ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹ ਮੈਂਬਰ ਹੁੰਦਾ ਪੈਨਸ਼ਨ ਲੈਣ ਦਾ ਹੱਕਦਾਰ, ਜਾਣੋ ਸ਼ਰਤਾਂ
Friday, Nov 15, 2024 - 10:53 AM (IST)
ਨਵੀਂ ਦਿੱਲੀ : ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਪੈਨਸ਼ਨ ਵਜੋਂ ਦਿੱਤੀ ਜਾਂਦੀ ਹੈ। ਇਸ ਨੂੰ ਪਰਿਵਾਰਕ ਪੈਨਸ਼ਨ ਵੀ ਕਿਹਾ ਜਾਂਦਾ ਹੈ। ਇਹ ਪਰਿਵਾਰਕ ਪੈਨਸ਼ਨ ਕੇਂਦਰੀ ਸਿਵਲ ਸੇਵਾ ਨਿਯਮ (ਪੈਨਸ਼ਨ), 2021 ਦੇ ਅਨੁਸਾਰ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਕੇਂਦਰੀ ਸਿਵਲ ਸੇਵਾਵਾਂ ਦਾ ਨਿਯਮ 54 ਇੱਕ ਸਮਾਜ ਭਲਾਈ ਸਕੀਮ ਹੈ। ਇਸ ਸਕੀਮ ਅਧੀਨ ਪੈਨਸ਼ਨਰ ਮੁਲਾਜ਼ਮਾਂ ਦੇ ਜੀਵਨ ਸਾਥੀ ਜਾਂ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜੋ ਕਰਮਚਾਰੀ ਖੁਦ ਇਸ ਪਰਿਵਾਰਕ ਪੈਨਸ਼ਨ ਲਈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਦਿੰਦਾ ਹੈ ਤਾਂ ਜੋ ਉਸ ਦੀ ਮੌਤ ਤੋਂ ਬਾਅਦ ਵੀ ਉਸ ਦੇ ਪਰਿਵਾਰ ਨੂੰ ਆਰਥਿਕ ਮਦਦ ਮਿਲਦੀ ਰਹੇ।
ਇਹ ਵੀ ਪੜ੍ਹੋ - ਪ੍ਰਦੂਸ਼ਣ ਦੇ ਕਹਿਰ ਵਿਚਾਲੇ ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ
ਕੌਣ ਹੁੰਦਾ ਮ੍ਰਿਤਕ ਦੀ ਪੈਨਸ਼ਨ ਲੈਣ ਦਾ ਹੱਕਦਾਰ
ਨਿਯਮ 54 ਦੇ ਤਹਿਤ ਸਰਕਾਰੀ ਕਰਮਚਾਰੀ ਦੀ ਮੌਤ ਹੋ ਜਾਣ ਤੋਂ ਬਾਅਦ ਪੈਨਸ਼ਨ ਪ੍ਰਾਪਤ ਕਰਨ ਦੇ ਹੱਕਦਾਰ ਉਸ ਦੇ ਪਰਿਵਾਰ ਵਾਲੇ ਹੁੰਦੇ ਹਨ। ਉਹਨਾਂ ਵਿਚ ਮ੍ਰਿਤਕ ਦਾ ਜੀਵਨ ਸਾਥੀ (ਪਤੀ ਜਾਂ ਪਤਨੀ), ਉਸ ਦੇ ਮਾਤਾ-ਪਿਤਾ, ਬੱਚੇ ਜਾਂ ਉਸ ਦੇ ਅਪਾਹਜ ਭੈਣ-ਭਰਾ ਹੁੰਦੇ ਹਨ।
ਇਹ ਵੀ ਪੜ੍ਹੋ - ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਅਲਰਟ, 4 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ
ਕੀ ਧੀ ਪਰਿਵਾਰਕ ਪੈਨਸ਼ਨ ਦੀ ਹੋ ਸਕਦੀ ਹੱਕਦਾਰ?
ਇੱਕ ਮ੍ਰਿਤਕ ਪੈਨਸ਼ਨਰ ਦੀ ਧੀ ਉਦੋਂ ਤੱਕ ਪਰਿਵਾਰਕ ਪੈਨਸ਼ਨ ਪ੍ਰਾਪਤ ਕਰਨ ਲਈ ਯੋਗ ਰਹਿੰਦੀ ਹੈ ਜਦੋਂ ਤੱਕ ਉਹ ਵਿਆਹ ਨਹੀਂ ਕਰ ਲੈਂਦੀ, ਨੌਕਰੀ ਨਹੀਂ ਕਰਦੀ, ਜਾਂ ਮਾਨਸਿਕ ਜਾਂ ਸਰੀਰਕ ਤੌਰ 'ਤੇ ਅਪਾਹਜ ਨਹੀਂ ਹੁੰਦੀ। ਜੇਕਰ ਕਿਸੇ ਦੇ ਮਾਂ ਜਾਂ ਪਿਤਾ ਸਰਕਾਰੀ ਕਰਮਚਾਰੀ ਸਨ ਅਤੇ ਜੇਕਰ ਉਨ੍ਹਾਂ ਦੀ ਧੀ ਅਣਵਿਆਹੀ, ਤਲਾਕਸ਼ੁਦਾ ਜਾਂ ਵਿਧਵਾ ਹੈ, ਤਾਂ ਅਜਿਹੇ ਕਰਮਚਾਰੀਆਂ ਦੀ ਗੈਰ-ਹਾਜ਼ਰੀ ਵਿੱਚ, ਧੀ ਪਰਿਵਾਰਕ ਪੈਨਸ਼ਨ ਪ੍ਰਾਪਤ ਕਰਨ ਦੀ ਹੱਕਦਾਰ ਹੈ। ਜੇਕਰ ਧੀ ਵਿਆਹ ਤੋਂ ਬਾਅਦ ਵਿਧਵਾ ਹੋ ਜਾਂਦੀ ਹੈ ਤਾਂ ਵੀ ਉਹ ਪੈਨਸ਼ਨ ਲੈਣ ਦੀ ਹੱਕਦਾਰ ਹੈ।
ਇਹ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਨੇ ਕਰ 'ਤਾ ਇਹ ਐਲਾਨ
ਅਣਵਿਆਹੀਆਂ ਕੁੜੀਆਂ ਲਈ ਪੈਨਸ਼ਨ ਨਿਯਮ ਕੀ ਹਨ?
. ਨਿਯਮ 54 ਦੇ ਉਪ-ਨਿਯਮ 6 (iii) ਦੇ ਤਹਿਤ, ਜਦੋਂ ਤੱਕ ਲੜਕੀ ਦਾ ਵਿਆਹ ਨਹੀਂ ਹੋ ਜਾਂਦਾ ਜਾਂ ਉਹ ਖੁਦ ਕਮਾਉਣਾ ਸ਼ੁਰੂ ਨਹੀਂ ਕਰ ਦਿੰਦੀ, ਉਹ ਪਰਿਵਾਰਕ ਪੈਨਸ਼ਨ ਪ੍ਰਾਪਤ ਕਰਨ ਦੀ ਹੱਕਦਾਰ ਹੈ।
. ਜੇਕਰ ਅਣਵਿਆਹੀ ਧੀ ਦੀ ਜੁੜਵਾਂ ਭੈਣ ਹੈ, ਤਾਂ ਪੈਨਸ਼ਨ ਦੀ ਰਕਮ ਦੋਵਾਂ ਭੈਣਾਂ ਵਿੱਚ ਬਰਾਬਰ ਵੰਡੀ ਜਾਂਦੀ ਹੈ।
. ਜੇਕਰ ਮਾਂ ਅਤੇ ਪਿਤਾ ਦੋਵੇਂ ਸਰਕਾਰੀ ਕਰਮਚਾਰੀ ਸਨ, ਤਾਂ ਬੇਟੀ ਦੋ ਪੈਨਸ਼ਨਾਂ ਲੈਣ ਦੀ ਹੱਕਦਾਰ ਹੈ। ਪਰ ਦੋਵਾਂ ਪਰਿਵਾਰਕ ਪੈਨਸ਼ਨਾਂ ਦੀ ਰਕਮ ਪ੍ਰਤੀ ਮਹੀਨਾ 1,25,000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
. ਜੇਕਰ ਮ੍ਰਿਤਕ ਕਰਮਚਾਰੀ ਦੀ ਅਣਵਿਆਹੀ ਧੀ ਸਾਰੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੈ, ਤਾਂ ਮਾਤਾ-ਪਿਤਾ ਦੇ ਜ਼ਿੰਦਾ ਨਾ ਹੋਣ ਦੀ ਸੂਰਤ ਵਿੱਚ ਉਹ ਪਰਿਵਾਰਕ ਪੈਨਸ਼ਨ ਲੈਣ ਦੀ ਹੱਕਦਾਰ ਹੈ।
. ਜੇਕਰ ਕੋਈ ਅਣਵਿਆਹੀ ਧੀ ਪਰਿਵਾਰਕ ਪੈਨਸ਼ਨ ਪ੍ਰਾਪਤ ਕਰਨ ਲਈ ਯੋਗ ਹੈ, ਤਾਂ ਪਹਿਲੀ ਪੈਨਸ਼ਨ ਤੋਂ ਪ੍ਰਾਪਤ ਹੋਈ ਰਕਮ ਨੂੰ ਉਸਦੀ ਆਮਦਨ ਨਹੀਂ ਮੰਨਿਆ ਜਾਵੇਗਾ।
. ਜੇਕਰ ਬੇਟੀ ਸਰੀਰਕ ਜਾਂ ਮਾਨਸਿਕ ਤੌਰ 'ਤੇ ਅਪਾਹਜ ਹੈ, ਤਾਂ ਉਸ ਨੂੰ ਉਸ ਦੀ ਸਾਰੀ ਉਮਰ ਲਈ ਜਾਂ 25 ਸਾਲ ਦੀ ਉਮਰ ਤੱਕ ਪਰਿਵਾਰਕ ਪੈਨਸ਼ਨ ਦਿੱਤੀ ਜਾ ਸਕਦੀ ਹੈ।
. ਜੇਕਰ ਅਣਵਿਆਹੀ ਧੀ ਦੇ ਮਾਪਿਆਂ ਨੇ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ, ਜਾਂ ਉਨ੍ਹਾਂ ਦਾ ਤਲਾਕ ਹੋ ਗਿਆ ਸੀ, ਤਾਂ ਉਸ ਸਥਿਤੀ ਵਿੱਚ ਵੀ ਅਣਵਿਆਹੀ ਧੀ ਆਪਣੀ ਮੌਤ ਤੋਂ ਬਾਅਦ ਪਰਿਵਾਰਕ ਪੈਨਸ਼ਨ ਦੀ ਹੱਕਦਾਰ ਹੈ।
. ਜੇਕਰ ਅਣਵਿਆਹੀ ਧੀ ਕਿਸੇ ਸਰਕਾਰੀ ਕਰਮਚਾਰੀ ਦੀ ਗੋਦ ਲਈ ਧੀ ਹੈ, ਤਾਂ ਪਰਿਵਾਰਕ ਪੈਨਸ਼ਨ ਤੋਂ ਇਨਕਾਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ - 'ਤੁਸੀਂ ਇੰਸਟਾ 'ਤੇ ਰੀਲ ਬਣਾਓ, ਅਸੀਂ ਧਰਮ ਬਚਾਵਾਂਗੇ', ਕਨ੍ਹਈਆ ਕੁਮਾਰ ਨੇ ਡਿਪਟੀ CM 'ਤੇ ਕੱਸਿਆ ਤੰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8