ਬਾਲ ਗ੍ਰਹਿ ’ਚ 5 ਦਿਨਾਂ ’ਚ 4 ਬੱਚੀਆਂ ਦੀ ਮੌਤ, ਮੈਜਿਸਟ੍ਰੇਟ ਜਾਂਚ ਦੇ ਹੁਕਮ

02/17/2023 6:42:02 PM

ਲਖਨਊ (ਭਾਸ਼ਾ)– ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਪ੍ਰਾਗ ਨਾਰਾਇਣ ਰੋਡ ਸਥਿਤ ਸਰਕਾਰੀ ਬਾਲ ਗ੍ਰਹਿ ਵਿਚ 5 ਦਿਨਾਂ ਵਿਚ 4 ਬੱਚੀਆਂ ਦੀ ਮੌਤ ਨੂੰ ਜ਼ਿਲਾ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲੈਂਦੇ ਹੋਏ ਉਸ ਦੇ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਮੈਜਿਸਟ੍ਰੇਟ ਜਾਂਚ ਦੇ ਵੀ ਹੁਕਮ ਦਿੱਤੇ ਹਨ। ਜ਼ਿਲਾ ਪ੍ਰਸ਼ਾਸਨ ਨੇ ਇਨ੍ਹਾਂ ਬੱਚੀਆਂ ਦੀ ਠੰਡ ਨਾਲ ਮੌਤ ਦੀ ਗੱਲ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਮੌਤ ਦੇ ਕਾਰਨਾਂ ਬਾਰੇ ਸਹੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਚਲ ਸਕੇਗੀ।

ਸਰਕਾਰੀ ਬਾਲ ਗ੍ਰਹਿ ਵਿਚ ਨਵਜੰਮੇ ਬੱਚੇ ਤੋਂ ਲੈ ਕੇ 10 ਸਾਲ ਦੇ ਬੱਚੇ ਰੱਖੇ ਜਾਂਦੇ ਹਨ। ਇਹ ਮਹਿਲਾ ਭਲਾਈ ਵਿਭਾਗ ਵਲੋਂ ਸੰਚਾਲਿਤ ਹੈ। ਇਥੇ ਬੇਸਹਾਰਾ, ਲਾਵਾਰਿਸ ਅਤੇ ਛੱਡੇ ਗਏ ਨਵਜੰਮੇ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹੁਕਮ ਨਾਲ ਰੱਖਿਆ ਜਾਂਦਾ ਹੈ। ਇਸ ਬਾਲ ਗ੍ਰਹਿ ਵਿਚ ਫਿਲਹਾਲ 28 ਨਵਜੰਮੇ ਬੱਚਿਆਂ ਸਮੇਤ ਕੁਲ 75 ਬੱਚੇ ਰਹਿ ਰਹੇ ਹਨ। ਉਨ੍ਹਾਂ ਦਾ ਪਾਲਣ-ਪੋਸ਼ਣ ਉੱਤਰ ਪ੍ਰਦੇਸ਼ ਦਾ ਮਹਿਲਾ ਭਲਾਈ ਵਿਭਾਗ ਕਰਦਾ ਹੈ।

ਮਹਿਲਾ ਭਲਾਈ ਵਿਭਾਗ ਦੇ ਜ਼ਿਲਾ ਪ੍ਰੋਬੇਸ਼ਨ ਅਫ਼ਸਰ (ਡੀ. ਪੀ. ਓ.) ਵਿਕਾਸ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਬਾਲ ਗ੍ਰਹਿ ਵਿਚ 4 ਬੱਚੀਆਂ ਦੀ ਮੌਤ 10 ਤੋਂ 14 ਫ ਰਵਰੀ ਦਰਮਿਆਨ ਇਲਾਜ ਦੌਰਾਨ ਹੋਈ ਹੈ, ਜੋ ਡੇਢ ਮਹੀਨੇ ਤੋਂ ਸਾਢੇ 5 ਮਹੀਨੇ ਦੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਅਜੇ ਨਹੀਂ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।


Rakesh

Content Editor

Related News