ਅਮਰੀਕੀ ਸੰਸਦ ਮੈਂਬਰਾਂ ਦੇ ਵਫ਼ਦ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Saturday, Nov 13, 2021 - 03:33 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਨੀਵਾਰ ਨੂੰ ਅਮਰੀਕੀ ਸੰਸਦ ਮੈਂਬਰਾਂ ਦੇ ਇਕ ਵਫ਼ਦ ਨੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਸਾਂਝੇ ਲੋਕਤੰਤਰੀ ਮੁੱਲਾਂ ’ਚ ਨਿਸ਼ਚਿਤ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤੀ ਦੇਣ ’ਚ ਅਮਰੀਕੀ ਸੰਸਦ ਦੇ ਸਮਰਥਨ ਅਤੇ ਰਚਨਾਤਮਕ ਭੂਮਿਕਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਅਮਰੀਕੀ ਵਫ਼ਦ ਦੀ ਅਗਵਾਈ ਸੀਨੇਟਰ ਜਾਨ ਕੋਰਨਿਨ ਨੇ ਕੀਤੀ ਅਤੇ ਇਸ ’ਚ ਮਾਈਕਲ ਕ੍ਰੇਪੋ, ਥਾਮਸ ਟੁਬਰਵਿਲੇ ਅਤੇ ਮਾਈਕਲ ਲੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਅਮਰੀਕੀ ਕਾਂਗਰਸ ਦੇ ਮੈਂਬਰ ਟੋਨੀ ਗੋਂਜਾਲੇਸ ਅਤੇ ਜਾਨ ਕੇਲਵਿਨ ਏਲਿਜੇ ਵੀ ਇਸ ਵਫ਼ਦ ’ਚ ਸ਼ਾਮਲ ਹੋਏ। ਕੋਰਨਿਨ ਭਾਰਤ ਅਤੇ ਭਾਰਤੀ ਅਮਰੀਕੀ ਸੀਨੇਟ ਧਿਰ ਦੇ ਸਹਿ ਸੰਸਥਾਪਕ ਅਤੇ ਸਹਿ ਪ੍ਰਧਾਨ ਹਨ।
ਇਹ ਵੀ ਪੜ੍ਹੋ ; ਦਿੱਲੀ ’ਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ, SC ਨੇ ਕਿਹਾ- ਸੰਭਵ ਹੋਵੇ ਤਾਂ 2 ਦਿਨ ਦਾ ਲਾਕਡਾਊਨ ਲਗਾ ਦਿਓ
ਪੀ.ਐੱਮ.ਓ. ਨੇ ਕਿਹਾ,‘‘ਵਫ਼ਦ ’ਚ ਵੱਡੀ ਅਤੇ ਅਨੇਕ ਜਨਸੰਖਿਆ ਚੁਣੌਤੀਆਂ ਦੇ ਬਾਵਜੂਦ ਭਾਰਤ ’ਚ ਕੋਰੋਨਾ ਸਥਿਤੀ ਦੇ ਸ਼ਾਨਦਾਰ ਪ੍ਰਬੰਧਨ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਇਕ ਸ਼ਤਾਬਦੀ ’ਚ ਆਈ ਇਸ ਸਭ ਤੋਂ ਵੱਡੀ ਮਹਾਮਾਰੀ ਨਾਲ ਨਜਿੱਠਣ ’ਚ ਦੇਸ਼ ਦੇ ਲੋਕਤੰਤਰੀ ਮੁੱਲਾਂ ’ਤੇ ਆਧਾਰਤ ਜਨਹਿੱਸੇਦਾਰੀ ਨੇ ਪ੍ਰਮੁੱਖ ਭੂਮਿਕਾ ਨਿਭਾਈ।’’ ਪੀ.ਐੱਮ.ਓ. ਅਨੁਸਾਰ ਇਸ ਮੁਲਾਕਾਤ ਦੌਰਾਨ ਦੱਖਣੀ ਏਸ਼ੀਆ ਅਤੇ ਹਿੰਦ ਪ੍ਰਸ਼ਾਂਤ ਖੇਤਰ ਸਮੇਤ ਖੇਤਰੀ ਅਤੇ ਆਪਸੀ ਹਿੱਤ ਦੇ ਮੁੱਦਿਆਂ ’ਕੇ ਗਰਮਜੋਸ਼ੀ ਨਾਲ ਖੁੱਲ੍ਹੀ ਚਰਚਾ ਹੋਈ। ਮੋਦੀ ਅਤੇ ਦੌਰੇ ’ਤੇ ਆਏ ਵਫ਼ਦ ਨੇ ਦੋਹਾਂ ਰਣਨੀਤਕ ਸਾਂਝੇਦਾਰਾਂ ਦਰਮਿਆਨ ਰਣਨੀਤਕ ਹਿੱਤਾਂ ਦੇ ਵਧਦੀ ਵਿਵਸਥਾ ਨੂੰ ਰੇਖਾਂਕਿਤ ਕੀਤਾ ਅਤੇ ਗਲੋਬਲ ਸ਼ਾਂਤੀ ਤੇ ਸਥਿਰਤਾ ਨੂੰ ਉਤਸ਼ਾਹ ਦੇਣ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੀ ਇੱਛਾ ਜਤਾਈ। ਪੀ.ਐੱਮ.ਓ. ਨੇ ਕਿਹਾ ਕਿ ਇਸ ਦੌਰਾਨ ਦੋ-ਪੱਖੀ ਸੰਬੰਧਾਂ ਨੂੰ ਵਧਾਉਣ ਅਤੇ ਅੱਤਵਾਦ, ਜਲਵਾਯੂ ਤਬਦੀਲੀ ਅਤੇ ਮਹੱਤਵਪੂਰਨ ਤਕਨਾਲੋਜੀ ਲਈ ਭਰੋਸੇਯੋਗ ਸਪਲਾਈ ਚੇਨ ਵਰਗੇ ਸਮਕਾਲੀ ਗਲੋਬਲ ਮੁੱਦਿਆਂ ’ਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।
ਇਹ ਵੀ ਪੜ੍ਹੋ : 100 ਫੀਸਦੀ ਟੀਕਾਕਰਨ ਦੇ ਬਾਵਜੂਦ ਹਿਮਾਚਲ ’ਚ 12 ਦਿਨਾਂ ’ਚ 47 ਕੋਰੋਨਾ ਮਰੀਜ਼ਾਂ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ