ਦਿੱਲੀ: ਖਜੂਰੀ ਖਾਸ ''ਚ 19 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਪੁਲਸ ਜਾਂਚ ’ਚ ਜੁੱਟੀ

Saturday, May 28, 2022 - 09:51 AM (IST)

ਦਿੱਲੀ: ਖਜੂਰੀ ਖਾਸ ''ਚ 19 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਪੁਲਸ ਜਾਂਚ ’ਚ ਜੁੱਟੀ

ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਦੇ ਖਜੂਰੀ ਖਾਸ ਖੇਤਰ ਵਿਚ ਸ਼ੁੱਕਰਵਾਰ ਰਾਤ ਨੂੰ ਇਕ 19 ਸਾਲਾ ਲੜਕੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਮੁਤਾਬਕ ਰਾਤ ਕਰੀਬ 10.40 ਵਜੇ ਉਸ ਦੀ ਛਾਤੀ 'ਚ ਗੋਲੀ ਲੱਗੀ। ਮ੍ਰਿਤਕ ਸੋਹੇਲ ਪਿਛਲੇ 6 ਸਾਲਾਂ ਤੋਂ ਸ੍ਰੀਰਾਮ ਕਾਲੋਨੀ ’ਚ ਆਪਣੇ ਚਾਚੇ ਨਾਲ ਰਹਿ ਰਿਹਾ ਸੀ। ਉਹ ਕੱਪੜੇ ਦੀ ਫੈਕਟਰੀ ’ਚ ਕੰਮ ਕਰਦਾ ਸੀ। ਸੋਹੇਲ ਦੇ ਚਚੇਰੇ ਭਰਾ ਮੁਬਾਰਕ ਅੰਸਾਰੀ ਨੇ ਦੱਸਿਆ, "ਸੋਹੇਲ ਮੇਰੀ ਮਾਸੀ ਦਾ ਲੜਕਾ ਹੈ। ਉਹ ਇੱਥੇ ਸਾਡੇ ਨਾਲ ਰਹਿੰਦਾ ਸੀ। ਮੈਨੂੰ ਘਟਨਾ ਬਾਰੇ ਆਪਣੇ ਦੋਸਤ ਤੋਂ ਪਤਾ ਲੱਗਾ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਨੂੰ ਉਹ ਜ਼ਮੀਨ 'ਤੇ ਪਿਆ ਮਿਲਿਆ। ਮੈਨੂੰ ਦੱਸਿਆ ਗਿਆ ਕਿ ਕੁਝ ਲੋਕਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੋਹੇਲ ਨੂੰ ਹਸਪਤਾਲ ਲੈ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਪੁਲਸ ਜਲਦੀ ਕਾਤਲ ਦੀ ਪਛਾਣ ਕਰੇ।" 

ਸੋਹੇਲ ਦੇ ਚਚੇਰੇ ਭਰਾ ਨੇ ਕਿਹਾ ਕਿ ਉਸਦਾ ਕੋਈ ਦੁਸ਼ਮਣ ਨਹੀਂ ਸੀ। ਉਹ ਕੰਮ 'ਤੇ ਜਾਂਦਾ ਸੀ ਅਤੇ ਸਿੱਧਾ ਘਰ ਆਉਂਦਾ ਸੀ। ਉਹ ਪਿਛਲੇ 6 ਸਾਲਾਂ ਤੋਂ ਸਾਡੇ ਨਾਲ ਰਹਿ ਰਿਹਾ ਸੀ। ਅਸੀਂ ਅੱਜ ਤੱਕ ਉਸ ਦੀ ਕਿਸੇ ਨਾਲ ਲੜਾਈ ਬਾਰੇ ਕਦੇ ਨਹੀਂ ਸੁਣਿਆ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਇਕ ਵਿਅਕਤੀ ਖੂਨ ਨਾਲ ਲਹੂ-ਲੁਹਾਣ ਪਿਆ ਸੀ। ਜਾਂਚ ਕਰਨ 'ਤੇ ਉਸ ਦੀ ਛਾਤੀ 'ਤੇ ਗੋਲੀ ਦਾ ਨਿਸ਼ਾਨ ਪਾਇਆ ਗਿਆ।

ਨੌਜਵਾਨ ਲੜਕੇ  ਜੇ.ਪੀ.ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਫੋਰੈਂਸਿਕ ਅਤੇ ਕ੍ਰਾਈਮ ਟੀਮ ਵੱਲੋਂ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਗਿਆ।ਪੁਲਸ ਨੇ ਆਈ. ਪੀ. ਸੀ. ਦੀ ਧਾਰਾ-302 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਇਕ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।


author

Tanu

Content Editor

Related News