਰੀਜ਼ ਵਧ ਕੇ 691 ਹੋ ਗਏ। ਇਕ ਮਾਰਚ ਨੂੰ ਕੰਟੇਨਮੈਂਟ ਖੇਤਰ ਵੱਧ ਕੇ 596 ਅਤੇ ਘਰਾਂ ਵਿਚ ਏਕਾਂਤਵਾਸ ਰਹਿਣ ਵਾਲੇ ਮਰੀਜ਼ ਵਧ ਕੇ 793 ਹੋ ਗਏ। 


author

Tanu

Content Editor

Related News