ਸਸਕਾਰ ਦੇ 3 ਸਾਲਾਂ ਬਾਅਦ ''ਜਿਊਂਦੀ'' ਹੋ ਗਈ ਧੀ ! ਵੀਡੀਓ ਕਾਲ ''ਤੇ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

Wednesday, Oct 28, 2026 - 01:05 PM (IST)

ਸਸਕਾਰ ਦੇ 3 ਸਾਲਾਂ ਬਾਅਦ ''ਜਿਊਂਦੀ'' ਹੋ ਗਈ ਧੀ ! ਵੀਡੀਓ ਕਾਲ ''ਤੇ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

ਪ੍ਰਯਾਗਰਾਜ (ਏਜੰਸੀ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਸਾਲ ਪਹਿਲਾਂ ਲਾਪਤਾ ਹੋਈ 28 ਸਾਲਾ ਪ੍ਰੀਤੀ ਨੂੰ ਮ੍ਰਿਤਕ ਸਮਝ ਕੇ ਉਸ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰ ਦਿੱਤਾ ਸੀ। ਪਰਿਵਾਰ ਨੇ ਉਸ ਦੀ ਤੇਰ੍ਹਵੀਂ ਦੇ ਦਿਨ ਦੀਆਂ ਰਸਮਾਂ ਵੀ ਪੂਰੀਆਂ ਕੀਤੀਆਂ, ਪਰ ਗੁਜਰਾਤ ਦੇ ਵਡੋਦਰਾ 'ਚ ਨਾਰੀ ਸੁਰੱਖਿਆ ਕੇਂਦਰ ਤੋਂ ਆਏ ਫੋਨ ਨੇ ਪੂਰੀ ਕਹਾਣੀ ਬਦਲ ਦਿੱਤੀ। ਪ੍ਰੀਤੀ ਨੂੰ ਵੀਡੀਓ ਕਾਲ 'ਤੇ ਜ਼ਿੰਦਾ ਦੇਖ ਕੇ ਪਰਿਵਾਰ ਭਾਵੁਕ ਹੋ ਗਿਆ। ਪਰਿਵਾਰਕ ਮੈਂਬਰ ਉਸ ਨੂੰ ਲੈਣ ਲਈ ਵਡੋਦਰਾ ਲਈ ਰਵਾਨਾ ਹੋ ਗਏ ਹਨ।

PunjabKesari

ਇਹ ਘਟਨਾ ਪ੍ਰਯਾਗਰਾਜ ਦੇ ਨਵਾਬਗੰਜ ਥਾਣਾ ਖੇਤਰ ਦੇ ਅਧੀਨ ਲਾਲਗੋਪਾਲਗੰਜ ਸਥਿਤ ਉਮਰਾਓਗੰਜ ਪਿੰਡ ਦੀ ਹੈ। ਪਿੰਡ ਦੇ ਰਹਿਣ ਵਾਲੇ ਬਨਵਾਰੀ ਲਾਲ ਦੀ ਧੀ ਪ੍ਰੀਤੀ 13 ਮਈ 2023 ਨੂੰ ਘਰੋਂ ਨਿਕਕਲੀ ਸੀ ਪਰ ਵਾਪਸ ਨਹੀਂ ਆਈ। ਉਸ ਦੀ ਮਾਂ ਕਮਲਾ ਦੇਵੀ ਨੇ 16 ਮਈ ਨੂੰ ਨਵਾਬਗੰਜ ਪੁਲਸ ਥਾਣੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਕਾਫ਼ੀ ਭਾਲ ਦੇ ਬਾਵਜੂਦ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ 30 ਸਤੰਬਰ 2026 ਨੂੰ ਗੋਰਖਪੁਰ 'ਚ ਚੇਲੁਆਤਾਲ ਨਦੀ ਦੇ ਨੇੜੇ ਝਾੜੀਆਂ 'ਚੋਂ ਇਕ ਅਣਪਛਾਤੀ ਕੁੜੀ ਦੀ ਲਾਸ਼ ਮਿਲੀ। ਗੋਰਖਪੁਰ ਪੁਲਸ ਨੇ ਗੁੰਮਸ਼ੁਦਗੀ ਸੰਬੰਧੀ ਐਪ 'ਤੇ ਉਪਲਬਧ ਜਾਣਕਾਰੀ ਦੇ ਆਧਾਰ 'ਤੇ ਪ੍ਰੀਤੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਲਾਸ਼ ਦੀ ਪਛਾਣ ਲਈ ਬੁਲਾਇਆ। ਕਮਲਾ ਦੇਵੀ, ਪ੍ਰੀਤੀ ਦੇ ਚਚੇਰੇ ਭਰਾ ਜਤਿੰਦਰ ਅਤੇ ਭਰਜਾਈ ਅਨੀਤਾ ਦੇਵੀ ਗੋਰਖਪੁਰ ਪਹੁੰਚੇ। ਉਨ੍ਹਾਂ ਨੇ ਲਾਸ਼ 'ਤੇ ਬਣੇ ਟੈਟੂ, ਨੱਕ ਦੀ ਪਿੰਨ ਅਤੇ ਸਰੀਰ 'ਤੇ ਸੜੇ ਦੇ ਨਿਸ਼ਾਨ ਦੇ ਆਧਾਰ 'ਤੇ ਲਾਸ਼ ਦੀ ਪਛਾਣ ਪ੍ਰੀਤੀ ਵਜੋਂ ਕੀਤੀ।

ਇਹ ਵੀ ਪੜ੍ਹੋ : 5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼

ਡੀਐੱਨਏ ਨਮੂਨੇ ਇਕੱਠੇ ਕਰਨ ਅਤੇ ਪੋਸਟਮਾਰਟਮ ਪੂਰਾ ਕਰਨ ਤੋਂ ਬਾਅਦ, ਪੁਲਸ ਨੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਪਰਿਵਾਰ ਨੇ 4 ਅਕਤੂਬਰ ਨੂੰ ਪਿੰਡ 'ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪਰਿਵਾਰ ਅਜੇ ਸਦਮੇ ਤੋਂ ਉਭਰਿਆ ਨਹੀਂ ਸਕਿਆ ਸੀ ਕਿ 26 ਅਕਤੂਬਰ ਨੂੰ ਨਵਾਬਗੰਜ ਪੁਲਸ ਥਾਣੇ ਦੀ ਪੁਲਸ ਬਨਵਾਰੀ ਲਾਲ ਦੇ ਘਰ ਪਹੁੰਚੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਗੁਜਰਾਤ ਦੇ ਵਡੋਦਰਾ 'ਚ ਨਾਰੀ ਸੁਰੱਖਿਆ ਕੇਂਦਰ ਨਾਲ ਸੰਪਰਕ ਕੀਤਾ ਹੈ, ਜਿੱਥੋਂ ਪਰਿਵਾਰ ਨਾਲ ਗੱਲ ਕਰਨ ਦੀ ਇੱਛਾ ਜਤਾਈ ਗਈ ਹੈ। ਇਸ ਤੋਂ ਬਾਅਦ ਕੇਂਦਰ ਦੀ ਕੌਂਸਲਰ ਤ੍ਰਿਪਤੀ ਪੰਡਯਾ ਨੇ ਇਕ ਵੀਡੀਓ ਕਾਲ ਕਰ ਕੇ ਦੱਸਿਆ ਕਿ ਪ੍ਰੀਤੀ ਉਨ੍ਹਾਂ ਦੇ ਆਸਰਾ ਸਥਾਨ 'ਤੇ ਸੁਰੱਖਿਅਤ ਹੈ।

ਪ੍ਰੀਤੀ ਨੇ ਆਪਣੇ ਪਿਤਾ ਬਨਵਾਰੀ ਲਾਲ, ਮਾਂ ਕਮਲਾ ਦੇਵੀ, ਭਰਾ ਜਤਿੰਦਰ ਅਤੇ ਭਾਬੀ ਅਨੀਤਾ ਦੇਵੀ ਨਾਲ ਵੱਖ-ਵੱਖ ਗੱਲ ਕੀਤੀ। ਉਸ ਨੇ ਸਾਰਿਆਂ ਨੂੰ ਨਾਮ ਨਾਲ ਪਛਾਣਿਆ ਅਤੇ ਪਿਛਲੀਆਂ ਗੱਲਾਂ ਯਾਦ ਕੀਤੀਆਂ। ਆਪਣੀ ਧੀ ਨੂੰ ਜ਼ਿੰਦਾ ਦੇਖ ਕੇ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਆ ਗਏ। ਆਪਣੀ ਮਾਂ ਨਾਲ ਗੱਲ ਕਰਦੇ ਹੋਏ ਪ੍ਰੀਤੀ ਨੇ ਕਿਹਾ,"ਓ ਅੰਮਾ, ਮੈਂ ਜ਼ਿੰਦਾ ਹਾਂ..." ਸ਼ੁਰੂ 'ਚ ਪਰਿਵਾਰ ਨੂੰ ਵੀਡੀਓ ਕਾਲ 'ਤੇ ਦਿਖਾਈ ਦੇ ਰਹੀ ਪ੍ਰੀਤੀ ਦੀ ਪਛਾਣ ਨੂੰ ਲੈ ਕੇ ਸ਼ੱਕ ਹੋਇਆ ਪਰ ਉਸ ਦੀ ਗੱਲਬਾਤ ਅਤੇ ਪੁਰਾਣੀਆਂ ਯਾਦਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ।

ਪਿੰਡ ਵਾਸੀਆਂ ਦੇ ਅਨੁਸਾਰ, ਕੌਂਸਲਰ ਤ੍ਰਿਪਤੀ ਪੰਡਯਾ ਨੇ ਦੱਸਿਆ ਕਿ ਪ੍ਰੀਤੀ 5 ਅਗਸਤ 2023 ਨੂੰ ਵਡੋਦਰਾ ਰੇਲਵੇ ਸਟੇਸ਼ਨ 'ਤੇ ਡੂੰਘੀ ਪਰੇਸ਼ਾਨੀ ਦੀ ਹਾਲਤ 'ਚ ਮਿਲੀ ਸੀ। ਉਸ ਸਮੇਂ ਉਹ ਕੁਝ ਵੀ ਦੱਸ ਪਾਉਣ ਦੀ ਹਾਲਤ 'ਚ ਨਹੀਂ ਸੀ। ਉਦੋਂ ਤੋਂ ਉਸ ਦੀ ਆਸਰਾ ਸਥਾਨ 'ਤੇ ਦੇਖਭਾਲ ਕੀਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ, ਉਹ ਵਾਰ-ਵਾਰ ਲਾਲਗੋਪਾਲਗੰਜ ਦੇ ਉਮਰਾਓਗੰਜ ਜਾਣ ਬਾਰੇ ਗੱਲ ਕਰ ਰਹੀ ਹੈ। ਮਿਲੀ ਜਾਣਕਾਰੀ ਦੇ ਆਧਾਰ 'ਤੇ, ਗੂਗਲ ਮੈਪ 'ਤੇ ਜਗ੍ਹਾ ਦੀ ਖੋਜ ਕਰਦੇ ਸਮੇਂ, ਲਾਲਗੋਪਾਲਗੰਜ ਦਾ ਨਾਮ ਆਇਆ, ਜਿਸ ਬਾਰੇ ਪ੍ਰੀਤੀ ਨੇ ਕਿਹਾ ਕਿ ਇਹ ਉਸ ਦੇ ਪਿੰਡ ਦਾ ਬਾਜ਼ਾਰ ਹੈ। ਇਸ ਤੋਂ ਬਾਅਦ, ਸੁਰੱਖਿਆ ਕੇਂਦਰ ਨੇ ਨਵਾਬਗੰਜ ਪੁਲਸ ਸਟੇਸ਼ਨ ਦਾ ਨੰਬਰ ਪ੍ਰਾਪਤ ਕੀਤਾ ਅਤੇ ਪੁਲਸ ਨਾਲ ਸੰਪਰਕ ਕੀਤਾ। ਪੁਲਸ ਨੇ ਪ੍ਰੀਤੀ ਦੇ ਪਰਿਵਾਰ ਨਾਲ ਗੱਲਬਾਤ ਦਾ ਪ੍ਰਬੰਧ ਕੀਤਾ। ਏਸੀਪੀ ਸੋਰਾਓਂ ਸ਼ਿਆਮਜੀਤ ਪ੍ਰਮਿਲਾ ਨੇ ਕਿਹਾ ਕਿ ਇਕ ਐਨਜੀਓ ਰਾਹੀਂ ਜਾਣਕਾਰੀ ਮਿਲੀ ਕਿ ਕੁੜੀ ਵਡੋਦਰਾ 'ਚ ਸੁਰੱਖਿਅਤ ਹੈ। ਤੁਰੰਤ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਅਤੇ ਵੀਡੀਓ ਕਾਲ 'ਤੇ ਗੱਲਬਾਤ ਦਾ ਪ੍ਰਬੰਧ ਕੀਤਾ ਗਿਆ। ਪਰਿਵਾਰਕ ਮੈਂਬਰ ਆਪਣੀ ਧੀ ਨੂੰ ਲੈਣ ਲਈ ਵਡੋਦਰਾ ਗਏ ਹਨ ਅਤੇ ਪੁਲਸ ਉਨ੍ਹਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News