ਮਨੁੱਖਤਾ ਹੋਈ ਸ਼ਰਮਸਾਰ, ਪਿਤਾ ਨੂੰ ਬਾਈਕ ''ਤੇ ਲਿਜਾਉਣੀ ਪਈ ਬੇਟੀ ਦੀ ਲਾਸ਼

Friday, Aug 03, 2018 - 05:50 PM (IST)

ਮਨੁੱਖਤਾ ਹੋਈ ਸ਼ਰਮਸਾਰ, ਪਿਤਾ ਨੂੰ ਬਾਈਕ ''ਤੇ ਲਿਜਾਉਣੀ ਪਈ ਬੇਟੀ ਦੀ ਲਾਸ਼

ਨੈਸ਼ਨਲ ਡੈਸਕ— ਅਲਵਰ ਸ਼ਹਿਰ 'ਚ ਸ਼ੁੱਕਰਵਾਰ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਪਿਤਾ ਨੂੰ ਆਪਣੀ ਚਾਰ ਸਾਲਾਂ ਬੇਟੀ ਦੀ ਲਾਸ਼ ਨੂੰ ਮੋਟਰਸਾਇਕਲ 'ਤੇ ਹੀ ਪਿੰਡ ਲੈ ਕੇ ਜਾਣਾ ਪਿਆ। ਆਪਣੇ ਕਲੇਜੇ ਦੇ ਟੁਕੜੇ ਦੀ ਲਾਸ਼ ਨੂੰ ਆਪਣੇ ਸੀਨੇ ਨਾਲ ਲਗਾ ਕੇ ਇਸ ਪਿਤਾ ਨੇ 22 ਕਿਲੋਮੀਟਰ ਦੂਰ ਆਪਣੇ ਪਿੰਡ ਦਾ ਸਫਰ ਕਿਵੇਂ ਤੈਅ ਕੀਤਾ ਹੋਵੇਗਾ ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ। 
ਇਹ ਭਾਂਵੇ ਪਰਿਵਾਰ ਦੀ ਆਰਥਿਕ ਮਜ਼ਬੂਰੀ ਹੋਵੇ ਜਾਂ ਸਿਸਟਮ ਦੀ ਲਾਚਾਰੀ ਪਰ ਜਿਸ ਨੇ ਵੀ ਇਸ ਹਾਲਤ ਨੂੰ ਦੇਖਿਆ ਉਸ ਦੀਆਂ ਅੱਖਾਂ ਨਮ ਹੋਏ ਬਿਨਾ ਨਾ ਰਹਿ ਸਕੀਆਂ। ਅਲਵਰ ਜ਼ਿਲੇ ਦੇ ਬੜੌਦਾ ਮੇਵ ਥਾਣੇ ਇਲਾਕੇ ਦੇ ਨਸੋਪੁਰ ਪਿੰਡ 'ਚ ਵੀਰਵਾਰ ਰਾਤ ਨੂੰ ਸੁਖਵਿੰਦਰ ਸਿੰਘ ਦੀ ਚਾਰ ਸਾਲਾਂ ਬੱਚੀ ਘਰ ਦੇ ਬਾਹਰ ਬਣੇ ਕੁੰਡ 'ਚ ਡਿੱਗ ਗਈ ਸੀ, ਇਸ ਤੋਂ ਬਾਅਦ ਪਾਰਿਵਾਰਿਕ ਮੈਂਬਰਾਂ ਨੇ ਉਸ ਨੂੰ ਕੁੰਡ 'ਚੋਂ ਕੱਢ ਕੇ ਅਲਵਰ ਦੇ ਰਾਜੀਵ ਗਾਂਧੀ ਹਸਪਤਾਲ 'ਚ ਲੈ ਕੇ ਪਹੁੰਚੇ, ਉੱਥੇ ਇਲਾਜ ਦੌਰਾਨ ਸ਼ੁੱਕਰਵਾਰ ਰਾਤ ਨੂੰ ਹੀ ਉਸ ਦੀ ਮੌਤ ਹੋ ਗਈ, ਪੁਲਸ ਨੇ ਬੱਚੀ ਦੀ ਲਾਸ਼ ਨੂੰ ਮੋਰਚਰੀ 'ਚ ਰੱਖਵਾ ਦਿੱਤਾ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਬੜੌਦਾ ਮੇਵ ਥਾਣਾ ਪੁਲਸ ਪਹੁੰਚੀ ਅਤੇ ਪੰਚਨਾਮੇ ਦੀ ਕਾਰਵਾਈ ਕੀਤੀ। ਪਾਰਿਵਾਰਿਕ ਮੈਂਬਰਾਂ ਨੇ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣ ਲਈ ਪੁਲਸ ਨੂੰ ਲਿਖਤੀ 'ਚ ਦੇ ਦਿੱਤਾ ਹੈ। ਇਸ ਤੋਂ ਬਾਅਦ ਉਹ ਲਾਸ਼ ਨੂੰ ਮੋਟਰਸਾਇਕਲ 'ਤੇ ਹੀ ਘਰ ਲੈ ਗਏ।


Related News