ਅਮਰਨਾਥ ਗੁਫਾ ਦੇ ਨੇੜੇ 1 ਸ਼ਰਧਾਲੂ ਦੀ ਮੌਤ

Saturday, Jul 06, 2019 - 06:24 PM (IST)

ਅਮਰਨਾਥ ਗੁਫਾ ਦੇ ਨੇੜੇ 1 ਸ਼ਰਧਾਲੂ ਦੀ ਮੌਤ

ਸ਼੍ਰੀਨਗਰ—ਦੱਖਣੀ ਕਸ਼ਮੀਰ ਦੇ ਹਿਮਾਲਿਆ ਸਥਿਤ ਪਵਿੱਤਰ ਅਮਰਨਾਥ ਗੁਫਾ ਦੇ ਨੇੜੇ ਇੱਕ ਸ਼ਰਧਾਲੂ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਕਡੱਪਾ ਜ਼ਿਲੇ ਦੇ ਲਛਮਣ ਰੈੱਡੀ (65 ਸਾਲਾਂ) ਨੂੰ ਪਵਿੱਤਰ ਗੁਫਾ ਦੇ ਨੇੜੇ ਦਿਲ ਦਾ ਦੌਰਾ ਪੈ ਗਿਆ, ਜਿਸ ਨੂੰ ਤਰੁੰਤ ਮੈਡੀਕਲ ਕੈਂਪ 'ਚ ਪਹੁੰਚਾਇਆ ਗਿਆ। ਮੈਡੀਕਲ ਕੈਂਪ 'ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ੍ਰੀ ਅਮਰਨਾਥ ਸਾਈਨ ਬੋਰਡ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੱਖਣੀ ਕਸ਼ਮੀਰ ਹਿਮਾਲਿਆਂ 'ਚ ਸਥਿਤ ਬਰਫਾਨੀ ਬਾਬਾ ਦੀ ਸਾਲਾਨਾ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੈਡੀਕਲ ਜਾਂਚ ਕਰਵਾਉਣ। ਬੋਰਡ ਨੇ ਹਰ ਤੀਰਥ ਯਾਤਰੀ ਦਾ 3 ਲੱਖ ਰੁਪਏ ਤੱਕ ਬੀਮਾ ਕੀਤਾ ਹੈ, ਜਿਨ੍ਹਾਂ ਤੀਰਥਯਾਤਰੀਆਂ ਨੇ ਆਪਣਾ ਪੰਜੀਕਰਨ ਨਹੀਂ ਕਰਵਾਇਆ ਉਹ ਬੀਮੇ ਦੇ ਹੱਕਦਾਰ ਨਹੀਂ ਹੋਣਗੇ।


author

Iqbalkaur

Content Editor

Related News