ਰੱਖਿਆ ਸਕੱਤਰ ਨੇ ਲਾਂਚ ਕੀਤੀ ‘ਰਾਸ਼ਟਰਪਰਵ’ ਵੈੱਬਸਾਈਟ ਤੇ ਮੋਬਾਈਲ ਐਪ
Thursday, Dec 26, 2024 - 12:05 AM (IST)
ਨਵੀਂ ਦਿੱਲੀ, (ਭਾਸ਼ਾ)- ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ‘ਰਾਸ਼ਟਰਪਰਵ’ ਵੈੱਬਸਾਈਟ ਤੇ ਇਸ ਦੇ ਮੋਬਾਈਲ ਐਪ ਨੂੰ ਬੁੱਧਵਾਰ ਲਾਂਚ ਕੀਤਾ।
ਰੱਖਿਆ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਇਹ ਵੈੱਬਸਾਈਟ ਰਾਸ਼ਟਰੀ ਪ੍ਰੋਗਰਾਮਾਂ ਜਿਵੇਂ ਗਣਤੰਤਰ ਦਿਵਸ, ਬੀਟਿੰਗ ਦਿ ਰੀਟਰੀਟ ਸੈਰੇਮਨੀ, ਆਜ਼ਾਦੀ ਦਿਵਸ ਨਾਲ ਸਬੰਧਤ ਜਾਣਕਾਰੀ, ਲਾਈਵ ਟੈਲੀਕਾਸਟ, ਟਿਕਟਾਂ ਦੀ ਖਰੀਦ, ਬੈਠਣ ਦੀ ਵਿਵਸਥਾ ਤੇ ਪ੍ਰੋਗਰਾਮਾਂ ਦੇ ਰੂਟ-ਮੈਪ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰੇਗੀ।
‘ਰਾਸ਼ਟਰਪਰਵ’ ਵੈੱਬਸਾਈਟ ਤੇ ਮੋਬਾਈਲ ਐਪ ’ਚ ਝਾਕੀ ਦੇ ਪ੍ਰਸਤਾਵਾਂ ਤੇ ਪ੍ਰੋਗਰਾਮਾਂ ਨਾਲ ਸਬੰਧਤ ਇਤਿਹਾਸਕ ਡਾਟਾ ਦਾ ਪ੍ਰਬੰਧ ਹੋ ਸਕਦਾ ਹੈ।