ਲੱਦਾਖ ’ਚ ਅਚਾਨਕ ਆਏ ਹੜ੍ਹ ਕਾਰਨ ਪੁੱਲ, ਸੜਕਾਂ ਤੇ ਫਸਲਾਂ ਨੂੰ ਨੁਕਸਾਨ

Sunday, Aug 22, 2021 - 09:30 PM (IST)

ਲੱਦਾਖ ’ਚ ਅਚਾਨਕ ਆਏ ਹੜ੍ਹ ਕਾਰਨ ਪੁੱਲ, ਸੜਕਾਂ ਤੇ ਫਸਲਾਂ ਨੂੰ ਨੁਕਸਾਨ

ਲੇਹ- ਕੇਂਦਰ ਸ਼ਾਸਤ ਖੇਤਰ ਲੱਦਾਖ ਦੇ ਲੇਹ ਵਿਖੇ ਇਕ ਨਕਲੀ ਝੀਲ ਦੇ ਫੱਟਣ ਕਾਰਨ ਕਈ ਪਿੰਡਾਂ ’ਚ ਐਤਵਾਰ ਅਚਾਨਕ ਹੜ੍ਹ ਆ ਜਾਣ ਕਾਰਨ ਖੜ੍ਹੀਆਂ ਫਸਲਾਂ ਨੁਕਸਾਨੀਆਂ ਗਈਆਂ ਅਤੇ ਇਕ ਪੁੱਲ ਅਤੇ ਕੁਝ ਸੜਕਾਂ ਟੁੱਟ ਗਈਆਂ।

ਇਹ ਖ਼ਬਰ ਪੜ੍ਹੋ- ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ

PunjabKesari
ਜ਼ਿਲਾ ਆਫਤ ਪ੍ਰਬੰਧਕੀ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੋਨਮ ਨੇ ਦੱਸਿਆ ਕਿ ਉਕਤ ਖੇਤਰਾਂ ਵਿਚ ਹੜ੍ਹ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਾਸਨ ਦੀ ਕੋਈ ਖ਼ਬਰ ਨਹੀਂ। ਲੇਹ ਦੇ ਤਹਿਸੀਲਦਾਰ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਰੂਬਕ ਪਿੰਡ ਕੋਲ ਇਕ ਨਕਲੀ ਝੀਲ ਦੇ ਫੱਟਣ ਪਿੱਛੋਂ ਜਾਂਸਕਰ ਦਰਿਆ ਦਾ ਪਾਣੀ ਰੁਕ ਗਿਆ ਅਤੇ ਇਲਾਕੇ ’ਚ ਇਕ ਨਕਲੀ ਝੀਲ ਬਣ ਗਈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸਵੇਰੇ ਨਕਲੀ ਝੀਲ ਦੇ ਫੱਟਣ ਕਾਰਨ ਉਕਤ ਨੁਕਸਾਨ ਹੋਇਆ। ਰੂਬਕ, ਯੁਰੂਤੇ ਅਤੇ ਰੂਮਚੁੰਗ ਵੱਲ ਜਾਣ ਵਾਲੀਆਂ ਸੜਕਾਂ ਦਾ ਮੁੱਖ ਸੜਕ ਨਾਲ ਸੰਪਰਕ ਟੁੱਟ ਗਿਆ ਹੈ।

ਇਹ ਖ਼ਬਰ ਪੜ੍ਹੋ-  ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News