ਰੇਪ 'ਚ ਅਸਫ਼ਲ ਰਹਿਣ 'ਤੇ 7 ਸਾਲ ਦੀ ਮਾਸੂਮ ਨੂੰ 29 ਵਾਰ ਮਾਰਿਆ ਚਾਕੂ, ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

Tuesday, Feb 07, 2023 - 11:08 AM (IST)

ਰੇਪ 'ਚ ਅਸਫ਼ਲ ਰਹਿਣ 'ਤੇ 7 ਸਾਲ ਦੀ ਮਾਸੂਮ ਨੂੰ 29 ਵਾਰ ਮਾਰਿਆ ਚਾਕੂ, ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ 7 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰਨ 'ਚ ਅਸਫ਼ਲ ਰਹਿਣ 'ਤੇ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਜ਼ੁਰਮ 'ਚ ਜ਼ਿਲ੍ਹਾ ਅਦਾਲਤ ਨੇ 31 ਸਾਲਾ ਵਿਅਕਤੀ ਨੂੰ ਸੋਮਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਸਤਗਾਸਾ ਪੱਖ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਧੀਕ ਸੈਸ਼ਨਲ ਜੱਜ ਅਤੇ ਵਿਸ਼ੇਸ਼ ਜੱਜ ਸੁਰੇਖਾ ਮਿਸ਼ਰਾ ਨੇ ਸੱਦਾਮ (31) ਨੂੰ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਦੇ ਅਧੀਨ ਫਾਂਸੀ ਦੀ ਸਜ਼ਾ ਸੁਣਾਈ। ਅਦਾਲਤ ਨੇ ਦੋਸ਼ੀ ਨੂੰ ਭਾਰਤੀ ਦੰਡਾਵਲੀ ਦੀ ਧਾਰਾ 364 (ਕਤਲ ਲਈ ਅਗਵਾ) ਦੇ ਅਧੀਨ ਉਮਰ ਕੈਦ ਦੀ ਸਜ਼ਾ ਸੁਣਾਈ। ਉਸ 'ਤੇ ਭਾਰਤੀ ਦੰਡਾਵਲੀ ਦੀਆਂ ਹੋਰ ਸੰਬੰਧਤ ਧਾਰਾਵਾਂ ਦੇ ਨਾਲ ਹੀ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ ਐਕਟ) ਦੇ ਅਧੀਨ ਵੀ ਜ਼ੁਰਮ ਸਾਬਤ ਹੋਇਆ। ਅਦਾਲਤ ਨੇ ਦੋਸ਼ੀ 'ਤੇ 9 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਅਤੇ ਕਤਲ ਦੀ ਸ਼ਿਕਾਰ ਬੱਚੀ ਦੇ ਪਰਿਵਾਰ ਨੂੰ ਸਰਕਾਰੀ ਖਜ਼ਾਨੇ ਤੋਂ 3 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦਾ ਆਦੇਸ਼ ਵੀ ਦਿੱਤਾ।

ਇਹ ਵੀ ਪੜ੍ਹੋ : ਬਾਥਰੂਮ 'ਚ ਨਹਾ ਰਹੇ ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ, ਮਾਸੂਮਾਂ ਨੇ ਤੜਫ਼-ਤੜਫ਼ ਕੇ ਤੋੜਿਆ ਦਮ

ਜ਼ਿਲ੍ਹਾ ਸਰਕਾਰੀ ਵਕੀਲ ਸੰਜੀਵ ਸ਼੍ਰੀਵਾਸਤਵ ਨੇ ਦੱਸਿਆ ਕਿ ਸੱਦਾਮ ਨੇ 23 ਸਤੰਬਰ 2022 ਨੂੰ ਆਜ਼ਾਦ ਨਗਰ ਖੇਤਰ 'ਚ 7 ਸਾਲ ਦੀ ਬੱਚੀ ਨੂੰ ਜਬਰ ਜ਼ਿਨਾਹ ਦੇ ਇਰਾਦੇ ਨਾਲ ਉਸ ਸਮੇਂ ਅਗਾਵ ਕੀਤਾ, ਜਦੋਂ ਉਹ ਆਪਣੀ ਨਾਨੀ ਦੇ ਘਰ ਦੇ ਬਾਹਰ ਖੇਡ ਰਹੀ ਸੀ। ਉਨ੍ਹਾਂ ਦੱਸਿਆ ਕਿ ਅਗਵਾ ਕਰਨ ਤੋਂ ਬਾਅਦ ਸੱਦਾਮ ਬੱਚੀ ਨੂੰ ਆਪਣੇ ਘਰ ਲੈ ਗਿਆ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਸ਼੍ਰੀਵਾਸਤਵ ਨੇ ਦੱਸਿਆ ਕਿ ਬੱਚੀ ਨਾਲ ਜਬਰ ਜ਼ਿਨਾਹ 'ਚ ਅਸਫ਼ਲ ਰਹਿਣ 'ਤੇ ਸੱਦਾਮ ਨੇ ਮਾਸੂਮ 'ਤੇ ਚਾਕੂ ਨਾਲ 29 ਵਾਰ ਕਰਦੇ ਹੋਏ ਉਸ ਨੂੰ ਜਾਨੋਂ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਆਜ਼ਾਦ ਨਗਰ ਖੇਤਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਸੱਦਾਮ ਬੱਚੀ ਨੂੰ ਅਗਵਾ ਕਰਦੇ ਹੋਏ ਕੈਦ ਹੋ ਗਿਆ ਸੀ ਅਤੇ ਉਸ ਦੇ ਕਬਜ਼ੇ 'ਚੋਂ ਬਰਾਮਦ ਚਾਕੂ 'ਤੇ ਉਸ ਦੀਆਂ ਉਂਗਲੀਆਂ ਦੇ ਨਿਸ਼ਾਨ ਮਿਲੇ ਸਨ। ਸ਼੍ਰੀਵਾਸਤਵ ਨੇ ਦੱਸਿਆ ਕਿ ਮਾਮਲੇ ਦੀ ਡੀ.ਐੱਨ.ਏ. ਰਿਪੋਰਟ 'ਚ ਵੀ ਸੱਦਾਮ ਵਲੋਂ ਕੁੜੀ ਨੂੰ ਅਗਵਾ ਕਰਨ ਅਤੇ ਉਸ ਦਾ ਕਤਲ ਕਰਨ ਦੀ ਪੁਸ਼ਟੀ ਹੋਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News