ਰਾਸ਼ਟਰੀ ਰਾਜਮਾਰਗਾਂ ''ਤੇ ਮੌਤ ਦਾ ਜਾਲ, ਪੜ੍ਹੋ ਹੈਰਾਨੀਜਨਕ ਅੰਕੜੇ
Friday, May 26, 2023 - 09:02 PM (IST)
ਨੈਸ਼ਨਲ ਡੈਸਕ : ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਦੇ ਕਾਕੀਨਾਡਾ ਜ਼ਿਲ੍ਹੇ 'ਚ ਕੋਰਿੰਗਾ ਨੇੜੇ ਇਕ ਝੀਂਗਾ ਫੈਕਟਰੀ ਵਿੱਚ ਕੰਮ ਕਰਨ ਵਾਲੀਆਂ 14 ਮਹਿਲਾ ਕਰਮਚਾਰੀ 14 ਮਈ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੀ ਕੰਮ ਵਾਲੀ ਥਾਂ 'ਤੇ ਪਹੁੰਚਣ ਲਈ 6 ਲੋਕਾਂ ਦੀ ਸਮਰੱਥਾ ਵਾਲੇ ਇਕ ਆਟੋ ਰਿਕਸ਼ਾ 'ਚ ਸਵਾਰ ਹੋਈਆਂ। ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ 'ਚੋਂ ਅੱਧੀਆਂ ਹੀ ਜਿਊਂਦੀਆਂ ਘਰ ਵਾਪਸ ਪਰਤਣੀਆਂ।
ਉਸ ਭਿਆਨਕ ਦਿਨ ਜਦੋਂ NH-216 'ਤੇ ਇਕ ਭਰੇ ਆਟੋ ਰਿਕਸ਼ਾ ਦੀ ਬੱਸ ਨਾਲ ਟੱਕਰ ਹੋ ਗਈ ਤਾਂ ਉਨ੍ਹਾਂ 'ਚੋਂ 7 ਦੀ ਮੌਤ ਹੋ ਗਈ, ਬਾਕੀ ਔਰਤਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਭਿਆਨਕ ਹਾਦਸੇ ਤੋਂ 24 ਘੰਟੇ ਬਾਅਦ ਹੀ 15 ਮਈ ਨੂੰ ਇਕ ਹੋਰ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ।
ਤਾਡੀਪਤਰੀ ਸ਼ਹਿਰ ਦੇ 16 ਲੋਕਾਂ ਨੇ 11 ਲੋਕਾਂ ਦੀ ਸਮਰੱਥਾ ਵਾਲੇ ਬਹੁ-ਉਪਯੋਗੀ ਵਾਹਨ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ। ਵਾਈਐੱਸਆਰ ਕੁਡਪਾਹ ਜ਼ਿਲ੍ਹੇ ਦੇ ਕੋਂਡਾਪੁਰਮ ਮੰਡਲ ਦੇ ਪੀ. ਅਨੰਤਪੁਰਮ ਪਿੰਡ ਵਿੱਚ ਇਕ ਵਾਹਨ ਦੇ ਇਕ ਲਾਰੀ ਨਾਲ ਟਕਰਾ ਜਾਣ ਕਾਰਨ ਇਨ੍ਹਾਂ 'ਚੋਂ 7 ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਣੀਪੁਰ ’ਚ NEET-UG 3 ਤੋਂ 5 ਜੂਨ ਵਿਚਾਲੇ, CUET-UG ਦਾ ਆਯੋਜਨ 5 ਤੋਂ 8 ਜੂਨ ਤੱਕ ਹੋਵੇਗਾ
ਬਲੈਕਸਪਾਟ ਦਾ ਖ਼ਤਰਾ
ਕਾਕੀਨਾਡਾ 'ਚ ਹਾਦਸੇ ਦਾ ਸ਼ਿਕਾਰ ਹੋਏ ਆਟੋ ਚਾਲਕ ਨੇ NH-216 'ਤੇ ਅਸੁਰੱਖਿਅਤ ਸੜਕਾਂ ਅਤੇ 'ਬਲੈਕਸਪਾਟ' ਨੂੰ ਜ਼ਿੰਮੇਵਾਰ ਠਹਿਰਾਇਆ, ਜਦਕਿ ਵਾਹਨਾਂ ਦੀ ਭੀੜ ਹਾਦਸੇ ਦੁਰਘਟਨਾ ਦਾ ਮੁੱਖ ਕਾਰਨ ਜਾਪਦੀ ਹੈ। ਬਲੈਕਸਪਾਟ ਸੜਕਾਂ 'ਤੇ ਉਹ ਵਿਸ਼ੇਸ਼ ਸਥਾਨ ਹਨ, ਜਿੱਥੇ ਬਹੁਤ ਸਾਰੇ ਹਾਦਸੇ ਦਰਜ ਕੀਤੇ ਗਏ ਹਨ।
ਐਸ਼ਵਰਿਆ ਰਸਤੋਗੀ, ਸਾਬਕਾ ਐੱਸਪੀ (ਸ਼ਹਿਰੀ), ਰਾਜਮਹੇਂਦਰਵਰਮ ਨੇ ਕਿਹਾ, "2019-21 ਦਰਮਿਆਨ 31 ਕਿਲੋਮੀਟਰ ਲੰਬੇ NH-216 'ਤੇ 16 ਬਲੈਕਸਪਾਟ 'ਤੇ ਦਰਜ ਕੀਤੇ ਗਏ 196 ਹਾਦਸਿਆਂ ਵਿੱਚ ਕੁਲ 75 ਲੋਕਾਂ ਦੀ ਮੌਤ ਹੋ ਗਈ।" ਇਸ ਗਿਣਤੀ ਨੂੰ ਧਿਆਨ 'ਚ ਰੱਖਦਿਆਂ ਪੂਰਬੀ ਗੋਦਾਵਰੀ ਪੁਲਸ ਨੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੂੰ NH-216 'ਤੇ ਹਾਈ ਮਾਸਟ ਲਾਈਟਿੰਗ ਪ੍ਰਦਾਨ ਕਰਕੇ ਮੌਤਾਂ ਨੂੰ ਰੋਕਣ ਦੀ ਅਪੀਲ ਕੀਤੀ ਹੈ।
ਇਸ ਮੁੱਦੇ 'ਤੇ ਵਿਚਾਰ ਕਰਦਿਆਂ ਰਾਜਮਹੇਂਦਰਵਰਮ ਦੇ ਸੰਸਦ ਮੈਂਬਰ ਮਾਰਗਨੀ ਭਰਥ ਨੇ ਕਿਹਾ, "ਮੋਰਾਮਪੁਡੀ ਜੰਕਸ਼ਨ 'ਤੇ ਇਕ ਫਲਾਈਓਵਰ ਦਾ ਨਿਰਮਾਣ ਕੰਮ ਚੱਲ ਰਿਹਾ ਹੈ, ਜਿੱਥੇ 2019 ਤੋਂ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਨੰਤਪੁਰ 'ਚ ਵੀ ਅਧਿਕਾਰੀਆਂ ਨੇ ਇੱਥੋਂ ਲੰਘਣ ਵਾਲੇ ਰਾਸ਼ਟਰੀ ਰਾਜਮਾਰਗਾਂ 'ਤੇ 39 ਬਲੈਕਸਪਾਟ ਦੀ ਪਛਾਣ ਕੀਤੀ ਹੈ। ਅਨੰਤਪੁਰ ਸ਼ਹਿਰ ਦੇ ਰਾਸ਼ਟਰੀ ਰਾਜਮਾਰਗ 44 'ਤੇ ਤਪੋਵਨਮ ਜੰਕਸ਼ਨ ਨੂੰ ਵੀ ਬਲੈਕਸਪਾਟ 'ਚੋਂ ਇਕ ਵਜੋਂ ਪਛਾਣਿਆ ਗਿਆ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਨੀਦਰਲੈਂਡ ਦੇ ਇਸ ਖੂਬਸੂਰਤ ਪਿੰਡ ’ਚ ਨਹੀਂ ਹਨ ਸੜਕਾਂ, ਨਾ ਹੀ ਲੋਕ ਰੱਖਦੇ ਹਨ ਬਾਈਕ ਤੇ ਕਾਰ
ਸੜਕ ਹਾਦਸਿਆਂ ਦੀ ਗਿਣਤੀ
ਆਂਧਰਾ ਪ੍ਰਦੇਸ਼ 'ਚ ਸੜਕ ਦੁਰਘਟਨਾਵਾਂ ਵਿੱਚ 50% ਮੌਤਾਂ ਮੋਟਰਸਾਈਕਲ ਸਵਾਰਾਂ ਦੀਆਂ ਹੁੰਦੀਆਂ ਹਨ। ਰਾਜ ਪੁਲਸ ਦੇ ਵਿਸ਼ਲੇਸ਼ਣ ਦੇ ਅਨੁਸਾਰ ਲਗਭਗ 50% ਤੋਂ 60% ਸੜਕ ਹਾਦਸੇ ਦੁਪਹਿਰ 3 ਤੋਂ ਰਾਤ 9 ਵਜੇ ਦੇ ਵਿਚਕਾਰ ਹੁੰਦੇ ਹਨ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਰਾਸ਼ਟਰੀ ਰਾਜਮਾਰਗਾਂ 'ਤੇ ਹੁੰਦੇ ਹਨ।।
ਪੁਲਸ ਦਾ ਦਾਅਵਾ ਹੈ ਕਿ 2021 ਦੇ ਮੁਕਾਬਲੇ 2022 'ਚ ਦੁਰਘਟਨਾ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ 8.4% ਦੀ ਕਮੀ ਆਈ ਹੈ। ਰਾਜ ਪੁਲਸ ਦੇ ਮੁਤਾਬਕ 2021 'ਚ 19,203 ਹਾਦਸੇ ਹੋਏ ਤੇ 7,430 ਲੋਕਾਂ ਦੀ ਮੌਤ ਹੋਈ, ਜਦੋਂ ਕਿ 2022 'ਚ ਸਿਰਫ 18,739 ਹਾਦਸੇ ਹੋਏ ਤੇ 6,800 ਲੋਕਾਂ ਦੀ ਮੌਤ ਹੋਈ।
ਸਾਲ | 2018 | 2019 | 2020 | 2021 |
ਕੁਲ ਹਾਦਸੇ | 24,475 | 21,992 | 19,509 | 21,556 |
ਕੁਲ ਮੌਤਾਂ | 7,556 | 7,984 | 7,039 | 8,186 |
ਕੁਲ NH ਹਾਦਸੇ | 8,122 | 7,682 | 7,167 | 8,241 |
ਕੁਲ NH ਮੌਤਾਂ | 2,929 | 3,114 | 2,858 | 3,602 |
2023 ਦੇ ਪਹਿਲੇ 4 ਮਹੀਨਿਆਂ 'ਚ NTR ਜ਼ਿਲ੍ਹੇ ਵਿੱਚ 115 ਘਾਤਕ ਸੜਕ ਹਾਦਸਿਆਂ ਵਿੱਚ 120 ਲੋਕਾਂ ਦੀ ਮੌਤ ਹੋ ਗਈ, ਜੋ ਕਿ ਹੈਦਰਾਬਾਦ-ਵਿਜੇਵਾੜਾ ਰਾਸ਼ਟਰੀ ਰਾਜਮਾਰਗ ਦਾ ਇਕ ਲੰਬਾ ਹਿੱਸਾ ਹੈ। ਅਧਿਕਾਰੀਆਂ ਨੇ ਜ਼ਿਲ੍ਹੇ ਵਿੱਚ 111 ਬਲੈਕਸਪਾਟ ਦੀ ਪਛਾਣ ਕੀਤੀ ਹੈ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਅਨੁਸਾਰ ਆਂਧਰਾ ਪ੍ਰਦੇਸ਼ ਆਮ ਤੌਰ 'ਤੇ ਸੜਕ ਹਾਦਸਿਆਂ ਦੀ ਉੱਚ ਸੰਖਿਆ ਅਤੇ ਰਾਸ਼ਟਰੀ ਰਾਜਮਾਰਗਾਂ 'ਤੇ ਸੜਕ ਹਾਦਸਿਆਂ ਦੀ ਉੱਚ ਸੰਖਿਆ ਵਾਲੇ ਰਾਜਾਂ ਦੀ ਚੋਟੀ ਦੇ 10 ਸੂਚੀ ਵਿੱਚ ਹੈ। 2022 ਦੇ 9 ਮਹੀਨਿਆਂ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 418 ਹਾਦਸਿਆਂ 'ਚੋਂ 238 ਘਾਤਕ ਸਨ ਅਤੇ 404 ਲੋਕ ਜ਼ਖ਼ਮੀ ਹੋਏ ਸਨ। ਅਧਿਕਾਰੀਆਂ ਮੁਤਾਬਕ ਦੋਪਹੀਆ ਵਾਹਨ ਸਵਾਰ ਇਨ੍ਹਾਂ ਹਾਦਸਿਆਂ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।