ਆਫ ਦਿ ਰਿਕਾਰਡ : ਹਰਿਆਣਾ, ਪੰਜਾਬ ਕਰਜ਼ੇ ਦੇ ਪਹਾੜ ਦਾ ਚੜ੍ਹਿਆ
Thursday, Sep 04, 2025 - 08:46 AM (IST)

ਭਾਰਤ ਦਾ ਵਿੱਤੀ ਕੇਂਦਰ ਅਤੇ ਉਦਯੋਗਿਕ ਮਹਾਸ਼ਕਤੀ ਮਹਾਰਾਸ਼ਟਰ ਬੇਸ਼ਕ ਹੀ ਵਿਕਾਸ ਦੀਆਂ ਬੁਲੰਦੀਆਂ ’ਤੇ ਹੋਵੇ ਪਰ ਇਸਦੀ ਕੀਮਤ ਪਹਿਲਾਂ ਨਾਲੋਂ ਕਿਤੇ ਵੱਧ ਭਾਰੀ ਹੈ। ਸੂਬੇ ਦਾ ਕੁੱਲ ਬਕਾਇਆ ਕਰਜ਼ਾ 5.60 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।
ਹਾਲਾਂਕਿ, ਪੰਜਾਬ ਅਤੇ ਹਰਿਆਣਾ ਵੀ ਪਿੱਛੇ ਨਹੀਂ ਹਨ। ਉਨ੍ਹਾਂ ਦਾ ਕਰਜ਼ਾ ਵੀ 3 ਲੱਖ ਕਰੋੜ ਰੁਪਏ ਤੋਂ ਥੋੜ੍ਹਾ ਘੱਟ ਹੈ। ਆਰ. ਬੀ. ਆਈ. ਦੇ ਅੰਕੜਿਆਂ ਅਨੁਸਾਰ ਇਸ ਸਾਲ 31 ਜਨਵਰੀ ਤੱਕ ਕਰਜ਼ੇ ਦਾ ਇਹ ਪਹਾੜ ਮੁੱਖ ਤੌਰ ’ ਤੇ ਖੁੱਲ੍ਹੇ ਬਾਜ਼ਾਰ ਵਿਚੋਂ ਲਏ ਗਏ ਕਰਜ਼ੇ ਉਤੇ ਟਿਕਿਆ , ਜੋ ਹਰਿਆਣਾ ਲਈ 2.77 ਲੱਖ ਕਰੋੜ ਰੁਪਏ ਅਤੇ ਪੰਜਾਬ ਲਈ 2.64 ਲੱਖ ਕਰੋੜ ਰੁਪਏ ਸੀ। ਇਨ੍ਹਾਂ ਫੰਡਾਂ ਨੇ ਜਿੱਥੇ ਸੂਬਿਆਂ ਨੂੰ ਮੈਟਰੋ ਲਾਈਨਾਂ, ਰਾਜ ਮਾਰਗਾਂ, ਸਮਾਰਟ ਸ਼ਹਿਰਾਂ ਅਤੇ ਭਲਾਈ ਯੋਜਨਾਵਾਂ ਨੂੰ ਤੇਜ਼ ਕਰਨ ’ਚ ਮਦਦ ਕੀਤੀ ਹੈ, ਉਥੇ ਹੀ ਇਸਨੇ ਸੂਬੇ ਦੀਆਂ ਵਿੱਤੀ ਦੇਣਦਾਰੀਆਂ ਨੂੰ ਵੀ ਰਿਕਾਰਡ ਪੱਧਰ ਤੱਕ ਵਧਾ ਦਿੱਤਾ ਹੈ।
ਕਰਜ਼ਾ ਲੈਣ ਦੀ ਇਸ ਹੋੜ ਵਿਚ ਤਾਮਿਲਨਾਡੂ ਅਤੇ ਮਹਾਰਾਸ਼ਟਰ ਇਕੱਲੇ ਨਹੀਂ ਹਨ। ਤਾਮਿਲਨਾਡੂ 6.56 ਲੱਖ ਕਰੋੜ ਰੁਪਏ ਦੇ ਵੱਡੇ ਬਕਾਇਆ ਕਰਜ਼ੇ ਦੇ ਨਾਲ ਸੂਚੀ ਵਿਚ ਸਭ ਤੋਂ ਉਪਰ ਹੈ, ਜਦਕਿ ਉੱਤਰ ਪ੍ਰਦੇਸ਼ 5.50 ਲੱਖ ਕਰੋੜ ਰੁਪਏ ਦੇ ਨਾਲ ਦੂਜੇ ਸਥਾਨ ’ਤੇ ਹੈ। ਪੱਛਮੀ ਬੰਗਾਲ ਨੇ 5.05 ਲੱਖ ਕਰੋੜ ਰੁਪਏ ਦਾ ਕਰਜ਼ਾ ਪਾਰ ਕਰ ਲਿਆ ਹੈ ਅਤੇ ਕਰਨਾਟਕ ਵੀ 4.42 ਲੱਖ ਕਰੋੜ ਰੁਪਏ ਨਾਲ ਪਿੱਛੇ ਨਹੀਂ ਹੈ। ਇਹ ਅੰਕੜੇ ਦੇਸ਼ ਭਰ ਵਿਚ ਸੂਬਿਆਂ ਵੱਲੋਂ ਵਿਕਾਸ ਦੀ ਰਫਤਾਰ ਨੂੰ ਤੇਜ਼ ਕਰਨ ਲਈ, ਖਾਸ ਕਰ ਕੇ ਵੱਡੇ ਬੁਨਿਆਦੀ ਢਾਂਚੇ ਅਤੇ ਭਲਾਈ ਪ੍ਰੋਗਰਾਮਾਂ ਦੇ ਲਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e