ਦੇਸ਼ ’ਚ ਕੈਂਸਰ ਕਾਰਨ 9.3 ਲੱਖ ਲੋਕਾਂ ਦੀ ਮੌਤ, ਤੰਬਾਕੂ ਦੀ ਵਰਤੋਂ ਬਣੀ ਚਿੰਤਾ ਦਾ ਵਿਸ਼ਾ
Thursday, Jan 04, 2024 - 11:36 AM (IST)
ਨਵੀਂ ਦਿੱਲੀ - ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਭਾਰਤ ਵਿੱਚ 2019 ਵਿੱਚ ਕੈਂਸਰ ਦੇ 12 ਲੱਖ ਨਵੇਂ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ ਕੈਂਸਰ ਕਾਰਨ 9.3 ਲੱਖ ਵਿਅਕਤੀਆਂ ਦੀ ਮੌਤ ਹੋਈ ਸੀ। ਇਹ ਏਸ਼ੀਆ ਵਿੱਚ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਇਹ ਗੱਲ ‘ਦਿ ਲੈਂਸੇਟ ਰਿਜਨਲ ਹੈਲਥ ਸਾਊਥ ਈਸਟ ਏਸ਼ੀਆ’ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਸਾਹਮਣੇ ਆਈ ਹੈ। ਖੋਜਕਰਤਾਵਾਂ ਅਨੁਸਾਰ, ਕੈਂਸਰ 2019 ਵਿੱਚ ਏਸ਼ੀਆ ਵਿੱਚ ਜਨਤਕ ਸਿਹਤ ਲਈ ਇੱਕ ਅਹਿਮ ਖ਼ਤਰਾ ਬਣ ਗਿਆ ਸੀ । ਉਦੋਂ 94 ਲੱਖ ਨਵੇਂ ਕੇਸ ਸਾਹਮਣੇ ਆਏ ਅਤੇ 56 ਲੱਖ ਲੋਕਾਂ ਦੀ ਮੌਤ ਹੋਈ।
ਇਹ ਵੀ ਖ਼ਬਰ ਪੜ੍ਹੋ - ਮੂਸੇਵਾਲਾ ਕਤਲ ਮਾਮਲੇ 'ਚ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਲੈ ਕੇ ਆਈ ਵੱਡੀ ਖ਼ਬਰ
ਇਨ੍ਹਾਂ ਵਿੱਚੋਂ ਚੀਨ ਵਿੱਚ ਕੈਂਸਰ ਦੇ ਸਭ ਤੋਂ ਵੱਧ 48 ਲੱਖ ਨਵੇਂ ਮਾਮਲੇ ਸਾਹਮਣੇ ਆਏ ਅਤੇ 27 ਲੱਖ ਲੋਕਾਂ ਦੀ ਮੌਤ ਹੋਈ। ਜਾਪਾਨ ’ਚ ਕੈਂਸਰ ਦੇ ਤਕਰੀਬਨ 9 ਲੱਖ ਨਵੇਂ ਮਾਮਲੇ ਸਾਹਮਣੇ ਆਏ ਅਤੇ 4.4 ਲੱਖ ਮੌਤਾਂ ਹੋਈਆਂ। ਖੋਜਕਰਤਾਵਾਂ ਦੀ ਅੰਤਰਰਾਸ਼ਟਰੀ ਟੀਮ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਕੁਰੂਕਸ਼ੇਤਰ, ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਜੋਧਪੁਰ ਅਤੇ ਬਠਿੰਡਾ ਦੇ ਖੋਜਕਰਤਾ ਵੀ ਸ਼ਾਮਲ ਸਨ। ਖੋਜਕਰਤਾਵਾਂ ਅਨੁਸਾਰ ਏਸ਼ੀਆ ਵਿੱਚ ਕੈਂਸਰ ਆਮ ਤੌਰ ’ਤੇ ਸਾਹ ਨਾਲੀ ਅਤੇ ਫੇਫੜਿਆਂ ਵਿੱਚ ਹੁੰਦਾ ਹੈ। ਇਨ੍ਹਾਂ ਅੰਗਾਂ ਦੇ ਕੈਂਸਰ ਦੇ ਵਧੇਰੇ ਮਾਮਲੇ ਮਰਦਾਂ ਵਿੱਚ ਪਾਏ ਗਏ। ਕੈਂਸਰ ਲਈ ਜ਼ਿੰਮੇਵਾਰ 34 ਕਾਰਨਾਂ ਵਿੱਚੋਂ ਸਿਗਰਟਨੋਸ਼ੀ ਤੇ ਸ਼ਰਾਬ ਦੀ ਵਰਤੋਂ ਮੁੱਖ ਹਨ।
ਇਹ ਵੀ ਖ਼ਬਰ ਪੜ੍ਹੋ - ਸਲਮਾਨ ਨੇ ਨਿਭਾਈ ਆਮਿਰ ਖ਼ਾਨ ਨਾਲ ਦੋਸਤੀ, ਆਪਣੇ ਘਰ ਕਰਵਾਈ ਧੀ ਈਰਾ ਦੀ ਮਹਿੰਦੀ ਸੈਰੇਮਨੀ
ਤੰਬਾਕੂ ਦੀ ਵਰਤੋਂ ਚਿੰਤਾ ਦਾ ਕਾਰਨ
ਖੋਜਕਰਤਾਵਾਂ ਅਨੁਸਾਰ ਭਾਰਤ, ਬੰਗਲਾਦੇਸ਼ ਅਤੇ ਨੇਪਾਲ ਵਰਗੇ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਖੈਨੀ, ਗੁਟਖਾ ਤੇ ਪਾਨ ਮਸਾਲਾ ਦੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਚਿੰਤਾ ਦਾ ਵਿਸ਼ਾ ਹੈ। 2019 ਵਿੱਚ ਇਸ ਕਾਰਨ ਸਾਰੀ ਦੁਨੀਅਾ ’ਚ ਜਿੰਨੀਆਂ ਮੌਤਾਂ ਹੋਈਆਂ, ਭਾਰਤ ਵਿੱਚ ਉਸ ਦਾ 32.9 ਪ੍ਰਤੀਸ਼ਤ ਸਨ। ਬੁੱਲ੍ਹਾਂ ਅਤੇ ਮੂੰਹ ਦੇ ਕੈਂਸਰ ਦੇ 28.1 ਪ੍ਰਤੀਸ਼ਤ ਨਵੇਂ ਕੇਸ ਸਾਹਮਣੇ ਆਏ। ਮੂੰਹ ਦੇ ਕੈਂਸਰ ਦੇ 50 ਫੀਸਦੀ ਤੋਂ ਵੱਧ ਮਾਮਲੇ ਤੰਬਾਕੂ ਦੀ ਵਰਤੋਂ ਨਾਲ ਸਬੰਧਤ ਹਨ।