ਰਾਜ ਸਭਾ ਸੰਸਦ ਮੈਂਬਰ ਦੇ ਰੂਪ ''ਚ ਚੁਣੇ ਗਏ ਦੀਪੇਂਦਰ ਹੁੱਡਾ

03/19/2020 2:06:29 AM

ਪਾਨੀਪਤ—ਹਰਿਆਣਾ 'ਚ ਰਾਜਸਭਾ ਦੀਆਂ ਤਿੰਨ ਸੀਟਾਂ 'ਚੋਂ ਇਕ 'ਤੇ ਕਾਂਗਰਸ ਦੇ ਉਮੀਦਵਾਰ ਦੇ ਰੂਪ 'ਚ ਅੱਜ ਭਾਵ ਬੁੱਧਵਾਰ ਨੂੰ ਦੀਪੇਂਦਰ ਹੁੱਡਾ ਨੇ ਨਾਮਜ਼ਦਗੀ ਪੱਤਰ ਭਰਿਆ ਸੀ, ਜਿਨ੍ਹਾਂ ਦੇ ਵਿਰੁੱਧ ਕਿਸੇ ਵੀ ਪਾਰਟੀ ਨੇ ਆਪਣਾ ਉਮੀਦਵਾਰ ਜਾਂ ਕੋਈ ਆਜ਼ਾਦ ਉਮੀਦਵਾਰ ਖੜ੍ਹਾ ਨਹੀਂ ਕੀਤਾ, ਜਿਸ ਕਾਰਨ ਅੱਜ ਨਾਮਜ਼ਦਗੀ ਦੀ ਜਾਂਚ ਦੇ ਦਿਨ ਹੀ ਉਨ੍ਹਾਂ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ। ਦੀਪੇਂਦਰ ਹੁੱਡਾ ਨੂੰ ਰਿਟਰਨਿੰਗ ਅਫਸਰ ਅਜੀਤ ਬਾਲਾ ਜੋਸ਼ੀ ਵੱਲੋਂ ਚੋਣ ਦਾ ਸਰਟੀਫਿਕੇਟ ਵੀ ਦਿੱਤਾ ਗਿਆ।


ਹਰਿਆਣਾ 'ਚ ਰਾਜ ਸਭਾ ਦੀਆਂ ਦੋ ਸਾਧਾਰਨ ਸੀਟਾਂ ਅਤੇ 1 ਉਪ ਸੀਟ 'ਤੇ ਅੱਜ ਭਾਵ ਬੁੱਧਵਾਰ ਨੂੰ ਦੁਪਿੰਦਰ ਹੁੱਡਾ, ਦੁਸ਼ਯੰਤ ਗੌਤਮ ਅਤੇ ਰਾਮਚੰਦਰ ਜਾਂਗੜਾ ਨੂੰ ਚੁਣ ਲਿਆ ਗਿਆ। ਤਿੰਨਾ ਸੀਟਾਂ 'ਤੇ ਤਿੰਨ ਹੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰਿਆ ਸੀ, ਜਿਸ ਦਾ ਫੈਸਲਾ ਸਰਵ-ਸੰਮਤੀ ਨਾਲ ਹੋ ਗਿਆ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਕ 18 ਮਾਰਚ ਦੁਪਹਿਰ 3 ਵਜੇ ਤੱਕ ਸੀ। ਇਸ ਤੋਂ ਬਾਅਦ ਚੋਣ ਅਧਿਕਾਰੀ ਅਜੀਤ ਬਾਲਾਜੀ ਜੋਸ਼ੀ ਨੇ ਤਿੰਨਾਂ ਨੂੰ ਜਿੱਤ ਦਾ ਸਰਟੀਫਿਕੇਟ ਦੇ ਦਿੱਤਾ।
ਦੱਸਣਯੋਗ ਹੈ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬੀਰੇਂਦਰ ਸਿੰਘ ਦੁਆਰਾ ਅਸਤੀਫਾ ਦੇ ਦਿੱਤੇ ਜਾਣ ਤੋਂ ਬਾਅਦ ਖਾਲੀ ਹੋਈ ਸੀਟ 'ਤੇ ਦੁਸ਼ਯੰਤ ਗੌਤਮ ਨੂੰ ਮੈਦਾਨ 'ਚ ਉਤਾਰਿਆ ਸੀ ਜਦਕਿ ਸਾਧਾਰਨ ਸੀਟ ਲਈ ਰਾਮਚੰਦਰ ਜਾਂਗੜਾ ਨੂੰ ਮੌਕਾ ਦਿੱਤਾ ਗਿਆ ਸੀ। ਦੂਜੇ ਪਾਸੇ ਕਾਂਗਰਸ ਨੇ ਇਕ ਸੀਟ 'ਤੇ ਦੀਪੇਂਦਰ ਹੁੱਡਾ ਨੂੰ ਮੈਦਾਨ 'ਚ ਉਤਾਰਿਆ ਸੀ ਜੇਕਰ ਕੋਈ ਵੀ ਪਾਰਟੀ ਇਕ ਹੋਰ ਉਮੀਦਵਾਰ ਮੈਦਾਨ 'ਚ ਉਤਾਰਦੀ ਤਾਂ ਵੋਟਿੰਗ ਦੀ ਨੌਬਤ ਆਉਂਦੀ ਪਰ ਜਾਂਚ 'ਚ ਤਿੰਨੋ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਮਿਲੇ ਸੀ।


Inder Prajapati

Content Editor

Related News