ਵਾਸੂਦੇਵ ਘਾਟ ’ਤੇ ਮਨਾਇਆ ਜਾਵੇਗਾ ਦੀਪ ਉਤਸਵ, ਜਗਾਏ ਜਾਣਗੇ 3 ਲੱਖ ਤੋਂ ਵੱਧ ਦੀਵੇ

Saturday, Nov 09, 2024 - 05:12 PM (IST)

ਵਾਸੂਦੇਵ ਘਾਟ ’ਤੇ ਮਨਾਇਆ ਜਾਵੇਗਾ ਦੀਪ ਉਤਸਵ, ਜਗਾਏ ਜਾਣਗੇ 3 ਲੱਖ ਤੋਂ ਵੱਧ ਦੀਵੇ

ਨਵੀਂ ਦਿੱਲੀ- 13 ਨਵੰਬਰ ਦੀ ਸ਼ਾਮ ਨੂੰ ਦਿੱਲੀ ਦੀਪ ਉਤਸਵ ਦਾ ਆਯੋਜਨ ਕੀਤਾ ਜਾਵੇਗਾ। ਇਹ ਆਯੋਜਨ ਦੇਵ ਦੀਵਾਲੀ, ਗੁਰਪੁਰਬ ਅਤੇ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਸਿਲਸਿਲੇ ’ਚ ਕੀਤਾ ਜਾ ਰਿਹਾ ਹੈ। ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.) ਵੱਲੋਂ ਆਯੋਜਿਤ ਇਸ ਸਮਾਗਮ ਵਿਚ ਉਪ-ਰਾਜਪਾਲ ਵੀ. ਕੇ. ਸਕਸੈਨਾ ਸ਼ਾਮਲ ਹੋਣਗੇ। ਇਹ ਪ੍ਰੋਗਰਾਮ ਕਸ਼ਮੀਰੀ ਗੇਟ ਆਈ. ਐੱਸ. ਬੀ. ਟੀ. ਦੇ ਨੇੜੇ ਵਾਸੂਦੇਵ ਘਾਟ ’ਤੇ ਮਨਾਇਆ ਜਾਵੇਗਾ। ਆਯੋਜਨ ਵਿਚ 3,50,000 ਤੋਂ ਵੱਧ ਦੀਵੇ ਜਗਾਏ ਜਾਣਗੇ। ਇਸ ਦੌਰਾਨ ਇਕ ਸ਼ਾਨਦਾਰ ਡਰੋਨ ਤੇ ਲੇਜ਼ਰ ਸ਼ੋਅ ਵੀ ਆਯੋਜਿਤ ਕੀਤਾ ਜਾਵੇਗਾ।

ਉੱਪ ਰਾਜਪਾਲ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਆਯੋਜਨ 'ਚ ਸਾਢੇ 3 ਲੱਖ ਤੋਂ ਵਧੇਰੇ ਦੀਵੇ ਜਗਾਏ ਜਾਣਗੇ। ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਇਸ ਆਯੋਜਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ। ਨਾਲ ਹੀ ਵੱਡੀ ਗਿਣਤੀ ਵਿਚ ਬਜ਼ੁਰਗ, ਔਰਤਾਂ, ਬੱਚੇ, ਵਿਦਿਆਰਥੀ ਅਤੇ ਕਲਾਕਾਰ ਵੀ ਇਸ ਆਯੋਜਨ ਵਿਚ ਸ਼ਾਮਲ ਹੋਣਗੇ। 

ਇਸ ਆਯੋਜਨ ਲਈ ਵਾਸੂਦੇਵ ਘਾਟ ਨੂੰ ਵੱਡੇ ਪੱਧਰੇ 'ਤੇ ਸਜਾਇਆ ਜਾਵੇਗਾ। ਸਕਸੈਨਾ ਦੇ ਨਿਰਦੇਸ਼ਾਂ 'ਤੇ ਦਿੱਲੀ ਵਿਚ ਵੱਡੇ ਪੱਧਰ 'ਤੇ ਯਮੁਨਾ ਕੰਢੇ ਬਣੇ ਇਤਿਹਾਸਕ ਘਾਟਾਂ ਨੂੰ ਮੁੜ ਵਿਕਸਿਤ ਕਰਨ ਦੀ ਪਹਿਲ ਸ਼ੁਰੂ ਕੀਤੀ ਗਈ ਸੀ। ਉਸ ਦੇ ਤਹਿਤ ਵਾਸੂਦੇਵ ਘਾਟ ਨੂੰ ਰੀ-ਡਿਵੈਲਪ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਇਸ ਸਾਲ ਮਾਰਚ 'ਚ ਉੱਪ ਰਾਜਪਾਲ ਸਕਸੈਨਾ ਵਲੋਂ ਕੀਤਾ ਗਿਆ ਸੀ।


author

Tanu

Content Editor

Related News