'ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਵਧੇਗਾ ਰੱਖਿਆ ਨਿਰਯਾਤ', DRDO ਮੁਖੀ ਨੇ ਦਿੱਤਾ ਅਪਡੇਟ

Friday, May 30, 2025 - 11:20 AM (IST)

'ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਵਧੇਗਾ ਰੱਖਿਆ ਨਿਰਯਾਤ', DRDO ਮੁਖੀ ਨੇ ਦਿੱਤਾ ਅਪਡੇਟ

ਨੈਸ਼ਨਲ ਡੈਸਕ : ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਚੇਅਰਮੈਨ ਸਮੀਰ ਵੀ ਕਾਮਤ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਰੱਖਿਆ ਨਿਰਯਾਤ ਵਧੇਗਾ ਕਿਉਂਕਿ ਸਵਦੇਸ਼ੀ ਫੌਜੀ ਉਪਕਰਣਾਂ ਦਾ ਸਫਲਤਾਪੂਰਵਕ ਲੜਾਕੂ ਟੈਸਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਦੇ ਰੱਖਿਆ ਨਿਰਯਾਤ ਵਿੱਚ ਵਾਧਾ ਹੋਣ ਦੀ ਪੂਰੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਬਣੇ ਸਾਜੋ-ਸਾਮਾਨ ਹੁਣ ਸਿਰਫ਼ ਪ੍ਰਯੋਗਸ਼ਾਲਾਵਾਂ ਜਾਂ ਮੈਦਾਨੀ ਟੈਸਟਾਂ ਤੱਕ ਸੀਮਤ ਨਹੀਂ ਰਹੇ, ਸਗੋਂ ਉਹ ਜੰਗੀ ਹਾਲਾਤਾਂ ਵਿੱਚ ਵੀ ਆਪਣੀ ਕਸੌਟੀ 'ਤੇ ਖਰੇ ਉਤਰੇ ਹਨ। ਇਹੀ ਸਬੂਤ ਦੁਨੀਆ ਨੂੰ ਭਾਰਤੀ ਹਥਿਆਰਾਂ ਵੱਲ ਆਕਰਸ਼ਿਤ ਕਰਨਗੇ।
ਸਮੀਰ  ਨੇ ਇਹ ਵੀ ਦੱਸਿਆ ਕਿ ਭਾਰਤ ਦੇ ਪੰਜਵੀਂ ਪੀੜ੍ਹੀ ਦੇ ਸਟੀਲਥ ਲੜਾਕੂ ਜਹਾਜ਼ AMCA ਦੀ ਯੋਜਨਾ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਹਾਲ ਹੀ ਵਿੱਚ ਮਨਜ਼ੂਰੀ ਮਿਲੀ ਹੈ। ਇਹ ਯੋਜਨਾ ਅਨੁਸਾਰ, 2029 ਤੱਕ ਇਸ ਜਹਾਜ਼ ਦੀ ਪਹਿਲੀ ਪ੍ਰੋਟੋਟਾਈਪ ਉਡਾਣ ਹੋਵੇਗੀ, 2034 ਤੱਕ ਵਿਕਾਸ ਪੂਰਾ ਹੋਵੇਗਾ ਅਤੇ 2035 ਤੋਂ ਉਤਪਾਦਨ ਸ਼ੁਰੂ ਕੀਤਾ ਜਾਵੇਗਾ।
AMCA ਪ੍ਰਾਜੈਕਟ ਲਈ ਹੁਣ ਸਿਰਫ਼ ਸਰਕਾਰੀ ਕੰਪਨੀਆਂ ਹੀ ਨਹੀਂ, ਸਗੋਂ ਨਿੱਜੀ ਖੇਤਰੀ ਕੰਪਨੀਆਂ ਵੀ ਬੋਲੀ ਲਾ ਸਕਣਗੀਆਂ। ਹਾਲ ਮਿਆਰੀ ਦੇ ਅਨੁਸਾਰ ਇਹ ਕੰਪਨੀਆਂ ਇਕੱਲੀਆਂ ਜਾਂ ਸਾਂਝੇ ਉੱਦਮ ਰੂਪ ਵਿੱਚ ਹਿੱਸਾ ਲੈ ਸਕਦੀਆਂ ਹਨ। ਇਹ ਮਾਡਲ ਭਾਰਤੀ ਨਿੱਜੀ ਉਦਯੋਗ ਨੂੰ ਰੱਖਿਆ ਖੇਤਰ ਵਿੱਚ ਮਜ਼ਬੂਤ ਭੂਮਿਕਾ ਨਿਭਾਉਣ ਦਾ ਮੌਕਾ ਦੇਵੇਗਾ। ਅੰਤ ਵਿੱਚ ਸਮੀਰ ਵੀ ਕਾਮਤ ਨੇ ਭਾਰਤੀ ਉਦਯੋਗ ਅਤੇ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਦੀ ਸਾਰੀਹਨਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਭਾਰਤ ਨੂੰ ਸਿਰਫ਼ ਆਤਮਨਿਰਭਰ ਨਹੀਂ, ਸਗੋਂ ਗਲੋਬਲ ਡਿਫੈਂਸ ਮਾਰਕੀਟ ਵਿਚ ਮੁੱਖ ਖਿਡਾਰੀ ਬਣਨ ਦੀ ਲੋੜ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News