CAA-NRC ਕਾਰਨ ਆਸਾਮ ''ਚ 100 ਅਤੇ ਬੰਗਾਲ ''ਚ 31 ਲੋਕਾਂ ਦੀ ਮੌਤ:ਮਮਤਾ
02/04/2020 6:19:13 PM

ਨਦੀਆ—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਅਤੇ ਐੱਨ.ਆਰ.ਸੀ. ਦੇ ਬਹਾਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਅੱਜ ਭਾਵ ਮੰਗਲਵਾਰ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸ਼ਾਂਤਮਈ ਦਿਖਾਵਾਕਾਰੀਆਂ ’ਤੇ ਗੋਲੀਆਂ ਚਲਾਈਆਂ ਗਈਆਂ। ਆਸਾਮ ’ਚ ਐੱਨ.ਆਰ.ਸੀ. ਦੀ ਦਹਿਸ਼ਤ ਕਾਰਨ 100 ਵਿਅਕਤੀਆਂ ਦੀ ਮੌਤ ਹੋਈ ਜਦਕਿ ਪੱਛਮੀ ਬੰਗਾਲ ’ਚ ਇਸ ਦੇ ਡਰ ਕਾਰਨ 31 ਵਿਅਕਤੀ ਮਾਰੇ ਗਏ।
ਉਨ੍ਹਾਂ ਨੇ ਇੱਥੇ ਆਯੋਜਿਤ ਇਕ ਰੈਲੀ ’ਚ ਕਿਹਾ ਕਿ ਭਾਜਪਾ ਖੁਦ ਨਾਲ ਅਸਹਿਮਤੀ ਰੱਖਣ ਵਾਲੇ ਹਰ ਵਿਅਕਤੀ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਸਰਕਾਰ ਨਵੀਂ ਟੈਕਸ ਵਿਵਸਥਾ ਰਾਹੀਂ ਵੀ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਉਸ ਗਰੁੱਪ ਨਾਲ ਸਬੰਧ ਨਹੀਂ ਰੱਖਦੀ, ਜੋ ਲੋਕਾਂ ’ਚ ਨਫਰਤ ਫੈਲਾਉਂਦਾ ਹੈ।