ਮੱਧ ਪ੍ਰਦੇਸ਼ ''ਚ ਦੀਪਿਕਾ-ਜੈਕਲੀਨ ਦੇ ਨਾਂ ''ਤੇ ਬਣੇ ਮਨਰੇਗਾ ਜਾਬ ਕਾਰਡ, ਜਾਣੋ ਕੀ ਹੈ ਮਾਮਲਾ

Friday, Oct 16, 2020 - 04:59 PM (IST)

ਮੱਧ ਪ੍ਰਦੇਸ਼ ''ਚ ਦੀਪਿਕਾ-ਜੈਕਲੀਨ ਦੇ ਨਾਂ ''ਤੇ ਬਣੇ ਮਨਰੇਗਾ ਜਾਬ ਕਾਰਡ, ਜਾਣੋ ਕੀ ਹੈ ਮਾਮਲਾ

ਮੁੰਬਈ (ਬਿਊਰੋ) — ਮੱਧ ਪ੍ਰਦੇਸ਼ ਦੇ ਖਰਗੋਨ 'ਚ ਮਨਰੇਗਾ ਦੇ ਜਾਬਕਾਰਡ 'ਚ ਫਰਜੀਵਾੜੇ (ਧੋਖੇਧੜੀ) ਦਾ ਮਾਮਲਾ ਸਾਹਮਣੇ ਆਇਆ ਹੈ। ਝਿਰਨੀਆ ਜ਼ਿਲ੍ਹਾ ਪਿਪਰਖੇੜਾ ਨਾਕਾ ਪੰਚਾਇਤ ਦੇ ਸਰਪੰਚ, ਸੈਕਟਰੀ ਤੇ ਰੋਜ਼ਗਾਰ ਸਹਾਇਕ ਨੇ ਜਾਬਕਾਰਡ 'ਤੇ ਬਾਲੀਵੁੱਡ ਅਦਾਕਾਰਾਂ ਦੀਆਂ ਤਸਵੀਰਾਂ ਚਿਪਕਾ ਕੇ ਦਿੱਤੇ। ਹੱਦ ਤਾਂ ਉਦੋ ਹੋ ਗਈ, ਜਦੋਂ ਇਨ੍ਹਾਂ ਨੇ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਤਸਵੀਰ ਇਕ ਮਰਦ ਦੇ ਲਾਭਪਾਤਰੀ ਕਾਰਡ 'ਚ ਲਾ ਦਿੱਤੀ। ਅਦਾਕਾਰਾ ਜੈਕਲੀਨ ਦੀ ਵੀ ਇਕ ਤਸਵੀਰ ਮਿਲੀ ਹੈ। ਇਹ ਤਾਂ ਇਕ ਮਾਮਲਾ ਹੈ ਪਰ ਅਧਿਕਾਰੀਆਂ ਸਾਹਮਣੇ ਅਜਿਹੇ ਕਰੀਬ 1 ਦਰਜਨ ਕਾਰਡ ਆਏ ਹਨ, ਜਿਨ੍ਹਾਂ 'ਚ ਅਦਾਕਾਰਾ ਤੇ ਮਾਡਲਾਂ ਦੀਆਂ ਤਸਵੀਰਾਂ ਲਾ ਕੇ ਲੱਖਾਂ ਦੀ ਧੋਖਾਧੜੀ ਕੀਤੀ ਗਈ ਹੈ। ਜ਼ਿਲ੍ਹਾ ਪੰਚਾਇਤ ਸੀ. ਈ. ਓ. ਗੌਰਵ ਬੈਨਲ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਕ ਹਫ਼ਤੇ ਅੰਦਰ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇਗੀ। ਪਿਛਲੇ ਕੁਝ ਦਿਨ 'ਚ ਰਾਸ਼ੀ ਕੱਢਵਾਉਣ ਦੀ ਗੱਲ ਵੀ ਸਾਹਮਣੇ ਆਈ ਹੈ।

ਇੰਝ ਹੋਇਆ ਮਾਮਲੇ ਦਾ ਖ਼ੁਲਾਸਾ 
ਕੁਝ ਲਾਭਪਾਤਰੀਆਂ ਨੇ ਮਨਰੇਗਾ 'ਚ ਕੰਮ ਕੀਤਾ। ਉਨ੍ਹਾਂ ਨੂੰ ਹੁਣ ਤੱਕ ਭੁਗਤਾਨ ਨਹੀਂ ਹੋਇਆ ਤਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਕੱਢੀ। ਉਨ੍ਹਾਂ ਨੇ ਮਨਰੇਗਾ ਦੀ ਸਾਈਟ 'ਤੇ ਜਾ ਕੇ ਆਪਣਾ ਨਾਮ ਸਰਚ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਜਾਬਕਾਰਡ ਜਾਅਲੀ (ਨਕਲੀ) ਬਣ ਚੁੱਕੇ ਹਨ ਅਤੇ ਉਸ ਵਿਚ ਅਭਿਨੇਤਰੀਆਂ ਦੀਆਂ ਤਸਵੀਰਾਂ ਲਾ ਕੇ ਉਨ੍ਹਾਂ ਦੇ ਨਾਂ ਦੀ ਰਾਸ਼ੀ ਵੀ ਕਢਵਾ ਲਈ ਗਈ।
ਇਸ ਤੋਂ ਬਾਅਦ ਲੋਕਾਂ ਨੇ ਆਪਣੇ-ਆਪਣੇ ਜਾਬਕਾਰਡ ਸਰਚ ਕੀਤੇ ਤਾਂ ਕਰੀਬ ਇਕ ਦਰਜਨ ਤੋਂ ਵੱਧ ਅਜਿਹੇ ਕਾਰਡ ਮਿਲੇ, ਜਿਨ੍ਹਾਂ 'ਚ ਦੀਪਿਕਾ ਪਾਦੂਕੋਣ, ਜੈਕਲੀਨ ਫਰਨਾਂਡਿਜ ਵਰਗੀਆਂ ਅਭਿਨੇਤਰੀਆਂ ਦੀਆਂ ਤਸਵੀਰਾਂ ਮਰਦਾਂ ਦੇ ਜਾਬਕਾਰਡ 'ਤੇ ਛਾਪੀਆਂ ਗਈਆਂ ਸਨ ਅਤੇ ਉਨ੍ਹਾਂ ਦੇ ਨਾਮ ਤੋਂ ਇਹ ਰਕਮ ਕਢਵਾ ਦਿੱਤੀ ਗਈ ਸੀ। ਮੰਗਤ, ਅਨਾਰ ਸਿੰਘ, ਸੋਨੂੰ, ਗੋਵਿੰਦ ਸਿੰਘ, ਪਦਮ ਸਿੰਘ ਵਰਗੇ ਬਹੁਤ ਸਾਰੇ ਲਾਭਪਾਤਰੀਆਂ ਦੇ ਕਾਰਡ ਇੱਥੇ ਨਜ਼ਰ ਆਏ। ਇਸ 'ਚ ਕੁਝ ਨਾਮ ਅਜਿਹੇ ਵੀ ਹਨ, ਜਿਨ੍ਹਾਂ ਨੇ ਅੱਜ ਤਕ ਜਾਬ ਕਾਰਡ ਨਹੀਂ ਬਣਾਇਆ।
PunjabKesari

ਪਤਨੀ ਦੇ ਜਾਬਕਾਰਡ 'ਤੇ ਦੀਪਿਕਾ ਦੀ ਤਸਵੀਰ
ਅਜਿਹਾ ਹੀ ਇਕ ਪੀੜਤ ਸੋਨੂੰ ਉਰਫ ਸੁਨੀਲ ਹੈ। ਉਸ ਨੇ ਦੱਸਿਆ - 'ਮੇਰੇ ਕੋਲ ਮੇਰਾ ਜਾਬਕਾਰਡ ਹੈ ਪਰ ਮੇਰੀ ਪਤਨੀ ਦੇ ਨਾਮ 'ਤੇ ਇੱਕ ਹੋਰ ਜਾਅਲੀ ਜਾਬਕਾਰਡ ਬਣਿਆ ਹੈ। ਜਦੋਂ ਮੈਂ ਸਰਚ ਕੀਤੀ ਤਾਂ ਪਤਾ ਲੱਗਾ ਕਿ ਉਸ 'ਤੇ ਦੀਪਿਕਾ ਪਾਦੂਕੋਣ ਦੀ ਤਸਵੀਰ ਲੱਗੀ ਹੈ। ਸਾਨੂੰ ਤਾਂ ਇਕ ਰੁਪਇਆ ਵੀ ਨਹੀਂ ਮਿਲਿਆ। ਜਦੋਂਕਿ ਮੇਰੇ ਨਾਮ 'ਤੇ ਉਸ ਨੇ ਹਜ਼ਾਰਾਂ ਰੁਪਏ ਕਢਵਾ ਲਏ ਸਨ।
ਉਥੇ ਹੀ ਮਨੋਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਕਾਰਡ ਨਹੀਂ ਬਣਵਾਇਆ ਪਰ ਮੋਨੂੰ ਦੇ ਨਾਂ ਨਾਲ ਮੇਰਾ ਫਰਜੀ ਕਾਰਡ ਬਣਵਾ ਕੇ ਹਜ਼ਾਰਾਂ ਰੁਪਏ ਕਢਵਾਏ ਗਏ। 


author

sunita

Content Editor

Related News