ਪਤਨੀ ਦੇ ਕਤਲ ਤੋਂ ਬਾਅਦ ਲਾਸ਼ ਨੂੰ ਕੋਬਰਾ ਤੋਂ ਡੰਗਵਾਇਆ, ਸਾਬਕਾ ਬੈਂਕ ਮੈਨੇਜਰ ਨੂੰ ਉਮਰ ਕੈਦ
Thursday, Jul 02, 2026 - 05:20 PM (IST)
ਇੰਦੌਰ (ਮੱਧ ਪ੍ਰਦੇਸ਼), (ਏਜੰਸੀ)- ਇੰਦੌਰ ਦੀ ਜ਼ਿਲਾ ਅਦਾਲਤ ਨੇ ਇਕ ਮਹਿਲਾ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਕੋਬਰਾ ਸੱਪ ਤੋਂ ਡੰਗਵਾਉਣ ਦੇ ਜ਼ੁਰਮ ਵਿਚ ਉਸ ਦੇ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 45,000 ਰੁਪਏ ਜੁਰਮਾਨਾ ਲਗਾਇਆ। ਮੁਕੱਦਮਾ ਵਿਭਾਗ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਧੀਕ ਸੈਸ਼ਨ ਜੱਜ ਹੇਮੰਤ ਕੁਮਾਰ ਰਘੂਵੰਸ਼ੀ ਨੇ ਅਮਿਤੇਸ਼ ਪਟੇਰੀਆ ਉਰਫ ਸ਼ਾਲੂ (43) ਨੂੰ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ), ਧਾਰਾ 201 (ਅਪਰਾਧ ਦੇ ਸਬੂਤ ਮਿਟਾਉਣਾ) ਅਤੇ ਵਣ ਜੀਵ ਸੁਰੱਖਿਆ ਐਕਟ 1972 ਦੀ ਧਾਰਾ 51 (ਸੁਰੱਖਿਅਤ ਜੰਗਲੀ ਜੀਵ ਦੀ ਹੱਤਿਆ) ਦੇ ਤਹਿਤ ਦੋਸ਼ੀ ਠਹਿਰਾਇਆ।
ਅਦਾਲਤ ਨੇ ਕਿਹਾ ਕਿ ਪਟੇਰੀਆ ’ਤੇ ਇਹ ਜ਼ੁਰਮ ਹਰ ਸ਼ੱਕ ਤੋਂ ਪਰ੍ਹੇ ਸਾਬਤ ਹੁੰਦਾ ਹੈ ਕਿ ਉਸ ਨੇ 1 ਦਸੰਬਰ 2019 ਨੂੰ ਆਪਣੀ ਪਤਨੀ ਸ਼ਿਵਾਨੀ ਦਾ ਸਰਹਾਣੇ ਨਾਲ ਮੂੰਹ ਦਬਾ ਕੇ ਕਤਲ ਕੀਤਾ ਅਤੇ ਇਸ ਅਪਰਾਧ ਦੇ ਸਬੂਤ ਮਿਟਾ ਕੇ ਸਜ਼ਾ ਤੋਂ ਬਚਣ ਦੇ ਇਰਾਦੇ ਨਾਲ ਉਸ ਨੂੰ ਕੋਬਰਾ ਸੱਪ ਤੋਂ ਡੰਗਵਾਇਆ, ਤਾਂ ਜੋ ਇਹ ਮੰਨ ਲਿਆ ਜਾਵੇ ਕਿ ਉਸ ਦੀ ਮੌਤ ਸੱਪ ਦੇ ਡੰਗਣ ਕਾਰਨ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
