ਦਿੱਲੀ : ਮੁੰਡੇ-ਕੁੜੀ ਨੇ ਕੀਤੀ ਖੁਦਕੁਸ਼ੀ, ਫਲੈਟ ''ਚੋਂ ਮਿਲੀਆਂ ਲਾਸ਼ਾਂ

Sunday, Mar 01, 2020 - 05:18 PM (IST)

ਦਿੱਲੀ : ਮੁੰਡੇ-ਕੁੜੀ ਨੇ ਕੀਤੀ ਖੁਦਕੁਸ਼ੀ, ਫਲੈਟ ''ਚੋਂ ਮਿਲੀਆਂ ਲਾਸ਼ਾਂ

ਨਵੀਂ ਦਿੱਲੀ (ਵਾਰਤਾ)— ਦੱਖਣੀ-ਪੂਰਬੀ ਦਿੱਲੀ ਦੇ ਜਾਮੀਆ ਨਗਰ ਇਲਾਕੇ ਦੇ ਬਟਲਾ ਹਾਊਸ 'ਚ ਇਕ ਕੁੜੀ ਅਤੇ ਮੁੰਡੇ ਨੇ ਖੁਦਕੁਸ਼ੀ ਕਰ ਲਈ ਹੈ। ਪੁਲਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਜਾਮੀਆ ਨਗਰ ਪੁਲਸ ਨੂੰ ਬਟਲਾ ਹਾਊਸ ਵਿਚ ਕੁੜੀ-ਮੁੰਡੇ ਦੇ ਖੁਦਕੁਸ਼ੀ ਬਾਰੇ ਸੂਚਨਾ ਮਿਲੀ। ਪੁਲਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਇਕ ਫਲੈਟ ਦੇ ਅੰਦਰੋਂ ਦੋ ਲਾਸ਼ਾਂ ਮਿਲੀਆਂ। ਫਲੈਟ ਅੰਦਰੋਂ ਬੰਦ ਸੀ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ 23 ਸਾਲਾ ਮੁੰਡੇ ਜਿਸ ਦੀ ਪਛਾਣ ਵਸੀ ਖਾਨ ਅਤੇ 23 ਸਾਲ ਦੀ ਹੀ ਕੁੜੀ ਦੀ ਪਛਾਣ ਫਰਹੀਨ ਦੇ ਰੂਪ 'ਚ ਹੋਈ ਹੈ। ਦੋਵੇਂ ਲੱਦਾਖ ਦੇ ਰਹਿਣ ਵਾਲੇ ਸਨ। 

ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਵਸੀ, ਬਟਲਾ ਹਾਊਸ 'ਚ ਹੀ ਰਹਿੰਦਾ ਸੀ, ਜਦਕਿ ਕੁੜੀ ਫਰਹੀਨ ਦਿੱਲੀ ਯੂਨੀਵਰਸਿਟੀ ਦੇ ਨੇੜੇ ਵਿਜੇਨਗਰ 'ਚ ਰਹਿੰਦੀ ਸੀ। ਫਰਹੀਨ ਕੱਲ ਰਾਤ ਤੋਂ ਹੀ ਵਸੀ ਨੂੰ ਮਿਲਣ ਲਈ ਬਟਲਾ ਹਾਊਸ ਆਈ ਸੀ। ਦੋਹਾਂ ਦੇ ਪਰਿਵਾਰ ਵਾਲੇ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਲਾਸ਼ਾਂ ਨੂੰ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਦੇ ਟਰਾਮਾ ਸੈਂਟਰ ਭੇਜਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ 2 ਸੁਸਾਈਡ ਨੋਟ ਮਿਲੇ ਹਨ। ਮੁੰਡੇ ਨੇ ਇਕ ਪੰਨੇ ਦਾ ਜਦਕਿ ਕੁੜੀ ਨੇ ਦੋ ਪੰਨਿਆਂ ਦਾ ਸੁਸਾਈਡ ਨੋਟ ਲਿਖਿਆ ਹੈ। ਪੁਲਸ ਅੱਗੇ ਮਾਮਲੇ ਦੀ ਜਾਂਚ ਕਰ ਰਹੀ ਹੈ।


author

Tanu

Content Editor

Related News