DeepFake 'ਤੇ ਭਾਰਤ ਸਰਕਾਰ ਦਾ ਸਖ਼ਤ ਐਕਸ਼ਨ, 24 ਨਵੰਬਰ ਨੂੰ ਆ ਸਕਦੈ ਨਵਾਂ ਕਾਨੂੰਨ

11/21/2023 4:21:15 PM

ਗੈਜੇਟ ਡੈਸਕ- ਡੀਪਫੇਕ ਵੀਡੀਓ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਇਸਦੀ ਗੰਭੀਰਤਾ ਅਤੇ ਖਤਰੇ ਨੂੰ ਲੈ ਕੇ ਗੱਲ ਹੋਣ ਲੱਗੀ ਹੈ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਡੀਪਫੇਕ ਵੀਡੀਓ 'ਤੇ ਕਿਹਾ ਹੈ ਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਾਲ ਇਸ ਮੁੱਦੇ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸਨੂੰ ਰੋਕਣ ਲਈ ਕਿਸੇ ਕਾਨੂੰਨ ਦੀ ਲੋੜ ਹੁੰਦੀ ਹੈ ਤਾਂ ਉਸਨੂੰ ਤਿਆਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਦੂਰਸੰਚਾਰ ਵਿਭਾਗ ਨੇ ਮੋਬਾਇਲ ਯੂਜ਼ਰਜ਼ ਨੂੰ ਦਿੱਤੀ ਵੱਡੀ ਚਿਤਾਵਨੀ, ਇਕ ਗਲਤੀ ਪਵੇਗੀ ਮਹਿੰਗੀ

ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸੋਸ਼ਲ ਮੀਡੀਆ ਕੰਪਨੀਆਂ ਦੀ ਪੂਰੀ ਜ਼ਿੰਮੇਵਾਰੀ ਹੈ ਕਿ ਭਾਰਤ 'ਚ ਇੰਟਰਨੈੱਟ ਸਾਡੇ ਡਿਜੀਟਲ ਨਾਗਰਿਕਾਂ ਲਈ ਖੁੱਲ੍ਹਾ, ਸੁਰੱਖਿਅਤ, ਭਰੋਸੇਮੰਦ ਅਤੇ ਜਵਾਬਦੇਹ ਬਣਿਆ ਰਹੇ। ਇਸ ਲਈ ਅਸੀਂ ਟੈੱਕ ਕੰਪਨੀਆਂ ਨਾਲ ਲਗਾਤਾਰ ਸੰਪਰਕ 'ਚ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਹੀ ਮਹੱਤਵਪੂਰਨ ਮੁੱਦਾ ਚੁੱਕਿਆ ਹੈ ਅਤੇ ਅਸੀਂ ਇਹ ਯਕੀਨੀ ਕਰਨ ਲਈ ਟੈੱਕ ਫਰਮ ਦੇ ਨਾਲ ਬੈਠਕ ਕਰਾਂਗੇ ਕਿ ਉਹ ਆਪਣੇ ਪਲੇਟਫਾਰਮ 'ਤੇ ਡੀਪਫੇਕ ਕੰਟੈਂਟ ਨੂੰ ਨਾ ਫੈਲਣ ਦੇਣ। ਆਖਰੀ ਫੈਸਲੇ ਲਈ ਤੁਹਾਨੂੰ 24 ਨਵੰਬਰ ਤਕ ਦਾ ਇੰਤਜ਼ਾਰ ਕਰਨਾ ਹੋਵੇਗਾ। ਇਸ ਲਈ ਅਸੀਂ ਇਕ ਰੂਪਰੇਖਾ ਲੈ ਕੇ ਆਵਾਂਗੇ ਜੋ ਸਾਡੇ ਮੌਜੂਦਾ ਢਾਂਚੇ ਨੂੰ ਮਜਬੂਤ ਕਰੇਗੀ ਜੋ ਪਹਿਲਾਂ ਤੋਂ ਮੌਜੂਦ ਹੈ। 

ਇਹ ਵੀ ਪੜ੍ਹੋ- AI ਨਾਲ ਵੀਡੀਓ ਬਣਾਉਣ ਵਾਲੇ ਹੋ ਜਾਣ ਸਾਵਧਾਨ! YouTube ਚੁੱਕਣ ਜਾ ਰਿਹੈ ਵੱਡਾ ਕਦਮ

ਇਹ ਵੀ ਪੜ੍ਹੋ- ਸਰਕਾਰ ਨੇ ਗੂਗਲ ਕ੍ਰੋਮ ਯੂਜ਼ਰਜ਼ ਨੂੰ ਦਿੱਤੀ ਵੱਡੀ ਚਿਤਾਵਨੀ, ਕਿਹਾ- ਤੁਰੰਤ ਕਰੋ ਇਹ ਕੰਮ

ਦੱਸ ਦੇਈਏ ਕਿ ਪਿਛਲੇ ਹਫਤੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀਪਫੇਕ ਕੰਟੈਂਟ ਨੂੰ ਖਤਰਨਾਕ ਦੱਸਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਵੀ ਇਕ ਗਰਬਾ ਖੇਡਦੇ ਹੋਏ ਵੀਡੀਓ ਵਾਇਰਲ ਹੋਈ ਹੈ, ਜਦੋਂਕਿ ਉਨ੍ਹਾਂ ਨੇ ਕਦੇ ਵੀ ਗਰਬਾ ਖੇਡਿਆ ਹੀ ਨਹੀਂ। ਪੀ.ਐੱਮ. ਮੋਦੀ ਦੇ ਇਸ ਬਿਆਨ ਤੋਂ ਬਾਅਦ ਡੀਪਫੇਕ ਹੁਣ ਰਾਸ਼ਟਰੀ ਮੁੱਦਾ ਬਣ ਗਿਆ ਹੈ। 

ਇਹ ਵੀ ਪੜ੍ਹੋ- Jio ਤੇ Airtel ਤੋਂ ਬਾਅਦ ਇਸ ਕੰਪਨੀ ਨੇ ਸ਼ੁਰੂ ਕੀਤਾ 5G, ਇਨ੍ਹਾਂ ਥਾਵਾਂ 'ਤੇ ਮਿਲ ਰਹੀ ਸਰਵਿਸ


Rakesh

Content Editor

Related News