ਡੀ.ਸੀ. ਡਬਲਯੂ ਪ੍ਰਧਾਨ ਸਵਾਤੀ ਦੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ, ਪੀ.ਐੱਮ. ਤੋਂ ਪੁੱਛੇ ਸਵਾਲ

Saturday, Apr 14, 2018 - 04:02 PM (IST)

ਨਵੀਂ ਦਿੱਲੀ— ਜੰਮੂ ਕਸ਼ਮੀਰ ਦੇ ਕਠੂਆ 'ਚ 8 ਸਾਲ ਦੀ ਬੱਚੀ ਨਾਲ ਗੈਂਗਰੇਪ-ਹੈਵਾਨੀਅਤ ਅਤੇ ਉਨਾਵ 'ਚ ਨਾਬਾਲਿਗ ਨਾਲ ਬਲਾਤਕਾਰ ਦੀ ਘਟਨਾ ਦੇ ਵਿਰੋਧ 'ਚ ਦਿੱਲੀ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਨੇ ਸ਼ੁੱਕਰਵਾਰ ਨੂੰ ਅਨਿਸ਼ਚਿਤਕਾਲੀਨ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਇਹ ਭੁੱਖ ਹੜਤਾਲ ਸ਼ਨੀਵਾਰ ਨੂੰ ਦੂਜੇ ਦਿਨ ਵੀ ਜਾਰੀ ਹੈ।
ਸ਼ਨੀਵਾਰ ਨੂੰ ਅੰਬੇਡਕਰ ਜਯੰਤੀ ਦੇ ਮੌਕੇ 'ਤੇ ਸਵਾਤੀ ਨੇ ਪੀ.ਐੈੱਮ. ਮੋਦੀ ਤੋਂ ਸਵਾਲ ਕੀਤਾ ਹੈ, ਜੇਕਰ ਬੱਚੀਆਂ ਨਾਲ ਬਲਾਤਕਾਰ ਹੁੰਦਾ ਰਹੇਗਾ ਤਾਂ ਲੋਕਤੰਤਰ ਕਿਵੇਂ ਬਚੇਗਾ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ''ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨੂੰ ਮੂੰਹ ਚੋਂ ਸ਼ਰਧਾਂਜਲੀ ਦੇਣ ਦੀ ਬਜਾਏ, ਮੈਂ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਮਹਿਲਾਵਾਂ ਅਤੇ ਲੜਕੀਆਂ ਦੀ ਭਲਾਈ ਲਈ ਕੰਮ ਕਰਨ, ਜਿਸ 'ਚ ਬਾਬਾ ਸਹਿਬ ਦਾ ਸੁਪਨਾ ਸਾਕਾਰ ਹੋ ਸਕੇ। ਨਰਿੰਦਰ ਮੋਦੀ ਜੀ ਅੱਜ ਮਹਿਲਾਵਾਂ ਅਤੇ ਬੱਚੀਆਂ ਦੀ ਸੁਰੱਖਿਆ ਲਈ ਕੁਝ ਨਿਰਣਾਇਕ ਫੈਸਲਾ ਲੈਣ।


ਇਸ ਦੌਰਾਨ ਕੱਲ ਅੰਦੋਲਨ ਦੀ ਸ਼ੁਰੂਆਤ 'ਚ ਸਵਾਤੀ ਨੇ ਕਿਹਾ ਹੈ ਕਿ ਸਾਡੀ ਮੰਗ ਇਹ ਹੈ ਕਿ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ 6 ਮਹੀਨੇ ਦੇ ਅੰਦਰ ਫਾਂਸੀ ਹੋਵੇ। ਪੋਕਸੋ ਕਾਨੂੰਨ 'ਚ ਫਾਂਸੀ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਪਰ ਕਾਨੂੰਨ ਬਣਾਉਣ 'ਚ ਕੁਝ ਨਹੀਂ ਹੋਵੇਗਾ।

PunjabKesari
ਕਾਨੂੰਨ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰਵਾਇਆ ਤਾਂ ਇਹ ਇਕ ਜੁਮਲਾ ਬਣ ਕੇ ਰਹਿ ਜਾਵੇਗਾ। ਉਨ੍ਹਾਂ ਨੇ ਪੁਲਸ ਦੀ ਜਵਾਬਦੇਹੀ ਤੈਅ ਕਰਨ, ਪੁਲਸ ਦੇ ਸ੍ਰੋਤ ਵਧਾਉਣ, ਫਸਟ ਟ੍ਰੇਕ ਸਥਾਪਿਤ ਕਰਨ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਮੰਗਾਂ ਪੂਰੀਆਂ ਹੋਣ 'ਤੇ ਹੀ ਹੁਣ ਅੰਦੋਲਨ ਟੁਟੇਗਾ।
ਅੰਦੋਲਨ ਨੂੰ ਸਮਰਥਨ ਦੇਣ ਯਸ਼ਵੰਤ ਸਿਨ੍ਹਾ ਪਹੁੰਚੇ
ਮਾਲੀਵਾਲ ਦੇ ਅੰਦੋਲਨ ਨੂੰ ਸਮਰਥਨ ਦੇਣ ਭਾਜਪਾ ਦੇ ਸੀਨੀਅਰ ਨੇਤਾ ਯਸ਼ਵੰਤ ਸਿਨ੍ਹਾ, ਸਾਬਕਾ ਰਾਜਨੀਤੀ ਕੇ.ਸੀ. ਸਿੰਘ ਵੀ ਪਹੁੰਚੇ। ਯਸ਼ਵੰਤ ਸਿਨ੍ਹਾ ਨੇ ਕਿਹਾ ਹੈ ਕਿ ਇਹ ਦੁੱਖ ਦੀ ਗੱਲ ਹੈ ਕਿ ਦੇਸ਼ ਅਤੇ ਦਿੱਲੀ 'ਚ ਬਲਾਤਕਾਰ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਸ ਨਾਲ ਪੂਰੀ ਦੁਨੀਆ 'ਚ ਗਲਤ ਸੰਦੇਸ਼ ਜਾ ਰਿਹਾ ਹੈ। ਪ੍ਰਧਾਨਮੰਤਰੀ ਨੇ ਇਨ੍ਹਾਂ ਘਟਨਾਵਾਂ 'ਤੇ ਚੁੱਪੀ ਧਾਰੀ ਹੋਈ ਹੈ। ਕੁਝ ਲੋਕ ਕਠੂਆ ਘਟਨਾ ਨੂੰ ਸੰਪਰਦਾਇਕ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਅੱਠ ਮਹੀਨੇ ਦੀ ਬੱਚੀ ਦੇ ਮਾਤਾ-ਪਿਤਾ ਵੀ ਪਹੁੰਚੇ
ਦੋ ਮਹੀਨੇ ਪਹਿਲਾਂ ਦਿੱਲੀ 'ਚ ਅੱਠ ਮਹੀਨੇ ਬੱਚੀ ਨਾਲ ਬਲਾਤਕਾਰ ਹੋਇਆ ਸੀ। ਦਿੱਲੀ ਮਹਿਲਾ ਕਮਿਸ਼ਨ ਦੇ ਇਸ ਅੰਦੋਲਨ ਨੂੰ ਸਹਿਯੋਗ ਦੇਣ ਲਈ ਅੱਠ ਮਹੀਨੇ ਦੀ ਬੱਚੀ ਦੇ ਮਾਤਾ-ਪਿਤਾ ਵੀ ਪਹੁੰਚੇ। ਨਾਲ ਹੀ ਚਲਦੀ ਬੱਸ 'ਚ ਛੇੜਛਾੜ ਦਾ ਸ਼ਿਕਾਰ ਹੋਈ ਡੀ.ਯੂ. ਦੀ ਵਿਦਿਆਰਥਣ ਨੇ ਅੰਦੋਲਨ ਸਥਾਨ 'ਤੇ ਆਪਬੀਤੀ ਸੁਣਾਈ। ਅੰਦੋਲਨ ਸਥਾਨ 'ਤੇ ਅਸਿਮਤਾ ਥੀਏਟਰ 'ਤੇ ਅਸਮਿਤਾ ਥੀਏਟਰ ਗਰੁੱਪ ਦੇ ਅਰਵਿੰਦ ਗੌੜ ਅਤੇ ਉਨ੍ਹਾਂ ਦੀ ਟੀਮ ਨੇ ਦਸਤਕ ਨਾਮ ਨਾਲ ਨਾਟਕਾਂ ਦਾ ਮੰਚਨ ਵੀ ਕੀਤਾ।


Related News