ਕਹਿਰ ਓ ਰੱਬਾ ! ਮਾਂ ਦੀ ਬੁੱਕਲ ''ਚੋਂ ਖਿੱਚ ਕੇ ਲੈ ਗਈ ਮੌਤ
Friday, Apr 25, 2025 - 02:03 PM (IST)

ਨੈਸ਼ਨਲ ਡੈਸਕ- ਮਹਾਰਾਸ਼ਟਰ ਸੂਬੇ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦਾ ਦਿਲ ਵਲੂੰਧਰਿਆ ਗਿਆ ਹੈ। ਉੱਥੋਂ ਦੇ ਪਾਲਘਰ 'ਚ ਇਕ ਬਿਲਡਿੰਗ ਦੀ 21ਵੀਂ ਮੰਜ਼ਿਲ 'ਤੇ ਬੈਠੀ ਮਾਂ ਦੀ ਗੋਦ 'ਚੋਂ ਫ਼ਿਸਲ ਕੇ 7 ਮਹੀਨੇ ਦਾ ਮਾਸੂਮ ਹੇਠਾਂ ਆ ਡਿੱਗਾ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬੋਲਿੰਜ ਕਸਬੇ 'ਚ ਵਾਪਰੀ, ਜਿੱਥੇ ਮਾਂ ਨੇ ਬੱਚੇ ਨੂੰ ਗੋਦੀ 'ਚ ਉਠਾਇਆ ਹੋਇਆ ਸੀ। ਇਸ ਦੌਰਾਨ ਉਹ ਕਮਰੇ ਦੀ ਖੁੱਲ੍ਹੀ ਹੋਈ ਖਿੜਕੀ ਨੂੰ ਬੰਦ ਕਰਨ ਲੱਗੀ ਤਾਂ ਬੱਚਾ ਉਸ ਦੀ ਗੋਦ 'ਚੋਂ ਤਿਲਕ ਗਿਆ ਤੇ ਹੇਠਾਂ ਡਿੱਗ ਗਿਆ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਭਾਰਤ ਦੀ ਰਾਜਧਾਨੀ 'ਚ ਬੰਦ ਦਾ ਐਲਾਨ
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਚੇ ਦੇ ਡਿੱਗਦਿਆਂ ਹੀ ਬੱਚੇ ਦੀ ਮਾਂ ਚੀਕਾਂ ਮਾਰਦੀ ਹੋਈ ਬੇਹੋਸ਼ ਹੋ ਕੇ ਡਿੱਗ ਗਈ, ਜੋ ਕਿ ਹਾਲੇ ਬੱਚੇ ਦੀ ਮੌਤ ਕਾਰਨ ਸਦਮੇ 'ਚ ਹੈ। ਫਿਲਹਾਲ ਪੁਲਸ ਨੇ ਬੱਚੇ ਦੀ ਮੌਤ ਦਾ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਹੋਰ ਜਾਣਕਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅਗਸਤ 'ਚ ਹੋਵੇਗਾ ਏਸ਼ੀਆ ਕੱਪ, ਕੀ ਪਾਕਿਸਤਾਨੀ ਟੀਮ ਹਿੱਸਾ ਲੈਣ ਲਈ ਆਵੇਗੀ ਭਾਰਤ ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e