ਚਾਹ ਵੇਚਣ ਵਾਲੇ ਦੀ ਧੀ ਬਣੀ ਲਾਇੰਗ ਅਫਸਰ
Tuesday, Jun 23, 2020 - 02:06 AM (IST)
ਭੋਪਾਲ : ਮੱਧ ਪ੍ਰਦੇਸ਼ ਦੇ ਨੀਮਚ 'ਚ ਚਾਹ ਵੇਚਣ ਵਾਲੇ ਦੀ ਧੀ ਆਂਚਲ ਗੰਗਵਾਲ (24) ਭਾਰਤੀ ਹਵਾਈ ਫ਼ੌਜ 'ਚ ਲਾਇੰਗ ਅਫਸਰ ਬਣ ਗਈ ਹੈ। ਆਂਚਲ ਦੇ ਪਿਤਾ ਜੀ ਸੁਰੇਸ਼ ਗੰਗਵਾਲ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਕਰੀਬ 400 ਕਿਲੋਮੀਟਰ ਦੂਰ ਨੀਮਚ 'ਚ ਬੱਸ ਸਟੈਂਡ 'ਤੇ ਪਿਛਲੇ ਕਰੀਬ 25 ਸਾਲ ਤੋਂ ਇੱਕ ਛੋਟੀ ਜਿਹੀ ਚਾਹ ਦੀ ਦੁਕਾਨ ਚਲਾਉਂਦੇ ਹਨ।
ਸੁਰੇਸ਼ ਗੰਗਵਾਲ ਨੇ ਦੱਸਿਆ ਕਿ ਸਾਲ 2013 'ਚ ਉਤਰਾਖੰਡ ਦੇ ਕੇਦਾਰਨਾਥ 'ਚ ਆਈ ਭਿਆਨਕ ਤ੍ਰਾਸਦੀ ਤੋਂ ਬਾਅਦ ਹਵਾਈ ਫ਼ੌਜ ਦੇ ਕਰਮਚਾਰੀ ਬਹਾਦਰੀ ਨਾਲ ਉੱਥੇ ਲੋਕਾਂ ਦੀ ਮਦਦ ਕਰਣ 'ਚ ਲੱਗੇ ਸਨ। ਇਸ ਨੂੰ ਆਂਚਲ ਨੇ ਦੇਖਿਆ ਸੀ ਅਤੇ ਉਦੋਂ ਤੋਂ ਹੀ ਲਾਇੰਗ ਅਫਸਰ ਬਣਨ ਦਾ ਸੁਪਨਾ ਦੇਖਿਆ ਸੀ, ਜੋ ਹੁਣ ਪੂਰਾ ਹੋਇਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਉਪਲੱਬਧੀ ਲਈ ਆਂਚਲ ਨੂੰ ਵਧਾਈ ਹੈ।