ਵੱਡੀ ਖ਼ਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਦੀਪ ਸਿੱਧੂ ਦੀ ਕਾਨੂੰਨੀ ਮਦਦ

Monday, Mar 01, 2021 - 06:43 PM (IST)

ਵੱਡੀ ਖ਼ਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਦੀਪ ਸਿੱਧੂ ਦੀ ਕਾਨੂੰਨੀ ਮਦਦ

ਨਵੀਂ ਦਿੱਲੀ— 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਹੋਈ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਜੇਲ੍ਹ ’ਚ ਬੰਦ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਾਨੂੰਨੀ ਮਦਦ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਦੀਪ ਨੂੰ ਭਰੋਸਾ ਦਿੰਦਾ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਸ ਨੂੰ ਕਾਨੂੰਨੀ ਮਦਦ ਦਿੱਤੀ ਜਾਵੇਗੀ। ਕਮੇਟੀ ਇਹ ਯਕੀਨੀ ਕਰੇਗੀ ਕਿ ਦੀਪ ਛੇਤੀ ਹੀ ਜੇਲ ’ਚੋਂ ਬਾਹਰ ਆ ਜਾਵੇ।

ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ: 14 ਦਿਨਾਂ ਦੀ ਕਾਨੂੰਨੀ ਹਿਰਾਸਤ 'ਚ ਭੇਜਿਆ ਗਿਆ ਦੀਪ ਸਿੱਧੂ
PunjabKesari

ਸਿਰਸਾ ਨੇ ਇਸ ਬਾਬਤ ਟਵਿੱਟਰ ’ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਬਹੁਤ ਸਾਰੇ ਲੋਕ ਮੇਰੇ ਤੋਂ ਦੀਪ ਸਿੱਧੂ ਬਾਰੇ ਪੁੱਛ ਰਹੇ ਸਨ। ਮੈਂ ਸਾਰਿਆਂ ਨੂੰ ਉਸ ਬਾਰੇ ਅਪਡੇਟ ਦੇਣਾ ਚਾਹੁੰਦਾ ਹਾਂ ਕਿ ਜਦੋਂ ਉਸ ਨੂੰ ਰਿਮਾਂਡ ’ਤੇ ਲਿਆ ਗਿਆ ਸੀ, ਉਦੋਂ ਮੇਰੀ ਉਸ ਨਾਲ ਫੋਨ ’ਤੇ ਗੱਲਬਾਤ ਹੋਈ ਸੀ। ਉਹ ਬਿਲਕੁਲ ਠੀਕ ਅਤੇ ਸਿਹਤਮੰਦ ਹੈ। ਦੱਸ ਦੇਈਏ ਕਿ ਦੀਪ ਸਿੱਧੂ ਇਸ ਸਮੇਂ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਹੈ। ਉਹ ਤਿਹਾੜ ਜੇਲ੍ਹ ’ਚ ਬੰਦ ਹੈ।

ਇਹ ਵੀ ਪੜ੍ਹੋ: ਦੀਪ ਸਿੱਧੂ ਨੇ ‘ਸੁਰੱਖਿਆ ਦੀ ਮੰਗ’ ਵਾਲੀ ਪਟੀਸ਼ਨ ਲਈ ਵਾਪਸ, ਅਦਾਲਤ ਨੇ ਕਿਹਾ-ਅਸਲ ਤਸਵੀਰ ਆਵੇੇ ਸਾਹਮਣੇ

ਕੀ ਹੈ ਪੂਰਾ ਮਾਮਲਾ— 
ਦੱਸਣਯੋਗ ਹੈ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ ਸੀ। ਇਸ ਟਰੈਕਟਰ ਪਰੇਡ ਦੌਰਾਨ ਦਿੱਲੀ ਦੀਆਂ ਕੁਝ ਥਾਵਾਂ ’ਤੇ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪਾਂ ਹੋਈਆਂ ਸਨ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਟਰੈਕਟਰਾਂ ਨਾਲ ਹੀ ਲਾਲ ਕਿਲ੍ਹਾ ਕੰਪਲੈਕਸ ਅੰਦਰ ਦਾਖ਼ਲ ਹੋ ਗਏ ਅਤੇ ਉਸ ਥਾਂ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ, ਜਿੱਥੇ ਪ੍ਰਧਾਨ ਮੰਤਰੀ 15 ਅਗਸਤ ਨੂੰ ਤਿਰੰਗਾ ਲਹਿਰਾਉਂਦੇ ਸਨ। ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਦੀਪ ਸਿੱਧੂ ਨੂੰ ਦੋਸ਼ੀ ਮੰਨਿਆ ਗਿਆ ਹੈ, ਉਸ ’ਤੇ ਭੀੜ ਨੂੰ ਉਕਸਾਉਣ ਦੇ ਦੋਸ਼ ਲੱਗੇ ਹਨ। ਹਿੰਸਾ ਮਾਮਲੇ ਵਿਚ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਦਿੱਲੀ ਦੀ ਇਕ ਅਦਾਲਤ ’ਚ ਵੱਖਰੀ ਪਟੀਸ਼ਨ ਦਾਇਰ ਕੀਤੀ ਹੈ। ਦੀਪ ਸਿੱਧੂ ਨੇ ਕਿਹਾ ਕਿ 26 ਜਨਵਰੀ ਨੂੰ ਆਯੋਜਿਤ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ ’ਤੇ ਹੋਈ ਹਿੰਸਾ ਨੂੰ ਨਹੀਂ ਭੜਕਾਇਆ, ਸਗੋਂ ਭੀੜ ਨੂੰ ਸ਼ਾਂਤ ਕਰ ਕੇ ਪੁਲਸ ਦੀ ਹੀ ਮਦਦ ਕੀਤੀ।

ਦੱਸ ਦੇਈਏ ਕਿ ਦਿੱਲੀ ਪੁਲਸ ਨੇ 9 ਫਰਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਦੀਪ ਸਿੱਧੂ ਨੂੰ ਗਿ੍ਰਫ਼ਤਾਰ ਕੀਤਾ ਸੀ ਅਤੇ ਉਸ ਨੂੰ 7 ਦਿਨਾਂ ਤੱਕ ਹਿਰਾਸਤ ਵਿਚ ਰੱਖਿਆ ਗਿਆ ਸੀ। 16 ਫਰਵਰੀ ਨੂੰ ਕੋਰਟ ਨੇ ਸਿੱਧੂ ਦੀ ਪੁਲਸ ਹਿਰਾਸਤ 7 ਦਿਨਾਂ ਲਈ ਹੋਰ ਵਧਾ ਦਿੱਤੀ ਸੀ। 23 ਫਰਵਰੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਦੀਪ ਸਿੱਧੂ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਦਿੱਲੀ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। 

 


author

Tanu

Content Editor

Related News