ਜਿਸ ਦੇਸ਼ ’ਚ ਰਾਸ਼ਟਰੀ ਸੁਰੱਖਿਆ ਮਜ਼ਬੂਤ ​​ਨਹੀਂ, ਉੱਥੇ ਉਦਯੋਗ ਵਧ-ਫੁਲ ਨਹੀਂ ਸਕਦਾ : ਰਾਜਨਾਥ

Wednesday, Nov 30, 2022 - 12:40 PM (IST)

ਨਵੀਂ ਦਿੱਲੀ (ਭਾਸ਼ਾ)– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਜਿਸ ਦੇਸ਼ ’ਚ ਰਾਸ਼ਟਰੀ ਸੁਰੱਖਿਆ ਮਜ਼ਬੂਤ ​​ਨਹੀਂ ਹੈ, ਉੱਥੇ ਉਦਯੋਗ ਅਤੇ ਕਾਰੋਬਾਰ ਕਦੇ ਵੀ ਵਧ-ਫੁਲ ਨਹੀਂ ਸਕਦੇ।

ਹਥਿਆਰਬੰਦ ਬਲ ਝਾਂਡਾ ਦਿਵਸ ਸੀ. ਐੱਸ. ਆਰ. ਕਾਨਕਲੇਵ ’ਚ ਆਪਣੇ ਸੰਬੋਧਨ ’ਚ ਉਨ੍ਹਾਂ ਇਹ ਵੀ ਕਿਹਾ, ‘‘ਜਵਾਨਾਂ ਦਾ ਕਲਿਆਣ, ਜੋ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ, ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ, ਸਗੋਂ ਇਹ ਹਰ ਇਕ ਦਾ ਫਰਜ਼ ਹੋਣਾ ਚਾਹੀਦਾ ਹੈ।’’

ਉਨ੍ਹਾਂ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣ ਨੂੰ ਹਰੇਕ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਦੱਸਦਿਆਂ ਹਥਿਆਰਬੰਦ ਬਲ ਝੰਡਾ ਦਿਵਸ ਫੰਡ ’ਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ। ਆਪਣੇ ਸੰਬੋਧਨ ’ਚ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਜਿਸ ਦੇਸ਼ ’ਚ ਰਾਸ਼ਟਰੀ ਸੁਰੱਖਿਆ ਮਜ਼ਬੂਤ ​​ਨਹੀਂ ਹੈ, ਉੱਥੇ ਉਦਯੋਗ ਅਤੇ ਕਾਰੋਬਾਰ ਕਦੇ ਵੀ ਵਧ-ਫੁਲ ਨਹੀਂ ਸਕਦੇ।

ਉਨ੍ਹਾਂ ਨੇ ਵੱਡੇ ਕਾਰਪੋਰੇਟ ਦਾਨੀਆਂ ਦੇ ਸਮਰਥਨ ਦੀ ਸ਼ਲਾਘਾ ਕੀਤੀ, ਜਿਸ ਕਾਰਨ ਪਿਛਲੇ ਸਾਲਾਂ ’ਚ ਫੰਡ ’ਚ ਕਾਫ਼ੀ ਵਾਧਾ ਹੋਇਆ ਹੈ। ਸਿੰਘ ਨੇ ਕੌਮ ਨੂੰ ਫੌਜੀਆਂ ਅਤੇ ਦੇਸ਼ ਦੀ ਬਿਹਤਰੀ ਲਈ ਹੋਰ ਵੀ ਵਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਹ ਪ੍ਰੋਗਰਾਮ ਰੱਖਿਆ ਮੰਤਰਾਲਾ ਦੇ ਸਾਬਕਾ ਸੈਨਿਕ ਭਲਾਈ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ। ਸਿੰਘ ਨੇ ਹਥਿਆਰਬੰਦ ਬਲਾਂ ਦੇ ਸੇਵਾ-ਮੁਕਤ ਅਤੇ ਸੇਵਾ ਕਰ ਰਹੇ ਜਵਾਨਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰੱਖਿਆ ਕੀਤੀ ਹੈ।


Rakesh

Content Editor

Related News