ਕਸ਼ਮੀਰੀ ਪੰਡਿਤਾਂ ਦੇ ਵਫ਼ਦ ਦੀ ਜੰਮੂ ’ਚ ਅਮਿਤ ਸ਼ਾਹ ਨਾਲ ਮੁਲਾਕਾਤ, ਕੀਤੀ ਇਹ ਮੰਗ

10/25/2021 10:16:12 AM

ਜੰਮੂ- ਵਿਸਥਾਪਿਤ ਕਸ਼ਮੀਰੀ ਪੰਡਿਤਾਂ ਦੇ ਤਿੰਨ ਸੰਗਠਨਾਂ ਦੇ ਵਫ਼ਦ ਨੇ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਨ੍ਹਾਂ ਨੇ ਕਸ਼ਮੀਰੀ ਘਾਟੀ ’ਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਭਰਤੀ ਪ੍ਰੋਗਰਾਮ ਦੇ ਅਧੀਨ ਭਰਤੀ ਕੀਤੇ ਗਏ ਭਾਈਚਾਰੇ ਦੇ ਪ੍ਰਵਾਸੀ ਕਰਮੀਆਂ ਲਈ 2 ਬੈੱਡਰੂਮ ਵਾਲੇ ਕੁਆਰਟਰ ਦੇ ਨਿਰਮਾਣ ਤੋਂ ਇਲਾਵਾ ਉਨ੍ਹਾਂ ਲਈ ਸੁਰੱਖਿਆ ਅਤੇ ਬੀਮਾ ਪੈਕੇਜ ਦੀ ਮੰਗ ਕੀਤੀ। ਵਫ਼ਦ ਨੇ ਵਿਸਥਾਪਿਤਾਂ ਲਈ ਇਕ ਉੱਚ ਕਮੇਟੀ ਅਤੇ ਇਕ ਕਲਿਆਣ ਬੋਰਡ ਦੇ ਗਠਨ ਦੀ ਵੀ ਮੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜੰਮੂ ਕਸ਼ਮੀਰ ਇਕਾਈ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਜੀ.ਐੱਲ. ਰੈਨਾ ਦੀ ਅਗਵਾਈ ’ਚ 7 ਮੈਂਬਰੀ ਵਫ਼ਦ ਨੇ ਇੱਥੇ ਰਾਜਭਵਨ ’ਚ ਸ਼ਾਹ ਨਾਲ ਮੁਲਾਕਾਤ ਕੀਤੀ। ਵਫ਼ਦ ਦੇ ਹੋਰ ਮੈਂਬਰਾਂ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਸਕੱਤਰ ਅਤੇ ਆਪਣੀ ਪਾਰਟੀ ਦੇ ਨੇਤਾ ਵਿਜੇ ਬਕਾਇਆ, ਯੂਥ ਆਲ ਇੰਡੀਆ ਕਸ਼ਮੀਰੀ ਸਮਾਜ (ਵਾਈ.ਆਈ.ਕੇ.ਐੱਸ.) ਦੇ ਮੁਖੀ ਆਰ.ਕੇ. ਭੱਟ, ਆਲ ਇੰਡੀਆ ਕਸ਼ਮੀਰੀ ਸਮਾਜ (ਏ.ਆਈ.ਕੇ.ਐੱਸ.) ਦੇ ਨੇਤਾ ਏ.ਕੇ. ਰੈਨਾ ਅਤੇ ਕਸ਼ਮੀਰੀ ਪੰਡਿਤ ਸਭਾ (ਕੇ.ਪੀ.ਐੱਸ.) ਦੇ ਮੁਖੀ ਕੇ.ਕੇ. ਖੋਸਾ ਸ਼ਾਮਲ ਸਨ।

ਇਹ ਵੀ ਪੜ੍ਹੋ : ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ

ਵਫ਼ਦ ਦੇ ਮੈਂਬਰਾਂ ਨੇ ਘਾਟੀ ’ਚ ਗੈਰ ਪ੍ਰਵਾਸੀ ਕਸ਼ਮੀਰੀ ਪੰਡਿਤ ਕਰਮੀਆਂ ਲਈ ਸੁਰੱਖਿਆ, ਦੂਰ ਦੇ ਖੇਤਰਾਂ ਤੋਂ ਅਜਿਹੇ ਕਰਮੀਆਂ ਨੂੰ ਕੋਲ ਦੇ ਸੁਰੱਖਿਅਤ ਖੇਤਰਾਂ ’ਚ ਟਰਾਂਸਫਰ ਕਰਨ ਅਤੇ ਉਨ੍ਹਾਂ ਲਈ ਇਕ ਵਿਆਪਕ ਬੀਮਾ ਪੈਕੇਜ ਦੀ ਮੰਗ ਕੀਤੀ। ਘਾਟੀ ’ਚ 2010 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਭਰਤੀ ਪੈਕੇਜ ਦੇ ਅਧੀਨ ਕਰੀਬ 3 ਹਜ਼ਾਰ ਕਸ਼ਮੀਰੀ ਪੰਡਤ ਕਰਮੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਫ਼ਦ ਨੇ ਮੰਦਰਾਂ ਦੀ ਸੁਰੱਖਿਆ ਅਤੇ ਕਸ਼ਮੀਰੀ ਪੰਡਿਤਾਂ ਲਈ ਇਕ ਕਲਿਆਣ ਬੋਰਡ ਦੇ ਗਠਨ ਦੀ ਵੀ ਮੰਗ ਕੀਤੀ। ਸ਼ਾਹ ਨੇ ਹਾਲ ’ਚ ਸ਼੍ਰੀਨਗਰ ’ਚ ਅੱਤਵਾਦੀਆਂ ਦੇ ਹਮਲੇ ਦੇ ਸ਼ਿਕਾਰ ਅਧਿਆਪਕ ਦੀਪਕ ਚੰਦ ਦੀ ਪਤਨੀ ਅਤੇ ਭਰਾ ਨਾਲ ਮੁਲਾਕਾਤ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਮ੍ਰਿਤਕ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸ਼ਾਹ ਨੇ ਗੁੱਜਰ-ਬਕਰਵਾਲ ਅਤੇ ਪਹਾੜੀ ਭਾਈਚਾਰਿਆਂ ਦੇ ਵਫ਼ਦਾਂ ਨਾਲ ਵੀ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : CM ਚੰਨੀ ਦੇ ਟਵੀਟ 'ਤੇ CBSE ਦਾ ਸਪੱਸ਼ਟੀਕਰਨ, ਦੱਸਿਆ ਪੰਜਾਬੀ ਭਾਸ਼ਾ ਨੂੰ ਕਿਉਂ ਕੀਤਾ ਮੁੱਖ ਵਿਸ਼ਿਆਂ 'ਚੋਂ ਬਾਹਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News