ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦੇ ਨਾਲ-ਨਾਲ ਸ਼ਰਧਾਲੂ ਬਰਫ਼ ਦੇ ਨਜ਼ਾਰੇ ਵੀ ਵੇਖਣਗੇ

05/17/2023 10:15:35 AM

ਚਮੋਲੀ- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸਥਿਤ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਵਿਚ ਹੁਣ ਸਿਰਫ਼ ਤਿੰਨ ਦਿਨ ਬਾਕੀ ਰਹਿ ਗਏ ਹਨ। ਹੇਮਕੁੰਟ ਸਾਹਿਬ ਦੇ ਦਰਵਾਜ਼ੇ 20 ਮਈ ਨੂੰ ਖੁੱਲ੍ਹਣਗੇ। ਯਾਤਰਾ ਦੇ ਰੂਟ ’ਤੇ ਸਰਹੱਦੀ ਫੌਜ ਦੇ ਕਈ ਜਵਾਨ ਤੇ ਸੇਵਾਦਾਰ ਪਹਾੜਾਂ ’ਤੋਂ ਬਰਫ ਕੱਟ ਕੇ ਰਸਤਾ ਬਣਾ ਰਹੇ ਹਨ ਪਰ ਹੁਣ ਬਚੀ ਹੋਈ ਬਰਫ਼ ਨੂੰ ਹਟਾਉਣ ਲਈ ਮਨੁੱਖੀ ਸ਼ਕਤੀ ਅਤੇ ਬਰਫ਼ ਕੱਟਣ ਵਾਲੀਆਂ ਮਸ਼ੀਨਾਂ ਨੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ 38,000 ਸ਼ਰਧਾਲੂਆਂ ਨੇ ਕਰਵਾਈ ਰਜਿਸਟ੍ਰੇਸ਼ਨ, ਭਲਕੇ ਹੋਵੇਗਾ ਪਹਿਲਾ ਜਥਾ ਰਵਾਨਾ

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਪ੍ਰਤੀ ਲੋਕਾਂ ਦੀ ਸ਼ਰਧਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਪਾਸੇ ਫੌਜ ਅਤੇ ਸੇਵਾਦਾਰਾਂ ਨੇ ਬਰਫ ਦੇ ਪਹਾੜ ਕੱਟ ਕੇ ਰਸਤਾ ਬਣਾਇਆ ਹੈ ਅਤੇ ਸ਼ਰਧਾਲੂ 18 ਕਿਲੋਮੀਟਰ ਪੈਦਲ ਚੱਲ ਕੇ ਮੋਢਿਆਂ ’ਤੇ ਸਨੋਅਕਟਰ ਮਸ਼ੀਨਾਂ ਲੈ ਕੇ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪੁੱਜੇ। ਮਸ਼ੀਨਾਂ ਨਾਲ ਇਮਾਰਤ ਦੇ ਅੰਦਰ ਅਤੇ ਆਲੇ-ਦੁਆਲੇ ਬਰਫ ਹਟਾਈ ਜਾ ਰਹੀ ਹੈ। ਹੇਮਕੁੰਟ ਯਾਤਰਾ ਲਈ ਇਸ ਵਾਰ ਗੋਬਿੰਦ ਘਾਟ ਗੁਰਦੁਆਰੇ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ। 

PunjabKesari

ਇਹ ਵੀ ਪੜ੍ਹੋ- ਦਿੱਲੀ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਮਚੀ ਭਾਜੜ, ਪੁਲਸ ਨੇ ਸਕੂਲ ਕਰਵਾਇਆ ਖਾਲੀ

ਗੁਰਦੁਆਰੇ ਨੂੰ ਆਧੁਨਿਕ ਲਾਈਟਾਂ ਦੇ ਸੈੱਟ ਤੇ ਝਾਲਰਾਂ ਨਵੇਂ ਰੂਪ ’ਚ ਲਾਏ ਗਏ ਹਨ, ਜੋ ਸੁੰਦਰ ਰੰਗਾਂ ਦੀ ਰੌਸ਼ਨੀ ਦੇ ਰਹੇ ਹਨ। ਗੋਬਿੰਦ ਘਾਟ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੇ ਨਾਲ-ਨਾਲ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਨੂੰ ਸ਼ਾਨਦਾਰ ਦਿੱਖ ਦਿੱਤੀ ਗਈ ਹੈ | ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਯਾਤਰਾ ਦਾ ਪਹਿਲਾ ਜੱਥਾ 17 ਮਈ ਯਾਨੀ ਕਿ ਅੱਜ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।

ਇਹ ਵੀ ਪੜ੍ਹੋ- ਹੈਵਾਨ ਪਿਓ ਦਾ ਸ਼ਰਮਨਾਕ ਕਾਰਾ, 7 ਸਾਲਾ ਪੁੱਤ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ

ਇਸ ਤੋਂ ਪਹਿਲਾਂ ਚਮੋਲੀ ਕਲੈਕਟਰ ਹਿਮਾਂਸ਼ੂ ਖੁਰਾਨਾ ਨੇ 18 ਕਿਲੋਮੀਟਰ ਪੈਦਲ ਯਾਤਰਾ ਕਰ ਕੇ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਖੁਰਾਨਾ ਨੇ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਤੋਂ ਨਿਰੀਖਣ ਸ਼ੁਰੂ ਕੀਤਾ ਅਤੇ ਹੇਮਕੁੰਟ ਸਾਹਿਬ ਪਹੁੰਚੇ। ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਮੇਂ ਸੀਮਾ ਦੇ ਅੰਦਰ ਸਾਰੀਆਂ ਜ਼ਰੂਰੀ ਵਿਵਸਥਾਵਾਂ ਕਰਨ ਦੇ ਨਿਰਦੇਸ਼ ਵੀ ਦਿੱਤੇ।

ਇਹ ਵੀ ਪੜ੍ਹੋ- ਅਮਰਨਾਥ ਯਾਤਰਾ ਨੂੰ ਲੈ ਕੇ ਨਵੇਂ ਨਿਯਮ, ਹੁਣ ਇਹ ਸ਼ਰਧਾਲੂ ਨਹੀਂ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ


Tanu

Content Editor

Related News