ਰਾਮ ਭਗਤਾਂ ਲਈ ਖੁਸ਼ਖਬਰੀ: ਹੁਣ ਘਰ ਬੈਠੇ ਰੋਜ਼ ਹੋਣਗੇ ਰਾਮਲੱਲਾ ਦੇ ਦਰਸ਼ਨ, ਪੜ੍ਹੋ ਪੂਰੀ ਖ਼ਬਰ
Monday, Mar 11, 2024 - 10:22 PM (IST)
ਨੈਸ਼ਨਲ ਡੈਸਕ - ਰਾਮ ਭਗਤਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਹੁਣ ਰਾਮ ਲੱਲਾ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂ ਘਰ ਬੈਠੇ ਵੀ ਉਨ੍ਹਾਂ ਦੇ ਦਰਸ਼ਨ ਕਰਨ ਸਕਣਗੇ। ਦੂਰਦਰਸ਼ਨ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ, ਦੂਰਦਰਸ਼ਨ ਨੈਸ਼ਨਲ ਹੁਣ ਹਰ ਰੋਜ਼ ਸਵੇਰੇ 6:30 ਵਜੇ ਅਯੁੱਧਿਆ ਦੇ ਸ਼੍ਰੀ ਰਾਮਲੱਲਾ ਮੰਦਰ ਤੋਂ ਰੋਜ਼ਾਨਾ ਆਰਤੀ ਦਾ ਸਿੱਧਾ ਪ੍ਰਸਾਰਣ ਕਰੇਗਾ। ਸ਼ਰਧਾਲੂ ਹੁਣ ਤੋਂ ਹਰ ਰੋਜ਼ ਭਗਵਾਨ ਸ਼੍ਰੀ ਰਾਮਲੱਲਾ ਦੇ ਦਰਸ਼ਨ ਕਰ ਸਕਣਗੇ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਸੀ। ਨਵੇਂ ਬਣੇ ਮੰਦਰ ਵਿੱਚ ਰਾਮਲੱਲਾ ਦੇ ਦਰਸ਼ਨ ਕਰਨ ਅਤੇ ਪੂਜਾ ਕਰਨ ਲਈ ਹਰ ਰੋਜ਼ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ।
जा पर कृपा राम की होई ।
— Doordarshan National दूरदर्शन नेशनल (@DDNational) March 11, 2024
ता पर कृपा करहिं सब कोई॥
अब हर दिन होंगे प्रभु श्री रामलला के दिव्य दर्शन! देखिए अयोध्या में श्री रामलला मंदिर से नित्य आरती का #Live प्रसारण, प्रतिदिन प्रातः 6:30 बजे सिर्फ #DDNational पर। #Ayodhya | #RamMandir | #ShriRamJanmbhoomi pic.twitter.com/K1MGZn6yQR
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e