ਨੂਹ ਦੀ ਮਾਰਕੀਟ ''ਚ ਪਹੁੰਚੇ DC-SP, 4 ਘੰਟਿਆਂ ਲਈ ਖੁੱਲ੍ਹਵਾਏ ਬਾਜ਼ਾਰ

Monday, Aug 07, 2023 - 02:10 PM (IST)

ਨੂਹ ਦੀ ਮਾਰਕੀਟ ''ਚ ਪਹੁੰਚੇ DC-SP, 4 ਘੰਟਿਆਂ ਲਈ ਖੁੱਲ੍ਹਵਾਏ ਬਾਜ਼ਾਰ

ਨੂਹ- ਨੂਹ ਹਿੰਸਾ ਦਾ ਅੱਜ 8ਵਾਂ ਦਿਨ ਹੈ। ਡੀ. ਸੀ., ਐੱਸ. ਪੀ. ਨੇ ਮੁੱਖ ਬਾਜ਼ਾਰ ਵਿਚ ਪਹੁੰਚ ਕੇ ਲੋਕਾਂ ਨਾਲ ਪਹਿਲਾਂ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਮਗਰੋਂ ਬਾਜ਼ਾਰ ਆਮ ਰੂਪ ਨਾਲ ਖੁੱਲ੍ਹਵਾਇਆ। ਜ਼ਿਲ੍ਹਾ ਪ੍ਰਸ਼ਾਸਨ ਨੇ ਕਰਫਿਊ ਵਿਚ ਢਿੱਲ ਦਿੰਦੇ ਹੋਏ ਸਵੇਰੇ 9 ਤੋਂ 1 ਵਜੇ ਤੱਕ ਲਈ ਬਾਜ਼ਾਰ ਖੁੱਲ੍ਹਵਾਉਣ ਦੇ ਹੁਕਮ ਜਾਰੀ ਕੀਤੇ ਸਨ ਪਰ ਬਾਜ਼ਾਰ ਦੇ ਲੋਕਾਂ 'ਚ ਡਰ ਸੀ ਇਸ ਲਈ ਉਹ ਬਾਜ਼ਾਰ ਨਹੀਂ ਖੋਲ੍ਹ ਰਹੇ ਸਨ। ਡੀ. ਸੀ., ਐੱਸ. ਪੀ. ਮੁੱਖ ਬਾਜ਼ਾਰ ਪਹੁੰਚੇ ਅਤੇ ਲੋਕਾਂ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਮਗਰੋਂ ਬਾਜ਼ਾਰ ਖੋਲ੍ਹਣ 'ਤੇ ਸਾਰਿਆਂ ਦੀ ਸਹਿਮਤੀ ਬਣੀ ਅਤੇ ਬਾਜ਼ਾਰ ਖੋਲ੍ਹਿਆ ਗਿਆ।

PunjabKesari

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਡੀ. ਸੀ., ਐੱਸ. ਪੀ. ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਬਾਜ਼ਾਰ 'ਚ ਪੁਲਸ ਦੇ ਪੁਖ਼ਤਾ ਇੰਤਜ਼ਾਮ ਹੋਣਗੇ। ਇਸ ਤੋਂ ਇਲਾਵਾ ਬਾਜ਼ਾਰ ਕੋਲ ਇਕ ਪੁਲਸ ਚੌਕੀ ਬਣਾਈ ਜਾਵੇਗੀ ਅਤੇ ਸੁਰੱਖਿਆ ਵਿਵਸਥਾ ਹੋਵੇਗੀ। ਸਾਰੇ ਬਾਜ਼ਾਰ ਦੇ ਲੋਕਾਂ ਦੀ ਸਹਿਮਤੀ ਨਾਲ ਹੁਣ ਬਾਜ਼ਾਰ ਖੋਲ੍ਹ ਦਿੱਤਾ ਗਿਆ ਹੈ। ਜਿਵੇ-ਜਿਵੇਂ ਕਰਫਿਊ ਵਿਚ ਢਿੱਲ ਮਿਲੇਗੀ, ਉਸ ਤਰ੍ਹਾਂ ਬਾਜ਼ਾਰ ਖੁੱਲ੍ਹਣ ਦਾ ਸਮਾਂ ਵੀ ਵੱਧਦਾ ਜਾਵੇਗਾ।

ਡੀ. ਸੀ. ਧੀਰੇਂਦਰ ਨੇ ਕਿਹਾ ਕਿ ਲੋਕਾਂ ਨਾਲ ਆਮ ਰੂਪ ਨਾਲ ਗੱਲ ਹੋਈ ਹੈ। ਦੁਕਾਨਦਾਰਾਂ ਨੇ ਆਪਣੀਆਂ ਕੁਝ ਗੱਲਾਂ ਵੀ ਰੱਖੀਆਂ ਹਨ, ਹੁਣ ਬਾਜ਼ਾਰ ਖੋਲ੍ਹ ਦਿੱਤਾ ਗਿਆ ਹੈ। ਹਾਲਾਤ ਆਮ ਹੋ ਰਹੇ ਹਨ, ਛੇਤੀ ਹੀ ਇੰਟਰਨੈੱਟ ਸੇਵਾਵਾਂ ਵੀ ਬਹਾਲ ਕਰ ਦਿੱਤੀਆਂ ਜਾਣਗੀਆਂ। ਸਾਰੇ ਆਪਸੀ ਭਾਈਚਾਰੇ ਨਾਲ ਰਹਿਣਗੇ ਤਾਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। 


author

Tanu

Content Editor

Related News