ਦਾਲਮੰਡੀ ਚੌੜੀਕਰਨ : ਵਾਰਾਣਸੀ ’ਚ ਮਸਜਿਦਾਂ ਨੂੰ ਢਾਹੁਣ ਦਾ ਕੰਮ ਸ਼ੁਰੂ, ਪੁਲਸ ਤੇ ਨੀਮ ਫੌਜੀ ਬਲ ਤਾਇਨਾਤ
Thursday, Jul 02, 2026 - 10:00 AM (IST)
ਵਾਰਾਣਸੀ (ਏਜੰਸੀ) – ਦਾਲਮੰਡੀ ਮਾਰਗ ਦੇ ਚੌੜਾ ਕਰਨ ਅਤੇ ਸੁੰਦਰੀਕਰਨ ਪ੍ਰਾਜੈਕਟ ਦੇ ਤਹਿਤ ਬੁੱਧਵਾਰ ਨੂੰ ਢਾਹੁਣ ਦੀ ਮੁਹਿੰਮ ਦੌਰਾਨ ਚੌਕ ਥਾਣੇ ਦੇ ਪਿੱਛੇ ਸਥਿਤ ਕਰੀਮੁੱਲਾ ਬੇਗ ਮਸਜਿਦ ਦੀਆਂ ਕੰਧਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਕਾਰਵਾਈ ਦੌਰਾਨ ਇਲਾਕੇ ਵਿਚ ਭਾਰੀ ਪੁਲਸ, ਪੀ.ਏ.ਸੀ. ਅਤੇ ਨੀਮ ਫੌਜੀ ਬਲ ਤਾਇਨਾਤ ਰਹੇ ਅਤੇ ਡਰੋਨ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਗਈ। ਲੋਕ ਨਿਰਮਾਣ ਵਿਭਾਗ ਦੇ ਅਨੁਸਾਰ, ਪ੍ਰਾਜੈਕਟ ਦੇ ਘੇਰੇ ਵਿਚ ਕੁੱਲ 6 ਮਸਜਿਦਾਂ ਆਈਆਂ ਹਨ।
ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਮਿਲੀ ਵੱਡੀ ਰਾਹਤ
ਇਨ੍ਹਾਂ ਵਿਚੋਂ ਕਰੀਮੁੱਲਾ ਬੇਗ ਮਸਜਿਦ, ਨਿਸਾਰਨ ਮਸਜਿਦ, ਅਲੀ ਰਜ਼ਾ ਖਾਨ ਮਸਜਿਦ, ਸੰਗਮਰਮਰ ਮਸਜਿਦ ਅਤੇ ਰੰਗੀਲੇ ਸ਼ਾਹ ਮਸਜਿਦ ਦੇ ਪ੍ਰਬੰਧਕਾਂ ਨੇ ਢਾਹੁਣ ਲਈ ਸਹਿਮਤੀ ਦੇ ਦਿੱਤੀ ਹੈ। ਇਨ੍ਹਾਂ ਮਸਜਿਦਾਂ ਦੇ ਪ੍ਰਭਾਵਿਤ ਹਿੱਸਿਆਂ ਦੇ ਬਦਲੇ ਪੀ.ਡਬਲਯੂ.ਡੀ. ਜੀ-3 ਮਾਪਦੰਡਾਂ ਦੇ ਅਨੁਸਾਰ ਮੁਆਵਜ਼ਾ ਦੇਵੇਗਾ। ਓਧਰ, ਲੰਗੜਾ ਹਾਫ਼ਿਜ਼ ਮਸਜਿਦ ਦੇ ਸਬੰਧ ਵਿਚ ਗੱਲਬਾਤ ਜਾਰੀ ਹੈ। ਪ੍ਰਸ਼ਾਸਨ ਦੇ ਅਨੁਸਾਰ, 650 ਮੀਟਰ ਲੰਬੇ ਦਾਲਮੰਡੀ ਮਾਰਗ ਨੂੰ ਲਗਭਗ 17.5 ਮੀਟਰ ਚੌੜਾ ਕੀਤਾ ਜਾਣਾ ਹੈ, ਤਾਂ ਜੋ ਸ਼ਹਿਰ ਨੂੰ ਜਾਮ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ। ਇਸ ਪ੍ਰਾਜੈਕਟ ਦੇ ਲਈ 181 ਤੋਂ ਵੱਧ ਇਮਾਰਤਾਂ ਨੂੰ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 100 ਤੋਂ ਵੱਧ ਇਮਾਰਤਾਂ ਨੂੰ ਢਾਹੁਣ ਦਾ ਕੰਮ ਪੂਰਾ ਹੋ ਚੁੱਕਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰਭਾਵਿਤ ਧਿਰਾਂ ਦੇ ਸਹਿਯੋਗ ਨਾਲ ਪੂਰੀ ਕਾਰਵਾਈ ਸ਼ਾਂਤੀਪੂਰਵਕ ਢੰਗ ਨਾਲ ਜਾਰੀ ਹੈ।
ਪੜ੍ਹੋ ਇਹ ਵੀ - 19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
