ਸਨਸਨੀਖੇਜ਼ ਵਾਰਦਾਤ; ਘਰ ’ਚ ਪਿਓ ਅਤੇ ਉਸ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ

Wednesday, Nov 30, 2022 - 04:32 PM (IST)

ਸਨਸਨੀਖੇਜ਼ ਵਾਰਦਾਤ; ਘਰ ’ਚ ਪਿਓ ਅਤੇ ਉਸ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ

ਪੀਲੀਭੀਤ- ਉੱਤਰ ਪ੍ਰਦੇਸ਼ ਦੇ ਦੇਵਰੀਆ ਇਲਾਕੇ ’ਚ ਇਕ ਘਰ ’ਚੋਂ ਇਕ ਸ਼ਖ਼ਸ ਅਤੇ ਉਸ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਖੇਤਰ ਅਧਿਕਾਰੀ ਮਨੋਜ ਯਾਦਵ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ 45 ਸਾਲਾ ਬਾਲਕਰਾਮ ਦੇ ਤੌਰ ’ਤੇ ਹੋਈ ਹੈ, ਜਿਸ ਦੀ ਲਾਸ਼ ਘਰ ਦੇ ਪੱਖੇ ਨਾਲ ਲਟਕਦੀ ਮਿਲੀ, ਜਦਕਿ ਉਸ ਦੇ ਪੁੱਤਰ ਨਿਹਾਲ (11) ਅਤੇ ਧੀ ਸ਼ਾਲਿਨੀ (15) ਦੀਆਂ ਲਾਸ਼ਾਂ ਵੱਖ ਕਮਰੇ ’ਚ ਜ਼ਮੀਨ ’ਤੇ ਪਈਆਂ ਮਿਲੀਆਂ।

ਪੁਲਸ ਅਧਿਕਾਰੀ ਮੁਤਾਬਕ ਘਟਨਾ ਦੇ ਸਮੇਂ ਬਾਲਕਰਾਮ ਦੀ ਪਤਨੀ ਘਰ ’ਚ ਮੌਜੂਦ ਨਹੀਂ ਸੀ ਅਤੇ ਦੋਵੇਂ ਬੱਚੇ ਵੱਖ ਕਮਰੇ ਵਿਚ ਸਨ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।


author

Tanu

Content Editor

Related News