ਸੰਕਟ ’ਚ ਪੇਕੇ ਪਰਿਵਾਰ ਦੀ ਮਦਦ ਮਿਲਣ ’ਤੇ ਗੁਜ਼ਾਰਾ ਭੱਤਾ ਦੇਣੋਂ ਨਹੀਂ ਬਚ ਸਕਦਾ ਪਤੀ: ਇਲਾਹਾਬਾਦ ਹਾਈ ਕੋਰਟ

Wednesday, Jul 01, 2026 - 09:49 AM (IST)

ਸੰਕਟ ’ਚ ਪੇਕੇ ਪਰਿਵਾਰ ਦੀ ਮਦਦ ਮਿਲਣ ’ਤੇ ਗੁਜ਼ਾਰਾ ਭੱਤਾ ਦੇਣੋਂ ਨਹੀਂ ਬਚ ਸਕਦਾ ਪਤੀ: ਇਲਾਹਾਬਾਦ ਹਾਈ ਕੋਰਟ

ਪ੍ਰਯਾਗਰਾਜ (ਏਜੰਸੀ) - ‘‘ਸੰਕਟ ਦੌਰਾਨ ਪਤਨੀ ਦਾ ਪੇਕਾ ਪਰਿਵਾਰ ਉਸ ਦੀ ਮਦਦ ਕਰਦਾ ਹੈ ਤਾਂ ਵੀ ਪਤੀ ਗੁਜ਼ਾਰਾ ਭੱਤਾ ਦੇਣ ਤੋਂ ਬਚ ਨਹੀਂ ਸਕਦਾ। ਔਰਤ ਨੂੰ ਪੇਕੇ ਪਰਿਵਾਰ ਦਾ ਸਹਾਰਾ ਮਿਲਣਾ ਪਤੀ ਨੂੰ ਗੁਜ਼ਾਰਾ ਭੱਤਾ ਦੇਣ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦਾ।’’ ਇਲਾਹਾਬਾਦ ਹਾਈ ਕੋਰਟ ਨੇ ਇਸ ਟਿੱਪਣੀ ਦੇ ਨਾਲ ਬੁਲੰਦਸ਼ਹਿਰ ਦੀ ਪਰਿਵਾਰਕ ਅਦਾਲਤ ਦੇ ਫੈਸਲੇ ਖ਼ਿਲਾਫ਼ ਪਤਨੀ ਅਤੇ ਉਸ ਦੇ 2 ਨਾਬਾਲਗ ਬੱਚਿਆਂ ਵੱਲੋਂ ਦਾਇਰ ਪਟੀਸ਼ਨ ਸਵੀਕਾਰ ਕਰ ਲਈ।

ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਮਿਲੀ ਵੱਡੀ ਰਾਹਤ

ਇਸ ਮਾਮਲੇ ਦੇ ਸਬੰਧ ਵਿਚ ਮਿਲੀ ਜਾਣਕਾਰੀ ਮੁਤਾਬਕ ਦਸੰਬਰ, 2023 ’ਚ ਪਰਿਵਾਰਕ ਅਦਾਲਤ ਨੇ ਪਤਨੀ ਦੇ ਗੁਜ਼ਾਰਾ ਭੱਤਾ ਦਾਅਵੇ ਨੂੰ ਖਾਰਿਜ ਕਰ ਕੇ ਦੋਵਾਂ ਬੱਚਿਆਂ ਨੂੰ 3000 ਰੁਪਏ ਹਰ ਮਹੀਨੇ ਗੁਜ਼ਾਰਾ ਭੱਤਾ ਦੇਣ ਦਾ ਆਦੇਸ਼ ਦਿੱਤਾ ਸੀ। ਇਸ ਸਬੰਧ ਵਿਚ ਜਸਟਿਸ ਗਰਿਮਾ ਪ੍ਰਸਾਦ ਨੇ ਕਿਹਾ ਕਿ ਇਕ ਪਤਨੀ ਨੂੰ ਭਾਰਤੀ ਦੰਡ ਸੰਹਿਤਾ ਦੀ ਧਾਰਾ 125 ਤਹਿਤ ਪਤੀ ਤੋਂ ਗੁਜ਼ਾਰਾ ਭੱਤਾ ਲੈਣ ਤੋਂ ਮਹਿਜ਼ ਇਸ ਲਈ ਮਨ੍ਹਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੰਕਟ ਦੌਰਾਨ ਉਸ ਦੇ ਮਾਤਾ-ਪਿਤਾ ਧੀ ਦੀ ਮਦਦ ਕਰਦੇ ਹਨ।

ਪੜ੍ਹੋ ਇਹ ਵੀ - 19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News