ਮ੍ਰਿਤਕ ਵਿਦਿਆਰਥੀ ਦੀ ਮਾਂ ਦਾ ਦੋਸ਼, ਮੇਰੇ ਬੇਟੇ ਨੂੰ ਡਰਿੱਲ ਮਸ਼ੀਨ ਨਾਲ ਮਾਰਿਆ

02/11/2016 12:28:02 PM

ਰਾਂਚੀ— ਇੱਥੇ ਇਕ ਸਕੂਲ ਅਧਿਆਪਕਾ ਦੀ ਬੇਟੀ ਨੂੰ ਪਿਆਰ ਕਰਨ ਦੀ ਇੰਨੀ ਭਿਆਨ ਸਜ਼ਾ ਮਿਲੀ, ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਜੀ ਹਾਂ, ਰਾਂਚੀ ''ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਸਕੂਲ ਅਧਿਆਪਕ ਦੀ ਬੇਟੀ ਨੂੰ ਪਿਆਰ ਕਰਨ ਦੀ ਸਜ਼ਾ ਮੌਤ ਹੈ। ਸੇਫਾਈਰ ਇੰਟਰਨੈਸ਼ਨਲ ਸਕੂਲ ਦੀ ਅਧਿਆਪਕਾ ਨੇਜਮਾ ਖਾਤੂਨ ਨੇ ਇਕ ਲੜਕੇ ਨੂੰ ਇਸ ਲਈ ਮਾਰ ਦਿੱਤਾ, ਕਿਉਂਕਿ ਉਹ ਉਸ ਦੀ ਬੇਟੀ ਨਾਲ ਪਿਆਰ ਕਰਦਾ ਸੀ। ਲੜਕਾ ਜਮਾਤ 7 ''ਚ ਪੜ੍ਹਦਾ ਸੀ ਅਤੇ ਅਧਿਆਪਕ ਦੀ ਬੇਟੀ 11 ਸਾਲ ਦੀ ਹੈ ਪਰ ਨੇਜਮਾ ਨੂੰ ਇਸ ਮਾਮਲੇ ''ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਲੜਕੇ ਦੀ ਲਾਸ਼ ਅਧਿਆਪਕਾ ਦੇ ਘਰ ਦੇ ਬਾਹਰੋਂ ਬਰਾਮਦ ਹੋਈ ਹੈ। ਨੇਜਮਾ ਆਪਣੇ ਪਤੀ ਅਤੇ 2 ਬੱਚਿਆਂ ਨਾਲ ਰਹਿੰਦੀ ਸੀ।
ਮ੍ਰਿਤਕ ਵਿਦਿਆਰਥੀ ਦੀ ਮਾਂ ਦਾ ਦੋਸ਼ ਹੈ ਕਿ ਉਸੇ ਅਧਿਆਪਕਾ ਨੇ ਬੱਚੇ ਦੀ ਜਾਨ ਲਈ ਹੈ ਪਰ ਅਧਿਆਪਕਾ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੜਕਾ ਪੌੜੀਆਂ ਤੋਂ ਹੇਠਾਂ ਡਿੱਗ ਗਿਆ ਸੀ। ਲੜਕੇ ਦੀ ਮਾਂ ਨੇ ਕਿਹਾ,''''ਮੈਨੂੰ ਸਕੂਲ ਪ੍ਰਸ਼ਾਸਨ ''ਤੇ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਲੋਕਾਂ ਨੇ ਮਿਲ ਕੇ ਹੀ ਮੇਰੇ ਬੱਚੇ ਨੂੰ ਮਾਰਿਆ ਹੈ। ਇਕ ਡਰਿੱਲ ਮਸ਼ੀਨ ਨਾਲ ਮੇਰੇ ਬੇਟੇ ਨੂੰ ਮਾਰਿਆ ਹੈ।
ਰਾਂਚੀ ਪੁਲਸ ਮਾਮਲੇ ਦੀ ਜਾਂਚ ''ਚ ਜੁਟੀ ਹੈ। ਐੱਸ.ਐੱਸ.ਪੀ. ਕੁਲਦੀਪ ਦਿਵੇਦੀ ਨੇ ਕਿਹਾ ਕਿ ਲੜਕੀ ਦੇ ਮਾਤਾ-ਪਿਤਾ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫੋਰੈਂਸਿਕ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਨ੍ਹਾਂ ਗ੍ਰਿਫਤਾਰ ਕੀਤਾ ਗਿਆ ਹੈ। ਝਾਰਖੰਡ ''ਚ ਇਸ ਘਟਨਾ ਨਾਲ ਹੱਲਚੱਲ ਮਚ ਗਈ ਹੈ। ਸਕੂਲ ਦੇ ਬਾਕੀ ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸਦਮੇ ''ਚ ਹਨ। ਸੀ.ਸੀ.ਟੀ.ਵੀ. ਕੈਮਰੇ ਤੋਂ ਪਤਾ ਲੱਗਾ ਹੈ ਕਿ ਲੜਕਾ ਪਹਿਲਾਂ ਆਪਣੇ ਹੋਸਟਲ ''ਚੋਂ ਨਿਕਲਿਆ ਅਤੇ ਫਿਰ ਲੜਕੀਆਂ ਦੇ ਹੋਸਟਲ ਵੱਲ ਵਧਣ ਲੱਗਾ। ਇਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਮਿਲਿਆ। ਹਾਲਾਂਕਿ ਪੁਲਸ ਨੂੰ ਜ਼ਿਆਦਾ ਸਬੂਤ ਦੀ ਤਲਾਸ਼ ਹੈ।


Disha

News Editor

Related News