ਕਮਾਊ ਬੇਟੀ ਵੀ ਮੰਗ ਸਕਦੀ ਹੈ ਵਿਆਹ ਦਾ ਖਰਚ

Tuesday, Jan 09, 2018 - 11:08 AM (IST)

ਕਮਾਊ ਬੇਟੀ ਵੀ ਮੰਗ ਸਕਦੀ ਹੈ ਵਿਆਹ ਦਾ ਖਰਚ

ਕੋਚੀ— ਕੇਰਲ ਹਾਈ ਕੋਰਟ ਨੇ ਇਕ ਅਹਿਮ ਕੇਸ ਦੀ ਸੁਣਵਾਈ ਕਰਦੇ ਹੋਏ ਫੈਸਲਾ ਕੀਤਾ ਕਿ ਆਪਣੀ ਮਾਂ ਨਾਲ ਰਹਿ ਰਹੀ ਇਕ ਹਿੰਦੂ ਲੜਕੀ ਨੂੰ ਵਿਆਹ ਦੇ ਖਰਚ ਲਈ ਪਿਤਾ ਤੋਂ ਰੁਪਏ ਮੰਗਣ ਦਾ ਅਧਿਕਾਰ ਹੈ। ਭਾਵੇਂ ਲੜਕੀ ਜਾਂ ਉਸ ਦੀ ਮਾਂ ਕੋਲ ਆਮਦਨ ਦੇ ਦੂਜੇ ਸਾਧਨ ਕਿਉਂ ਨਾ ਹੋਣ। ਇੱਥੇ ਤੱਕ ਕਿ ਨਾਜਾਇਜ਼ ਬੱਚਿਆਂ ਨੂੰ ਵੀ ਅਜਿਹਾ ਅਧਿਕਾਰ ਹੈ। ਦਰਅਸਲ ਇਹ ਫੈਸਲਾ ਕੋਇੰਬਟੂਰ ਦੀ ਅੰਬਿਕਾ ਅਰਾਵਿੰਦਾਕਸ਼ਨ ਵੱਲੋਂ ਦਾਇਰ ਪਟੀਸ਼ਨ 'ਤੇ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਸੁਣਾਇਆ। ਅੰਬਿਕਾ ਨੇ ਪਲਕੜ ਸਥਿਤ ਪਰਿਵਾਰਕ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ, ਜਿਸ 'ਚ ਕਿਹਾ ਗਿਆ ਸੀ ਕਿ ਉਹ ਆਪਣੇ ਪਿਤਾ ਅਰਾਵਿੰਦਾਕਸ਼ਨ ਤੋਂ ਵਿਆਹ ਦਾ ਖਰਚ ਮੰਗਣ ਲਈ ਹੱਕਦਾਰ ਨਹੀਂ ਹੈ। ਨਾਲ ਹੀ ਮਾਂ ਦੀ ਰਿਹਾਇਸ਼ੀ ਕਿਰਾਏ ਤੋਂ ਮਿਲਣ ਵਾਲੀ ਆਮਦਨ ਵੀ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।
ਪਟੀਸ਼ਨਕਰਤਾ ਨੂੰ ਆਪਣੇ ਵਿਆਹ ਲਈ 5 ਲੱਖ ਰੁਪਏ ਦੀ ਲੋੜ ਹੈ। ਅਪੀਲ ਦੀ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਭਾਵੇਂ ਹੀ ਬੇਟੀ ਅਤੇ ਉਨ੍ਹਾਂ ਦੀ ਮਾਂ ਨੂੰ ਰਿਹਾਇਸ਼ੀ ਕਿਰਾਏ ਤੋਂ ਆਮਦਨ ਮਿਲ ਰਹੀ ਹੋਵੇ ਤਾਂ ਵੀ ਦਾਅਵੇ ਨੂੰ ਸਵੀਕਾਰ ਕਰਨ ਲਈ ਇਹ ਪੂਰਾ ਆਧਾਰ ਨਹੀਂ ਸੀ। ਇਕ ਵਿਅਕਤੀ ਇਕੱਲੇ ਰੋਟੀ ਨਾਲ ਨਹੀਂ ਜਿਉਂਦਾ, ਜੀਵਨ 'ਚ ਦੂਜੀਆਂ ਜ਼ਰੂਰਤਾਂ ਵੀ ਹੁੰਦੀਆਂ ਹਨ। ਤੁਸੀਂ ਸਿਰਫ ਕਲਪਣਾ ਕਰ ਸਕਦੇ ਹੋ, ਪਟੀਸ਼ਨਕਰਤਾ ਜਾਂ ਉਸ ਦੀ ਮਾਂ ਹਰੇਕ ਦਿਨ ਦੇ ਖਰਚ ਤੋਂ ਬਾਅਦ ਖੁਦ ਕੋਲ ਕਿੰਨੀ ਸੇਵਿੰਗ ਕਰ ਪਾਉਂਦੀ ਹੋਵੇਗੀ। ਇੱਥੇ ਤੱਕ ਕਿ ਅਜਿਹੇ ਮਾਮਲਿਆਂ 'ਚ ਜਿੱਥੇ ਮਾਂ ਕਿਤੇ ਨੌਕਰੀ ਕਰ ਰਹੀ ਹੋਵੇ ਅਤੇ ਨਾਲ ਹੀ ਬੇਟੀ ਦਾ ਪਾਲਣ-ਪੋਸ਼ਣ ਵੀ ਕਰ ਰਹੀ ਹੋਵੇ, ਉਦੋਂ ਵੀ ਇਕ ਅਵਿਆਹੁਤਾ ਬੇਟੀ ਆਪਣੀ ਪਿਤਾ ਤੋਂ ਦੇਖ-ਰੇਖ ਲਈ ਦਾਅਵਾ ਕਰ ਸਕਦੀ ਹੈ, ਜਿਸ 'ਚ ਸਿੱਖਿਆ ਅਤੇ ਵਿਆ ਦਾ ਖਰਚਾ ਵੀ ਸ਼ਾਮਲ ਹੈ।


Related News