ਗਾਜ਼ੀਆਬਾਦ ਦੇ ਸ਼ਮਸ਼ਾਨਘਾਟ ''ਤੇ ਲਾਸ਼ਾਂ ਵੇਟਿੰਗ ''ਚ, ਸਰਕਾਰੀ ਅੰਕੜਿਆਂ ''ਚ ਕੋਰੋਨਾ ਨਾਲ ਮੌਤਾਂ ਜ਼ੀਰੋ

Saturday, Apr 17, 2021 - 08:16 PM (IST)

ਗਾਜ਼ੀਆਬਾਦ ਦੇ ਸ਼ਮਸ਼ਾਨਘਾਟ ''ਤੇ ਲਾਸ਼ਾਂ ਵੇਟਿੰਗ ''ਚ, ਸਰਕਾਰੀ ਅੰਕੜਿਆਂ ''ਚ ਕੋਰੋਨਾ ਨਾਲ ਮੌਤਾਂ ਜ਼ੀਰੋ

ਨਵੀਂ ਦਿੱਲੀ : ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਸ਼ਮਸ਼ਾਨਘਾਟ 'ਤੇ ਵੀ ਲਾਸ਼ਾਂ ਵੇਟਿੰਗ ਵਿੱਚ ਲੱਗੀਆਂ ਹਨ। ਖੁਦ ਬੀਜੇਪੀ ਦੇ ਰਾਜ ਸਭਾ ਸੰਸਦ ਮੈਂਬਰ ਨੇ ਯੋਗੀ ਸਰਕਾਰ ਨੂੰ ਕੋਵਿਡ ਬੈਡਾਂ ਦੀ ਕਿੱਲਤ 'ਤੇ ਚਿੰਤਾ ਜਤਾਈ ਹੈ। ਗਾਜ਼ੀਆਬਾਦ ਵਿੱਚ ਕੋਵਿਡ ਇਨਫੈਕਸ਼ਨ ਨਾਲ ਹਾਲਾਤ ਵਿਗੜ ਰਹੇ ਹਨ। ਕੋਰੋਨਾ ਵਾਇਰਸ ਲਗਾਤਾਰ ਜ਼ਿੰਦਗੀਆਂ ਖੋਹ ਰਿਹਾ ਹੈ। ਸ਼ਮਸ਼ਾਨ ਘਾਟਾਂ ਵਿੱਚ ਲਾਸ਼ਾਂ ਦੀਆਂ ਲਾਈਨਾਂ ਲੱਗੀਆਂ ਹਨ। ਗਾਜ਼ੀਆਬਾਦ ਦੇ ਸ਼ਮਸ਼ਾਨ ਘਾਟ ਵਿੱਚ ਅੱਜ ਦੁਪਹਿਰ ਦੇ ਦੋ ਵਜੇ ਤੱਕ ਕਈ ਲਾਸ਼ਾਂ ਦੇ ਅੰਤਿਮ ਸੰਸਕਾਰ ਦਾ ਸਮੇਂ ਨਹੀਂ ਆਇਆ ਹੈ। ਕੋਵਿਡ ਪ੍ਰੋਟੋਕਾਲ ਦੇ ਤਹਿਤ ਸ਼ਮਸ਼ਾਨਘਾਟ ਵਿੱਚ ਜਿੱਥੇ ਇੱਕ ਪਾਸੇ ਲਾਸ਼ਾਂ ਸਨ ਤਾਂ ਦੂਜੇ ਪਾਸੇ ਐਂਬੁਲੈਂਸ ਵੀ ਲਾਈਨ ਵਿੱਚ ਲੱਗੀਆਂ ਸਨ। ਸ਼ਮਸ਼ਾਨ ਘਾਟ  ਦੇ ਸੰਚਾਲਕ ਮੰਨਦੇ ਹਨ ਕਿ ਜਿੱਥੇ ਆਮ ਦਿਨਾਂ ਵਿੱਚ 10-20 ਲਾਸ਼ਾਂ ਅੰਤਿਮ ਸੰਸਕਾਰ ਲਈ ਸਵੇਰੇ ਆਉਂਦੀ ਸਨ, ਬੀਤੇ ਦੋ ਤਿੰਨ ਦਿਨ ਤੋਂ ਇੱਥੇ 30 ਤੋਂ 40 ਲਾਸ਼ਾਂ ਆ ਰਹੀ ਹਨ।

ਸ਼ਮਸ਼ਾਨਘਾਟ ਦੀ ਹਾਲਤ ਜਿੰਨੀ ਖ਼ਰਾਬ ਹੈ ਸਰਕਾਰੀ ਅੰਕੜੇ ਓਨੇ ਹੀ ਸੰਤੋਸ਼ਜਨਕ ਹਨ। ਗਾਜ਼ੀਆਬਾਦ ਦੇ 16 ਅਪ੍ਰੈਲ ਦੇ ਕੋਵਿਡ ਦੇ ਅੰਕੜਿਆਂ ਮੁਤਾਬਕ ਮੌਤਾਂ ਜ਼ੀਰੋ ਹਨ ਅਤੇ ਕੋਵਿਡ ਦੇ ਸਰਗਰਮ ਮਰੀਜ਼ 2260 ਦਿਖਾਏ ਗਏ ਹਨ। ਹਾਲਾਤ ਦਾ ਅੰਦਾਜਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ 17 ਲੱਖ ਤੋਂ ਜ਼ਿਆਦਾ ਦੀ ਇਸ ਆਬਾਦੀ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਦੇ ਬੈਡ ਸਿਰਫ਼ 550 ਦੇ ਕਰੀਬ ਹਨ। ਇਸ ਦੇ ਚੱਲਦੇ ਗਾਜ਼ੀਆਬਾਦ ਵਿੱਚ ਰਹਿਣ ਵਾਲੇ ਬੀਜੇਪੀ ਦੇ ਰਾਜ ਸਭਾ ਸੰਸਦ ਮੈਂਬਰ ਅਨਿਲ ਅਗਰਵਾਲ ਹੁਣ ਫੌਜ ਤੋਂ ਅਸਥਾਈ ਕੋਵਿਡ ਹਸਪਤਾਲ ਬਣਾਉਣ ਦੀ ਮੰਗ ਕਰ ਰਹੇ ਹਨ।

ਅਨਿਲ ਅੱਗਰਵਾਲ ਨੇ ਕਿਹਾ ਕਿ ਗਾਜ਼ੀਆਬਾਦ ਵਿੱਚ ਕੋਵਿਡ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਅਜਿਹੇ ਵਿੱਚ ਬੈਡ ਦੀ ਕਮੀ ਪ੍ਰਤੀਤ ਹੁੰਦੀ ਹੈ। ਮੈਂ ਪੱਤਰ ਲਿਖਿਆ ਹੈ, ਯੋਗੀ ਆਦਿਤਿਅਨਾਥ ਅਤੇ ਰਾਜਨਾਥ ਸਿੰਘ ਜੀ ਨੂੰ। ਗਾਜ਼ੀਆਬਾਦ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਮਿਲਾ ਕੇ ਕੁਲ ਕੋਵਿਡ ਦੇ ਬੈਡ ਹਨ 1856, ਜਦੋਂ ਕਿ ਸਰਗਰਮ ਕੋਵਿਡ ਦੇ ਮਰੀਜ਼ ਹਨ 2250। ਇਹੀ ਵਜ੍ਹਾ ਹੈ ਕਿ ਹੁਣ ਆਮ ਲੋਕਾਂ ਨਾਲ ਸੱਤਾ ਵਿੱਚ ਬੈਠੇ ਮੰਤਰੀ ਅਤੇ ਸੰਸਦ ਵੀ ਚਿੰਤਾ ਜ਼ਾਹਿਰ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News