ਹਵਾਈ ਪਟੜੀ ’ਤੇ ਪਏ ਮ੍ਰਿਤਕ ਪੰਛੀ ਕਾਰਣ 2 ਹਵਾਈ ਜਹਾਜ਼ਾਂ ਦੀ ਲੈਂਡਿੰਗ ’ਚ ਹੋਈ ਦੇਰੀ
Saturday, Aug 31, 2019 - 10:26 PM (IST)

ਮੁੰਬਈ – ਸਥਾਨਕ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਦੀ ਹਵਾਈ ਪਟੜੀ ’ਤੇ ਇਕ ਮ੍ਰਿਤਕ ਪੰਛੀ ਮਿਲਣ ਕਾਰਣ ਸ਼ਨੀਵਾਰ ਏਅਰ ਏਸ਼ੀਆ ਅਤੇ ਇੰਡੀਗੋ ਦੇ ਇਕ-ਇਕ ਹਵਾਈ ਜਹਾਜ਼ ਦੀ ਲੈਂਡਿੰਗ ਵਿਚ ਦੇਰੀ ਹੋ ਗਈ। ਹਵਾਈ ਅੱਡੇ ਦੇ ਆਪ੍ਰੇਟਿੰਗ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਮ੍ਰਿਤਕ ਪੰਛੀ ਦੀ ਸੂਚਨਾ ਦੋਵਾਂ ਹਵਾਈ ਜਹਾਜ਼ਾਂ ਦੇ ਪਾਇਲਟਾਂ ਨੂੰ ਸਮੇਂ ਸਿਰ ਦੇ ਦਿੱਤੀ ਗਈ। ਮ੍ਰਿਤਕ ਪੰਛੀ ਨੂੰ ਹਟਾਏ ਜਾਣ ਪਿੱਛੋਂ ਹੀ ਹਵਾਈ ਜਹਾਜ਼ਾਂ ਨੂੰ ਉਤਰਨ ਦੀ ਆਗਿਆ ਦਿੱਤੀ ਗਈ।