ਰਾਜਨਾਥ ਸਿੰਘ ਦੀ ਸਿਹਤ ਵਿਗੜੀ, ਪਿੱਠ ਦਰਦ ਕਾਰਨ ਏਮਜ਼ ’ਚ ਦਾਖਲ

Friday, Jul 12, 2024 - 04:27 AM (IST)

ਰਾਜਨਾਥ ਸਿੰਘ ਦੀ ਸਿਹਤ ਵਿਗੜੀ, ਪਿੱਠ ਦਰਦ ਕਾਰਨ ਏਮਜ਼ ’ਚ ਦਾਖਲ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪਿੱਠ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਹ ਹਸਪਤਾਲ ’ਚ ਦਾਖਲ ਹੋਏ ਹਨ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 

ਜਾਣਕਾਰੀ ਅਨੁਸਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਏਮਜ਼ ਹਸਪਤਾਲ ਦੇ ਨਿਊਰੋ ਸਰਜਰੀ ਵਿਭਾਗ ’ਚ ਦਾਖ਼ਲ ਹਨ। ਅੱਜ ਤੜਕੇ 3 ਵਜੇ ਪਿੱਠ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ’ਚ ਦਾਖਲ ਕਰਵਾਇਆ ਗਿਆ।


author

Rakesh

Content Editor

Related News