8ਵੇਂ ਦਿਨ ਵੀ ਜਾਰੀ ਇੰਡੀਗੋ ਸੰਕਟ: ਬੰਗਲੁਰੂ ਅਤੇ ਹੈਦਰਾਬਾਦ ਤੋਂ ਕਰੀਬ 180 ਉਡਾਣਾਂ ਰੱਦ

Tuesday, Dec 09, 2025 - 11:27 AM (IST)

8ਵੇਂ ਦਿਨ ਵੀ ਜਾਰੀ ਇੰਡੀਗੋ ਸੰਕਟ: ਬੰਗਲੁਰੂ ਅਤੇ ਹੈਦਰਾਬਾਦ ਤੋਂ ਕਰੀਬ 180 ਉਡਾਣਾਂ ਰੱਦ

ਮੁੰਬਈ : ਇੰਡੀਗੋ ਦੀਆਂ ਉਡਾਣਾਂ ਵਿੱਚ ਵਿਘਨ ਅੱਠਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਮੰਗਲਵਾਰ ਨੂੰ ਏਅਰਲਾਈਨ ਨੇ ਬੰਗਲੁਰੂ ਅਤੇ ਹੈਦਰਾਬਾਦ ਤੋਂ ਲਗਭਗ 180 ਉਡਾਣਾਂ ਰੱਦ ਕਰ ਦਿੱਤੀਆਂ। ਇਸ ਦੀ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਸੂਤਰਾਂ ਨੇ ਕਿਹਾ, "ਇੰਡੀਗੋ ਮੰਗਲਵਾਰ ਨੂੰ ਹੈਦਰਾਬਾਦ ਆਉਣ-ਜਾਣ ਵਾਲੀਆਂ 58 ਉਡਾਣਾਂ ਦਾ ਸੰਚਾਨਲ ਨਹੀਂ ਕਰੇਗਾ, ਜਿਨ੍ਹਾਂ ਵਿੱਚ 14 ਆਉਣ ਅਤੇ 44 ਜਾਣ ਵਾਲੀਆਂ ਉਡਾਣਾਂ ਸ਼ਾਮਲ ਹਨ।" 

ਪੜ੍ਹੋ ਇਹ ਵੀ - ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ

ਉਨ੍ਹਾਂ ਕਿਹਾ ਕਿ ਬੰਗਲੁਰੂ ਹਵਾਈ ਅੱਡੇ 'ਤੇ ਰੱਦ ਕੀਤੀਆਂ ਗਈਆਂ ਉਡਾਣਾਂ ਦੀ ਗਿਣਤੀ 121 ਹੈ, ਜਿਨ੍ਹਾਂ ਵਿੱਚੋਂ 58 ਆ ਰਹੀਆਂ ਹਨ ਅਤੇ 63 ਰਵਾਨਾ ਹੋ ਰਹੀਆਂ ਹਨ। ਇਸ ਦੌਰਾਨ ਕੁਝ ਰੂਟਾਂ 'ਤੇ ਇੰਡੀਗੋ ਦੀਆਂ ਸਰਦੀਆਂ ਦੇ ਸ਼ਡਿਊਲ ਦੀਆਂ ਉਡਾਣਾਂ ਹੋਰ ਘਰੇਲੂ ਏਅਰਲਾਈਨਾਂ ਨੂੰ ਅਲਾਟ ਕੀਤੇ ਜਾਣ ਦੀ ਸੰਭਾਵਨਾ ਹੈ, ਕਿਉਂਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਕਿਹਾ ਹੈ ਕਿ ਸਰਕਾਰ ਇੰਡੀਗੋ ਦੇ ਸਲਾਟਾਂ ਨੂੰ "ਨਿਸ਼ਚਤ ਤੌਰ 'ਤੇ" ਘਟਾ ਦੇਵੇਗੀ। ਰਾਹੁਲ ਭਾਟੀਆ ਦੁਆਰਾ ਨਿਯੰਤਰਿਤ ਏਅਰਲਾਈਨ 90 ਤੋਂ ਵੱਧ ਘਰੇਲੂ ਸਥਾਨਾਂ ਅਤੇ 40 ਤੋਂ ਵੱਧ ਵਿਦੇਸ਼ੀ ਸਥਾਨਾਂ ਲਈ ਰੋਜ਼ਾਨਾ 2,200 ਤੋਂ ਵੱਧ ਉਡਾਣਾਂ ਚਲਾਉਂਦੀ ਹੈ।

ਪੜ੍ਹੋ ਇਹ ਵੀ - ਖ਼ੁਸ਼ਖ਼ਬਰੀ: ਨਵੇਂ ਸਾਲ ਤੋਂ ਵਧੇਗੀ ਮੁਲਾਜ਼ਮਾਂ ਦੀ ਤਨਖ਼ਾਹ! ਇਸ ਸੂਬਾ ਸਰਕਾਰ ਨੇ ਕਰ 'ਤਾ ਐਲਾਨ

ਨਾਇਡੂ ਨੇ ਸੋਮਵਾਰ ਨੂੰ ਕਿਹਾ, "ਅਸੀਂ ਨਿਸ਼ਚਿਤ ਰੂਪ ਨਾਲ ਇੰਡੀਗੋ ਦੇ (ਸਰਦੀਆਂ ਦੇ) ਸ਼ਡਿਊਲ ਵਿੱਚ ਜ਼ਰੂਰ ਕਟੌਤੀ ਕਰਾਂਗੇ। ਇਸ ਸਬੰਧ ਵਿੱਚ ਇੱਕ ਆਦੇਸ਼ ਜਾਰੀ ਕੀਤਾ ਜਾਵੇਗਾ। ਉਹ ਉਨ੍ਹਾਂ (ਕੱਟੇ ਹੋਏ) ਰੂਟਾਂ 'ਤੇ ਉਡਾਣ ਨਹੀਂ ਭਰ ਸਕਣਗੇ ਅਤੇ ਇਹ ਏਅਰਲਾਈਨ 'ਤੇ ਇੱਕ ਤਰ੍ਹਾਂ ਦਾ ਜੁਰਮਾਨਾ ਹੋਵੇਗਾ।" ਉਨ੍ਹਾਂ ਕਿਹਾ ਕਿ ਇੰਡੀਗੋ ਵੱਲੋਂ ਆਪਣੇ ਸਰਦੀਆਂ ਦੇ ਉਡਾਣ ਦੇ ਸ਼ਡਿਊਲ ਵਿੱਚ ਕਟੌਤੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਏਅਰਲਾਈਨਾਂ ਨੂੰ ਅਲਾਟ ਕਰ ਦਿੱਤਾ ਜਾਵੇਗਾ। ਗੁਰੂਗ੍ਰਾਮ ਸਥਿਤ ਇਹ ਏਅਰਲਾਈਨ ਭਾਰਤ ਦੀਆਂ ਕੁੱਲ ਘਰੇਲੂ ਉਡਾਣਾਂ ਦਾ 65 ਪ੍ਰਤੀਸ਼ਤ ਤੋਂ ਵੱਧ ਪ੍ਰਬੰਧਨ ਕਰਦੀ ਹੈ ਅਤੇ ਸੋਮਵਾਰ ਨੂੰ ਛੇ ਹਵਾਈ ਅੱਡਿਆਂ ਤੋਂ 560 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ।

ਪੜ੍ਹੋ ਇਹ ਵੀ - ਮਹਿੰਗੀ ਹੋਈ ਬਿਜਲੀ! ਇਸ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ 'ਤੇ ਲੱਗੇਗਾ ਵੱਡਾ ਝਟਕਾ


author

rajwinder kaur

Content Editor

Related News