ਬਲੈਰੋ ਅਤੇ ਟਰੱਕ ਦੀ ਟੱਕਰ ''ਚ ਪੰਜ ਲੋਕਾਂ ਦੀ ਮੌਤ

Friday, Dec 04, 2020 - 01:10 PM (IST)

ਬਲੈਰੋ ਅਤੇ ਟਰੱਕ ਦੀ ਟੱਕਰ ''ਚ ਪੰਜ ਲੋਕਾਂ ਦੀ ਮੌਤ

ਕੋਟਾ (ਵਾਰਤਾ): ਰਾਜਸਥਾਨ 'ਚ ਕੋਟਾ ਜ਼ਿਲ੍ਹੇ ਦੇ ਦੀਗੋਦ ਥਾਣਾ ਖ਼ੇਤਰ 'ਚ ਬਲੈਰੋ ਅਤੇ ਟਰੱਕ ਦੀ ਟੱਕਰ 'ਚ ਪੰਜ ਲੋਕਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਮੁਤਾਬਕ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇਹ ਲੋਕ ਕੋਟਾ ਮੰਡੀ 'ਚ ਝੋਨਾ ਵੇਚਣ ਦੇ ਬਾਅਦ ਆਪਣੇ ਘਰ ਵਾਪਸ ਜਾ ਰਹੇ ਸਨ ਕਿ ਦੀਗੋਦ ਥਾਣਾ ਖ਼ੇਤਰ ਦੇ ਉਮੇਦਪੁਰਾ ਪਿੰਡ ਦੇ ਕੋਲ ਵੀਰਵਾਰ ਦੇਰ ਰਾਤ ਉਨ੍ਹਾਂ ਦੀ ਬਲੈਰੋ ਅਤੇ ਇਕ ਟਰੱਕ ਟਕਰਾਅ ਗਿਆ। ਹਾਦਸੇ 'ਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਰੂਪ ਨਾਲ ਜ਼ਖ਼ਮੀ ਇਕ ਵਿਅਕਤੀ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਜ਼ਖ਼ਮੀਆਂ ਨੂੰ ਕੋਟਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਮੱਧਪ੍ਰਦੇਸ਼ ਦੇ ਸ਼ਿਓਪੁਰ ਖੇਤਰ ਦੇ ਹਨੂੰਮਾਨ, ਰਾਮਵੀਰ, ਮਾਂਗੀਲਾਲ, ਅਜੈ ਅਤੇ ਜਗਦੀਸ਼ ਦੇ ਰੂਪ 'ਚ ਕੀਤੀ ਗਈ ਹੈ।


author

Shyna

Content Editor

Related News