ਕੇਰਲ ''ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 308, 40 ਸਰਚ ਟੀਮਾਂ ਤਿਆਰ
Friday, Aug 02, 2024 - 01:52 PM (IST)
ਵਾਇਨਾਡ (ਯੂਐੱਨਆਈ) - ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 308 ਹੋ ਗਈ ਹੈ। ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ 300 ਦੇ ਕਰੀਬ ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਹੁਣ ਤੱਕ 195 ਲਾਸ਼ਾਂ ਅਤੇ 113 ਮਨੁੱਖੀ ਅੰਗ ਬਰਾਮਦ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕਰਵਾਇਆ ਖਾਲੀ
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਤੜਕੇ ਵਾਇਨਾਡ ਦੇ ਮੇਪਦੀ ਨੇੜੇ ਪਹਾੜੀ ਖੇਤਰਾਂ ਵਿੱਚ ਭਾਰੀ ਢਿੱਗਾਂ ਡਿੱਗਣ ਕਾਰਨ 213 ਤੋਂ ਵੱਧ ਲੋਕਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਛੇ ਖੇਤਰਾਂ ਦੀ ਤਲਾਸ਼ ਲਈ 40 ਸਰਚ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਪਹਿਲੇ ਜ਼ੋਨ ਵਿੱਚ ਅੱਟਾਮਾਲਾ ਅਤੇ ਅਰਨਮਾਲਾ, ਦੂਜੇ ਜ਼ੋਨ ਵਿੱਚ ਮੁੰਡਕਈ, ਤੀਜੇ ਜ਼ੋਨ ਵਿੱਚ ਅਮਲੀਮੱਟਮ, ਚੌਥੇ ਜ਼ੋਨ ਵਿੱਚ ਵੇਲਾਲਰਮਾਲਾ ਵਿਲੇਜ ਰੋਡ, ਪੰਜਵੇਂ ਜ਼ੋਨ ਵਿੱਚ ਜੀਵੀਐੱਚਐੱਸਐੱਸ ਵੇਲਾਲਰਮਾਲਾ ਅਤੇ ਛੇਵੇਂ ਜ਼ੋਨ ਵਿੱਚ ਅਤੀਵਾਰਾ ਸ਼ਾਮਲ ਹਨ।
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਹਰੇਕ ਟੀਮ ਵਿੱਚ ਤਿੰਨ ਸਥਾਨਕ ਲੋਕ, ਜੰਗਲਾਤ ਵਿਭਾਗ ਦਾ ਇੱਕ ਕਰਮਚਾਰੀ ਅਤੇ ਫੌਜ, ਨੇਵੀ, ਕੋਸਟ ਗਾਰਡ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਹੋਰ ਦੇ ਮੈਂਬਰ ਸ਼ਾਮਲ ਹੋਣਗੇ। ਇਹ ਟੀਮਾਂ ਪੁਲਸ ਅਤੇ ਸਥਾਨਕ ਤੈਰਾਕਾਂ ਦੀ ਮਦਦ ਨਾਲ ਅੱਠ ਥਾਣਿਆਂ ਦੇ ਖੇਤਰਾਂ ਵਿੱਚ ਪੈਂਦੇ ਚਾਲਿਆਰ ਨਦੀ ਦੇ 40 ਕਿਲੋਮੀਟਰ ਦੇ ਖੇਤਰ ਦੀ ਵੀ ਤਲਾਸ਼ੀ ਲੈਣਗੀਆਂ। ਪੁਲਸ ਹੈਲੀਕਾਪਟਰ ਦੀ ਵਰਤੋਂ ਕਰਕੇ ਸਮਾਨਾਂਤਰ ਤਲਾਸ਼ੀ ਲਈ ਜਾਵੇਗੀ। ਇਸ ਤੋਂ ਇਲਾਵਾ ਬਚਾਅ ਕਾਰਜਾਂ ਲਈ 10 ਮੈਂਬਰੀ ਸਿਖਲਾਈ ਪ੍ਰਾਪਤ ਮਾਹਿਰ ‘ਸਰਚ ਐਂਡ ਰੈਸਕਿਊ’ (ਐੱਸਏਆਰ) ਕੁੱਤਿਆਂ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ - ਨਵੇਂ ਸੰਸਦ ਭਵਨ ਦੀ ਛੱਤ ਤੋਂ ਟਪਕਿਆ ਪਾਣੀ, ਕਾਂਗਰਸੀ ਸਾਂਸਦ ਨੇ ਸ਼ੇਅਰ ਕੀਤੀ ਵੀਡੀਓ, ਅਖਿਲੇਸ਼ ਨੇ ਕੱਸਿਆ ਤੰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8