ਬਾਬਾ ਸਿੱਦੀਕੀ ਦੀ ਮੌ.ਤ ਕਾਰਨ ਟੁੱਟੇ ਸਲਮਾਨ ਨੇ ਅੱਧ ਵਿਚਾਲੇ ਛੱਡੀ 'Big Boss 18' ਦੀ ਸ਼ੂਟਿੰਗ

Sunday, Oct 13, 2024 - 09:20 AM (IST)

ਬਾਬਾ ਸਿੱਦੀਕੀ ਦੀ ਮੌ.ਤ ਕਾਰਨ ਟੁੱਟੇ ਸਲਮਾਨ ਨੇ ਅੱਧ ਵਿਚਾਲੇ ਛੱਡੀ 'Big Boss 18' ਦੀ ਸ਼ੂਟਿੰਗ

ਮੁੰਬਈ — ਮਹਾਰਾਸ਼ਟਰ ਦੇ ਨੇਤਾ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਸ਼ਨੀਵਾਰ ਸ਼ਾਮ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਬਾਂਦਰਾ ਵਿੱਚ ਆਪਣੇ ਬੇਟੇ ਦੇ ਦਫ਼ਤਰ ਦੇ ਬਾਹਰ ਸੀ ਜਦੋਂ ਗੋਲੀਆਂ ਚੱਲੀਆਂ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਦਿੱਗਜ ਨੇਤਾ ਨੂੰ ਤੁਰੰਤ ਮੁੰਬਈ ਦੇ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

PunjabKesari

ਉਨ੍ਹਾਂ ਦੀ ਮੌਤ ਕਾਰਨ ਨਾ ਸਿਰਫ ਰਾਜਨੀਤੀ ਵਿੱਚ, ਸਗੋਂ ਫਿਲਮ ਇੰਡਸਟਰੀ ਵਿੱਚ ਵੀ ਸੰਨਾਟਾ ਛਾ ਗਿਆ ਹੈ।  ਉਨ੍ਹਾਂ ਦੁਆਰਾ ਆਯੋਜਿਤ ਕੀਤੀਆਂ ਗਈਆਂ ਮਸ਼ਹੂਰ ਇਫਤਾਰ ਪਾਰਟੀਆਂ ਕਾਰਨ ਉਹ ਹਮੇਸ਼ਾ ਚਰਚਾ ਵਿੱਚ ਰਹੇ। ਜਿਵੇਂ ਹੀ ਸਲਮਾਨ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਬਿੱਗ ਬਾਸ 18 ਦੀ ਸ਼ੂਟਿੰਗ ਰੱਦ ਕਰ ਦਿੱਤੀ ਅਤੇ ਲੀਲਾਵਤੀ ਹਸਪਤਾਲ ਪਹੁੰਚ ਗਏ।  ਸਲਮਾਨ ਖਾਨ ਨੂੰ ਇਸ ਘਟਨਾ ਨੇ ਅੰਦਰੋਂ ਤੋੜ ਕੇ ਰੱਖ ਦਿੱਤਾ ਹੈ।

ਖਬਰਾਂ ਦੀ ਮੰਨੀਏ ਤਾਂ ਜਦੋਂ ਬਾਬਾ ਸਿੱਦੀਕੀ ਦੀ ਮੌਤ ਦੀ ਖਬਰ ਆਈ ਤਾਂ ਦਬੰਗ ਖਾਨ 'ਬਿੱਗ ਬੌਸ 18' ਦੀ ਸ਼ੂਟਿੰਗ ਕਰ ਰਹੇ ਸਨ।

ਉਹ ਜਲਦਬਾਜ਼ੀ 'ਚ ਸ਼ੂਟ ਅੱਧ ਵਿਚਾਲੇ ਛੱਡ ਕੇ ਇਸ ਔਖੀ ਘੜੀ 'ਚ ਪਰਿਵਾਰ ਦਾ ਸਾਥ ਦੇਣ ਲਈ ਤੁਰੰਤ ਹਸਪਤਾਲ ਪਹੁੰਚ ਗਿਆ।

ਪੰਜ ਸਾਲ ਪੁਰਾਣੀ ਦੁਸ਼ਮਣੀ ਖਤਮ ਕਰਵਾਈ

ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਬਾ ਸਿੱਦੀਕੀ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੇ ਦਿਲਾਂ ਦੇ ਕਿੰਨੇ ਕਰੀਬ ਸਨ, ਕਾਫੀ ਸਮਾਂ ਪਹਿਲਾਂ ਸਲਮਾਨ ਅਤੇ ਸ਼ਾਹਰੁਖ ਵਿਚਾਲੇ ਦੁਸ਼ਮਣੀ ਦੀ ਅਜਿਹੀ ਕੰਧ ਖੜ੍ਹੀ ਹੋ ਗਈ ਸੀ, ਜਿਸ ਨੂੰ ਤੋੜਨਾ ਮੁਸ਼ਕਿਲ ਸੀ। ਮਾਮਲਾ ਇੰਨਾ ਵੱਧ ਗਿਆ ਸੀ ਕਿ ਜੇਕਰ ਕੋਈ ਕਿਸੇ ਪਾਰਟੀ 'ਚ ਜਾਂਦਾ ਸੀ ਤਾਂ ਦੂਜਾ ਉਸ ਪਾਰਟੀ 'ਚ ਸ਼ਾਮਲ ਨਹੀਂ ਹੁੰਦਾ ਸੀ ਪਰ ਸਾਲ 2013 'ਚ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਦੋਵਾਂ ਨੇ ਇਕ-ਦੂਜੇ ਨੂੰ ਜੱਫੀ ਪਾ ਲਈ ਸੀ ਅਤੇ ਸਾਰੀਆਂ ਰੰਜਿਸ਼ਾਂ ਦੂਰ ਹੋ ਗਈਆਂ ਸਨ।

ਫਿਲਹਾਲ ਇਸ ਕਤਲ ਨੂੰ ਕਿਸ ਨੇ ਅਤੇ ਕਿਉਂ ਅੰਜਾਮ ਦਿੱਤਾ ਹੈ, ਇਸ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਪਰ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸ ਕਤਲ 'ਚ ਬਿਸ਼ਨੋਈ ਗੈਂਗ ਦਾ ਹੱਥ ਹੋ ਸਕਦਾ ਹੈ। ਬਾਬ ਸਿੱਦੀਕੀ ਸਲਮਾਨ ਖਾਨ ਦੇ ਬਹੁਤ ਕਰੀਬ ਸਨ, ਇਸ ਲਈ ਸੰਭਵ ਹੈ ਕਿ ਉਨ੍ਹਾਂ ਨੂੰ ਇੱਕ ਸੰਦੇਸ਼ ਦੇਣ ਲਈ ਅਭਿਨੇਤਾ ਦੇ ਨੇੜੇ ਲਿਆਂਦਾ ਗਿਆ ਸੀ।


author

Harinder Kaur

Content Editor

Related News