ਡੀਪਫੇਕ ਦਾ ਘਿਨੌਣਾ ਰੂਪ: ਬਲੈਕਮੇਲਰ ਨੇ ਅਸ਼ਲੀਲ ਵੀਡੀਓ ਬਣਾ ਬਜ਼ੁਰਗ ਤੋਂ ਕੀਤੀ 74,000 ਰੁਪਏ ਦੀ ਵਸੂਲੀ

Thursday, Nov 30, 2023 - 02:12 PM (IST)

ਡੀਪਫੇਕ ਦਾ ਘਿਨੌਣਾ ਰੂਪ: ਬਲੈਕਮੇਲਰ ਨੇ ਅਸ਼ਲੀਲ ਵੀਡੀਓ ਬਣਾ ਬਜ਼ੁਰਗ ਤੋਂ ਕੀਤੀ 74,000 ਰੁਪਏ ਦੀ ਵਸੂਲੀ

ਗਾਜ਼ੀਆਬਾਦ- ਡੀਪਫੇਕ ਦਾ ਕਹਿਰ ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਇਕ ਪਾਸੇ ਜਿੱਥੇ ਬਾਲੀਵੁੱਡ ਸ਼ਖਸੀਅਤਾਂ ਇਸ ਘਿਨੌਣੇ ਰੂਪ ਦਾ ਸ਼ਿਕਾਰ ਹੋ ਰਹੇ ਹਨ, ਉੱਥੇ ਹੀ ਹੁਣ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਡੀਪਫੇਕ ਦਾ ਸਭ ਤੋਂ ਡਰਾਵਨਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਡੀਪਫੇਕ ਦੇ ਇਸਤੇਮਾਲ ਨਾਲ ਬਜ਼ੁਰਗ ਤੋਂ ਜ਼ਬਰੀ ਵਸੂਲੀ ਦਾ ਮਾਮਲਾ ਦਰਜ ਕਰਾਇਆ ਗਿਆ ਹੈ।

ਆਰਟੀਫੀਸ਼ਅਲ ਇੰਟੈਲੀਜੈਂਸ (AI) ਤੋਂ ਬਣਾਏ ਜਾਣ ਵਾਲੇ ਡੀਪਫੇਕ ਹੁਣ ਆਮ ਲੋਕਾਂ ਲਈ ਖ਼ਤਰਾ ਬਣ ਗਿਆ ਹੈ। ਹਾਲ ਹੀ ਵਿਚ ਸਾਹਮਣੇ ਆਏ ਇਕ ਮਾਮਲੇ ਮੁਤਾਬਕ ਅਪਰਾਧੀਆਂ ਨੇ ਇਕ ਸੀਨੀਅਰ ਨਾਗਰਿਕ ਤੋਂ ਜ਼ਬਰੀ ਵਸੂਲੀ ਕਰਨ ਲਈ ਯੂ. ਪੀ. ਪੁਲਸ ਦੇ ਇਕ ਸੇਵਾਮੁਕਤ ਆਈ. ਪੀ. ਐੱਸ. ਅਧਿਕਾਰੀ ਦੇ ਚਿਹਰੇ ਅਤੇ ਆਵਾਜ਼ ਵਾਲਾ ਇਕ ਵੀਡੀਓ ਬਣਾਇਆ। ਜਿਸ ਤੋਂ ਬਾਅਦ ਇਸ ਵੀਡੀਓ ਨੇ 76 ਸਾਲਾ ਸੀਨੀਅਰ ਸਿਟੀਜ਼ਨ ਨੂੰ ਡਰਾ-ਧਮਕਾ ਕੇ ਕਈ ਵਾਰ ਜ਼ਬਰੀ ਵਸੂਲੀ ਕੀਤੀ।

ਪੀੜਤ ਬਜ਼ੁਰਗ ਨੂੰ ਲੱਗ ਰਿਹਾ ਸੀ ਕਿ ਧਮਕਾਉਣ ਵਾਲੇ IPS ਅਧਿਕਾਰੀ ਹਨ ਅਤੇ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਆਉਣ ਮਗਰੋਂ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਹੋ ਸਕਦਾ ਹੈ। ਬਲੈਕਮੇਲਰਾਂ ਵਲੋਂ ਬਣਾਏ ਗਏ ਡੀਪਫੇਕ ਵੀਡੀਓ ਵਿਚ ਸੀਨੀਅਰ ਸਿਟੀਜ਼ਨ ਨੂੰ ਸਰੀਰਕ ਸਬੰਧ ਬਣਾਉਣ ਲਈ ਬੇਨਤੀ ਕਰਦਾ ਵਿਖਾਇਆ ਗਿਆ ਹੈ। ਇਸ ਵੀਡੀਓ ਜ਼ਰੀਏ ਬਲੈਕਮੇਲਰਜ਼ ਨੇ ਸੀਨੀਅਰ ਸਿਟੀਜ਼ਨ ਨੂੰ ਪੁਲਸ ਦੀ ਕਾਰਵਾਈ ਦੀ ਧਮਕੀ ਵੀ ਦਿੱਤੀ, ਜਿਸ ਨਾਲ ਉਹ ਹੋਰ ਡਰ ਗਿਆ ਅਤੇ ਬਲੈਕਮੇਲਰ ਦੇ ਸ਼ਿਕੰਜੇ ਵਿਚ ਫਸਦਾ ਚੱਲਾ ਗਿਆ।

ਗਾਜ਼ੀਆਬਾਦ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ FIR ਦਰਜ ਕਰ ਲਿਆ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਮਾਮਲਾ ਹੈ। ਡੀਪਫੇਕ ਜ਼ਰੀਏ ਆਡੀਓ, ਵੀਡੀਓ ਅਤੇ ਫੋਟੋ ਦੀ ਵਰਤੋਂ ਕਰ ਕੇ ਗਲਤ ਤਰੀਕੇ ਨਾਲ ਡਿਜ਼ੀਟਲ ਰੂਪ ਨਾਲ ਬਦਲਿਆ ਜਾਂਦਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੋਵਿੰਦਪੁਰਮ ਨਿਵਾਸੀ ਅਰਵਿੰਦ ਸ਼ਰਮਾ ਵੀ ਡੀਪਫੇਕ ਦਾ ਸ਼ਿਕਾਰ ਹੋ ਚੁੱਕੇ ਹਨ। ਉਹ ਇਕ ਕੰਪਨੀ ਵਿਚ ਕਲਰਕ ਦਾ ਕੰਮ ਕਰਦੇ ਹਨ ਅਤੇ ਇਕੱਲੇ ਰਹਿੰਦੇ ਹਨ। ਉਨ੍ਹਾਂ ਹਾਲ ਹੀ 'ਚ ਆਪਣਾ ਪਹਿਲਾ ਸਮਾਰਟਫੋਨ ਖਰੀਦਿਆ ਹੈ ਅਤੇ ਇਕ ਫੇਸਬੁੱਕ ਖਾਤਾ ਖੋਲ੍ਹਿਆ ਹੈ। 4 ਨਵੰਬਰ ਨੂੰ ਧੋਖੇਬਾਜ਼ਾਂ ਨੇ ਪਹਿਲਾਂ ਫੇਸਬੁੱਕ ਵੀਡੀਓ ਕਾਲ ਰਾਹੀਂ ਉਸ ਨਾਲ ਸੰਪਰਕ ਕੀਤਾ। ਸ਼ਰਮਾ ਨੇ ਫ਼ੋਨ ਚੁੱਕਿਆ ਪਰ ਦੂਜੇ ਪਾਸੇ ਇਕ ਨੰਗਨ ਔਰਤ ਨੂੰ ਦੇਖ ਕੇ ਸਕਿੰਟਾਂ 'ਚ ਹੀ ਫੋਨ ਕੱਟ ਦਿੱਤਾ ਪਰ ਇਹ ਉਨ੍ਹਾਂ ਲਈ ਫਸਾਉਣ ਲਈ ਕਾਫ਼ੀ ਸੀ। ਇਕ ਘੰਟੇ ਬਾਅਦ ਉਨ੍ਹਾਂ ਨੂੰ ਵਟਸਐਪ 'ਤੇ ਇਕ ਹੋਰ ਵੀਡੀਓ ਕਾਲ ਆਈ ਪਰ ਇਸ ਵਾਰ ਇਹ ਪੁਲਸ ਵਰਦੀ 'ਚ ਇਕ ਵਿਅਕਤੀ ਦੀ ਸੀ, ਜੋ ਉਸ ਨੂੰ ਧਮਕੀ ਦੇ ਰਿਹਾ ਸੀ।

ਅਰਵਿੰਦ ਸ਼ਰਮਾ ਦੀ ਧੀ ਮੋਨਿਕਾ ਨੇ ਪੁਲਸ ਸ਼ਿਕਾਇਤ ਵਿਚ ਕਿਹਾ ਕਿ ਵੀਡੀਓ 'ਚ ਵਰਦੀਧਾਰੀ ਵਿਅਕਤੀ ਨੇ ਕਿਹਾ ਕਿ ਜੇਕਰ ਮੇਰੇ ਪਿਤਾ ਨੇ ਭੁਗਤਾਨ ਨਹੀਂ ਕੀਤਾ ਤਾਂ ਉਹ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਮੇਰੇ ਪਿਤਾ ਦਾ ਔਰਤਾਂ ਨਾਲ ਗੱਲ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕਰਨਗੇ। ਇਸ ਨਾਲ ਪਰਿਵਾਰ ਦੇ ਮੈਂਬਰਾਂ ਨਾਲ ਵੀ ਸਾਂਝਾ ਕਰਨਗੇ। ਸ਼ਰਮਾ ਨੇ ਬਲੈਕਮੇਲਰਜ਼ ਦੇ ਵਟਸਐਪ ਕਾਲ ਦੇ ਅਕਸ ਤੋਂ ਚਿੰਤਾ ਵਿਚ ਸਨ ਅਤੇ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਨੂੰ ਸ਼ਰਮਿੰਦਗੀ ਹੋਵੇਗੀ। ਉਨ੍ਹਾਂ ਨੇ ਉਨ੍ਹਾਂ ਵਲੋਂ ਦਿੱਤੇ ਗਏ ਬੈਂਕ ਖਾਤਾ ਨੰਬਰ 'ਤੇ 50,000 ਰੁਪਏ ਟਰਾਂਸਫਰ ਕਰ ਦਿੱਤੇ। ਮੋਨਿਕਾ ਨੇ ਕਿਹਾ ਜਿਸ ਕੰਪਨੀ ਵਿਚ ਉਹ ਕੰਮ ਕਰਦੇ ਹਨ, ਉੱਥੇ ਉਨ੍ਹਾਂ ਨੇ ਕਰਜ਼ ਵੀ ਲਿਆ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਨੇ ਪਿਛਲੇ ਹਫ਼ਤੇ ਵੱਧ ਪੈਸੇ ਦੀ ਮੰਗ ਕੀਤੀ, ਜਿਸ ਨਾਲ ਉਸ ਦੇ ਪਿਤਾ ਮਾਨਸਿਕ ਰੂਪ ਨਾਲ ਪਰੇਸ਼ਾਨ ਹੋ ਗਏ ਅਤੇ ਖੁਦਕੁਸ਼ੀ 'ਤੇ ਵਿਚਾਰ ਕਰ ਰਹੇ ਸਨ। 74,000 ਰੁਪਏ ਦਾ ਭੁਗਤਾਨ ਕਰਨ ਵਾਲੇ ਸ਼ਰਮਾ ਨੇ ਆਪਣੇ ਪਰਿਵਾਰ ਨੂੰ ਦੱਸਿਆ, ਜਿਨ੍ਹਾਂ ਨੇ ਬਾਅਦ ਵਿਚ ਇਹ ਪਤਾ ਲਾਉਣ ਲਈ ਗੂਗਲ 'ਤੇ ਖੋਜ ਕੀਤੀ ਕਿ IPS ਅਧਿਕਾਰੀ ਕੌਣ ਸੀ। 
 


author

Tanu

Content Editor

Related News